Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਈਰਾਨ ਨਹੀਂ ਬਣਾਵੇਗਾ ਪਰਮਾਣੂ ਹਥਿਆਰ : ਰੂਹਾਨੀ

Posted on September 20th, 2013

ਵਾਸ਼ਿੰਗਟਨ : ਸਿਆਸੀ ਵਿਰੋਧੀ ਮੁਲਕ ਅਮਰੀਕਾ ਦੀ ਯਾਤਰਾ 'ਤੇ ਪਹੁੰਚੇ ਈਰਾਨ ਦੇ ਉਦਾਰਵਾਦੀ ਰਾਸ਼ਟਰਪਤੀ ਜਨਾਬ ਹਸਨ ਰੂਹਾਨੀ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦਾ ਮੁਲਕ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਵੇਗਾ। ਉਨ੍ਹਾਂ ਦੇ ਇਸ ਬਿਆਨ 'ਤੇ ਅਮਰੀਕਾ ਦੇ ਰੱਖਿਆ ਮੰਤਰੀ ਚਕ ਹੈਗਲ ਨੇ ਖੁਸ਼ੀ ਜ਼ਾਹਰ ਕੀਤੀ ਹੈ। 

ਯੁਨਾਇਟਡ ਨੇਸ਼ਨਜ਼ ਦੇ ਆਮ ਅਜਲਾਸ ਵਿਚ ਹਿੱਸਾ ਲੈਣ ਪਹੁੰਚ ਰੂਹਾਨੀ ਨੇ ਬੁੱਧਵਾਰ ਨੂੰ ਐਨਬੀਸੀ ਨਿਊਜ਼ ਨੂੰ ਦਿੱਤੀ ਇੰਟਰਵਿਊ ਵਿਚ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਉਨ੍ਹਾਂ ਨੂੰ ਭੇਜੇ ਗਏ ਇਕ ਪੱਤਰ ਨੂੰ ਹਾਂ ਪੱਖੀ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਅਸੀਂ ਪਰਮਾਣੂ ਹਥਿਆਰ ਜਾਂ ਜਨਤਕ ਕਤਲੇਆਮ ਕਰਨ ਵਾਲੇ ਕਿਸੇ ਹਥਿਆਰ ਨੂੰ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ। ਰੂਹਾਨੀ ਨੇ ਹਾਂ ਪੱਖੀ ਸੰਕੇਤ ਦਿੰਦਿਆਂ ਕਿਹਾ ਕਿ ਈਰਾਨ ਦੇ ਵਾਦ ਵਿਵਾਦੇ ਪਰਮਾਣੂ ਪ੍ਰੋਗਰਾਮ 'ਤੇ ਪੱਛਮੀ ਮੁਲਕਾਂ ਦੇ ਨਾਲ ਗੱਲਬਾਤ ਦਾ ਉਸ ਨੂੰ ਪੂਰਾ ਅਧਿਕਾਰ ਹੈ। ਰੂਹਾਨੀ ਦੇ ਵਤੀਰੇ 'ਤੇ ਅਮਰੀਕੀ ਰੱਖਿਆ ਮੰਤਰੀ ਚਕ ਹੈਗਲ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਓਬਾਮਾ ਹਮੇਸ਼ਾ ਤੋਂ ਗੱਲਬਾਤ ਦੇ ਹਾਮੀ ਰਹੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਖਿਆਲ ਵਿਚ ਹਾਲੇ ਉਨ੍ਹਾਂ ਦੇ ਕਦਮ ਨੂੰ ਵੇਖਣਾ ਹੋਵੇਗਾ। ਹੁਣੇ ਜਿਹੇ ਓਬਾਮਾ ਨੇ ਮੰਨਿਆ ਸੀ ਕਿ ਰੂਹਾਨੀ ਤੇ ਉਨ੍ਹਾਂ ਵਿਚਾਲੇ ਚਿੱਠੀ ਪੱਤਰੀ ਹੋਈ ਸੀ ਤੇ ਮੰਗਲਵਾਰ ਨੂੰ ਵੀ ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਸੀ ਕਿ ਇਹ ਕੂਟਨੀਤਕ ਮੌਕਾ ਹੈ। ਆਸ ਹੈ ਕਿ ਈਰਾਨ ਇਸ ਦਾ ਫਾਇਦਾ ਉਠਾਵੇਗਾ। ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਸੰਕੇਤ ਦਿੱਤੇ ਹਨ ਕਿ ਉਹ ਪੱਛਮੀ ਮੁਲਕਾਂ ਤੇ ਖ਼ਾਸਕਰ ਅਮਰੀਕਾ ਨਾਲ ਗੱਲਬਾਤ ਦਾ ਰਸਤਾ ਖੋਲ੍ਹਣ ਦਾ ਇੱਛੁਕ ਹੈ। 




Archive

RECENT STORIES