Posted on September 18th, 2013

ਅਮ੍ਰਿਤਸਰ- ਦਲ ਖਾਲਸਾ ਨੇ ਪੰਜਾਬ ਪੁਲੀਸ ਵਲੋਂ ਹਥਿਆਰਾਂ ਸਮੇਤ 20 ਦੇ ਕਰੀਬ ਖਾੜਕੂਆਂ ਦੀਆਂ ਧੜਾਧੜ ਗ੍ਰਿਫਤਾਰੀਆਂ ਉਤੇ ਸਵਾਲੀਆ ਨਿਸ਼ਾਨ ਲਾਂਉਦਿਆਂ ਇਲਜ਼ਾਮ ਲਾਇਆ ਹੈ ਕਿ ਇਹ ਸਾਰੀ ਕਾਰਵਾਈ ਦਾ ਮਕਸਦ ਪਿਛਲੇ ਸਾਲ ਪੁਲੀਸ ਦੀ ਗੋਲੀ ਨਾਲ ਗੁਰਦਾਸਪੁਰ ਵਿਚ ਮਾਰੇ ਗਏ ਸ. ਜਸਪਾਲ ਸਿੰਘ ਦੇ ਮਾਮਲੇ ਨੂੰ ਉਲਝਾਉੇਣਾ ਅਤੇ ਦੋਸ਼ੀ ਅਧਿਕਾਰੀਆਂ ਦਾ ਬਚਾਅ ਕਰਨਾ ਹੈ।
ਚੇਤੇ ਰਹੇ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮੁੱਦੇ ਉਤੇ ਪਿਛਲੇ ਸਾਲ 29 ਮਾਰਚ ਨੂੰ ਗੁਰਦਾਸਪੁਰ ਵਿਚ ਹਿੰਦੂ ਕੱਟੜਪੰਥੀਆਂ ਵਲੋਂ ਸਿਖ ਨੌਜਵਾਨ ਦੀ ਦਸਤਾਰ ਸਾੜਨ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖ ਨੌਜਵਾਨਾਂ ਉਤੇ ਕੀਤੀ ਪੁਲੀਸ ਫਾਇਰਿੰਗ ਨਾਲ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ।
ਜਥੇਬੰਦੀ ਨੇ ਦਸਿਆ ਕਿ ਸ. ਜਸਪਾਲ ਸਿੰਘ ਦਾ ਕੇਸ ਹੁਣ ਹਾਈਕੋਰਟ ਵਿਚ ਸੁਣਵਾਈ ਅਧੀਨ ਹੈ ਜਿਥੇ ਪਰਿਵਾਰ ਨੇ ਸੀ.ਬੀ.ਆਈ. ਦੀ ਪੜਤਾਲ ਦੀ ਮੰਗ ਕੀਤੀ ਹੈ।
ਦਲ ਖਾਲਸਾ ਮੁਖੀ ਸ.ਹਰਚਰਨਜੀਤ ਸਿੰਘ ਧਾਮੀ ਨੇ ਹਾਈਕੋਰਟ ਵਿਚ ਸ.ਜਸਪਾਲ ਸਿੰਘ ਕਤਲ ਕੇਸ ਦੀ ਸੁਣਵਾਈ ਅਤੇ ਖਾੜਕੂਆਂ ਦੀਆਂ ਗਿਫਤਾਰੀਆਂ ਦੇ ਮੌਕਾ-ਮੇਲ ਉਤੇ ਟਿਪਣੀ ਕਰਦਿਆਂ ਕਿਹਾ ਕਿ “2 ਸਤੰਬਰ ਨੂੰ ਹਾਈਕੋਰਟ ਨੇ ਪੰਜਾਬ ਦੇ ਮੁਖ ਸਕੱਤਰ ਤੇ ਡੀ.ਜੀ.ਪੀ. ਨੂੰ ਨਿਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ। ਪਰ 10 ਸਤੰਬਰ ਨੂੰ ਉਨਾਂ ਦੇ ਅਦਾਲਤ ਵਿਚ ਪੇਸ਼ ਹੋਣ ਤੋਂ ਪਹਿਲਾਂ, 6 ਸਤੰਬਰ ਨੂੰ ਫਤਿਹਗੜ ਸਾਹਿਬ ਪੁਲੀਸ ਨੇ ਸੱਤ ਖਾੜਕੂਆਂ ਨੂੰ ਹਥਿਆਰਾਂ ਸਮੇਤ ਫੜਨ ਦਾ ਦਾਅਵਾ ਕਰਦਿਆਂ ਆਖਿਆ ਕਿ ਉਹ ਗੁਰਦਾਸਪੁਰ ਜਿਲੇ ਨਾਲ ਸਬੰਧਤ ਇਕ ਸਿੱਖ ਨੌਜਵਾਨ ਦੇ ਕਤਲ ਦਾ ਬਦਲਾ ਲੈਣ ਲਈ ਸ਼ਿਵ ਸੈਨਾ ਦੇ ਆਗੂ ਨੂੰ ਨਿਸ਼ਾਨਾ ਬਨਾਉਣ ਦੀ ਵਿਉਂਤ ਰਚ ਰਹੇ ਸਨ। 10 ਸਤੰਬਰ ਨੂੰ ਹਾਈਕੋਰਟ ਦੇ ਮਾਨਯੋਗ ਜੱਜ ਨੇ ਗੁਰਦਾਸਪੁਰ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕਰਕੇ ਦੋ ਮਹੀਨੇ ਵਿਚ ਪੂਰੀ ਪੜਤਾਲ ਮੁਕੰਮਲ ਕਰਕੇ ਰਿਪੋਰਟ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿਤਾ। ਇਸ ਤੋਂ ਪੰਜ ਦਿਨ ਬਾਦ 15 ਸਤੰਬਰ ਨੂੰ ਗੁਰਦਾਸਪੁਰ ਪੁਲੀਸ ਨੇ ਤਿੰਨ ਖਾੜਕੂਆਂ ਨੂੰ ਹਥਿਆਰਾਂ ਸਮੇਤ ਫੜਨ ਦਾ ਦਾਅਵਾ ਕਰਦਿਆਂ ਕਹਿ ਦਿਤਾ ਕਿ ਉਹ ਵੀ ਸ਼ਿਵ ਸੈਨਾ ਦੇ ਆਗੂ ਨੂੰ ਮਾਰਨਾ ਚਾਹੁੰਦੇ ਸਨ“।
ਸ. ਧਾਮੀ ਨੇ ਕਿਹਾ ਕਿ ਗੁਰਦਾਸਪੁਰ ਪੁਲੀਸ ਨੇ ਜਿਸ ਨੌਜਵਾਨ ਸੁਖਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ ਸਾਲ ਪੁਲੀਸ ਦੀ ਗੋਲੀ ਨਾਲ ਮਾਰੇ ਗਏ ਸ. ਜਸਪਾਲ ਸਿੰਘ ਦਾ ਨਜਦੀਕੀ ਰਿਸ਼ਤੇਦਾਰ ਹੈ ਤੇ ਉਸਦੀ ਗ੍ਰਿਫਤਾਰੀ ਬਾਰੇ ਪੁਲੀਸ ਦੇ ਸਾਰੇ ਦਾਅਵੇ ਉਸਦੇ ਪਿੰਡ ਗੁਰੀਆ ਦੀ ਪੰਚਾਇਤ, ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਝੂਠੇ ਕਰਾਰ ਦੇ ਦਿਤੇ ਹਨ। ਸ.ਧਾਮੀ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਆਮ ਸਿੱਖ ਨੋਜਵਾਨਾਂ ਅਤੇ ਖਾਸ ਕਰਕੇ ਸ.ਜਸਪਾਲ ਸਿੰਘ ਦੇ ਪਰਿਵਾਰ ਨੂੰ ਦਹਿਸ਼ਤਜਦਾ ਕਰਨ ਲਈ ਹੀ ਉਨਾਂ ਦੇ ਨਜਦੀਕੀ ਰਿਸ਼ਤੇਦਾਰ ਨੂੰ ਝੂਠੇ ਕੇਸ ਵਿਚ ਉਲਝਾਇਆ ਗਿਆ ਹੈ।ਉਨਾਂ ਕਿਹਾ ਕਿ ਮਹਿਸੂਸ ਹੁੰਦਾ ਹੈ ਕਿ ਪੁਲੀਸ ਨਹੀ ਚਾਹੁੰਦੀ ਕਿ ਇਹ ਪਰਿਵਾਰ ਜਸਪਾਲ ਸਿੰਘ ਦੇ ਕੇਸ ਦੀ ਅਦਾਲਤ ਵਿਚ ਪੈਰਵਾਈ ਕਰੇ। ਉਨਾਂ ਕਿਹਾ ਕਿ ਪੁਲੀਸ ਜਸਪਾਲ ਸਿੰਘ ਦੇ ਕਾਤਲਾਂ ਨੂੰ ਬਚਾਉਣ ਲਈ ਹਰ ਹਰਬਾ ਵਰਤਣ ਤੇ ਤੁਲ ਗਈ ਹੈ। ਪੁਲੀਸ ਚਾਹੁੰਦੀ ਹੈ ਕਿ ਜਸਪਾਲ ਸਿੰਘ ਦਾ ਕੇਸ ਜੱਜਾਂ ਦੀਆਂ ਨਜ਼ਰਾਂ ਵਿੱਚ ਵਿਗਾੜਿਆ ਜਾਵੇ ਤਾਂ ਕਿ ਦੋਸ਼ੀ ਅਫਸਰਾਂ ਦਾ ਬਚਾਅ ਹੋ ਸਕੇ।
ਦਲ ਖਾਲਸਾ ਦੇ ਮੁਖੀ ਨੇ ਸੂਬੇ ਦੇ ਗ੍ਰਹਿ ਮੰਤਰੀ ਸ.ਸੁਖਬੀਰ ਸਿੰਘ ਬਾਦਲ ਉਤੇ ਵਿਅੰਗ ਕਸਦਿਆਂ ਕਿਹਾ ਕਿ ਉਹ ਸਦਾ ਹੀ ਪੁਲੀਸ ਦੀ ਸ਼ਲਾਘਾ ਕਰਦੇ ਰਹਿੰਦੇ ਹਨ ਜਦਕਿ ਪੁਲੀਸ ਦੀ ਕਾਰਗੁਜ਼ਾਰੀ ਹਮੇਸ਼ਾਂ ਹੀ ਸ਼ੱਕੀ ਰਹੀ ਹੈ।ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (1967) ਦੀ ਦੁਰਵਰਤੋਂ ਦੀ ਨਿਖੇਧੀ ਕਰਦਿਆਂ ਉਨਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਪੰਜਾਬ ਪੁਲੀਸ ਨੂੰ ਖੁੱਲ ਦੇਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025