Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਖਿਰ ਰਜਿੰਦਰ ਸਿੰਘ ਨੂੰ ਟਾਡਾ ਕੋਰਟ ਨੇ ਬਰੀ ਕੀਤਾ

Posted on September 20th, 2013



ਲੁਧਿਆਣਾ- 24 ਫਰਵਰੀ 1993 ਦੇ ਅਸਲਾ ਐਕਟ ਅਤੇ ਟਾਡਾ ਦੇ ਇਕ ਕੇਸ ਵਿਚੋਂ ਅੱਜ ਲੁਧਿਆਣਾ ਦੀ ਸਪੈਸ਼ਲ ਟਾਡਾ ਕੋਰਟ ਦੇ ਜੱਜ ਸ੍ਰੀ ਸੁਨੀਲ ਕੁਮਾਰ ਅਰੋੜਾ ਨੇ ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਫਤਿਹਗੜ੍ਹ ਸਾਹਿਬ ਨਿਵਾਸੀ ਰਜਿੰਦਰ ਸਿੰਘ ਉਰਫ ਪੱਪਾ ਨੂੰ ਅੱਜ ਬਰੀ ਕਰ ਦਿੱਤਾ।
ਇਸ ਸਬੰਧੀ ਜਾਣਾਕਰੀ ਦਿੰਦਿਆ ਸਫਾਈ ਧਿਰ ਵਲੋਂ ਪੇਸ਼ ਹੋਏ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਰਜਿੰਦਰ ਸਿੰਘ ਨੂੰ ਜਿਲ਼੍ਹਾ  ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਥਾਣਾ ਬੱਸੀ ਪਠਾਣਾ ਵਿਚ ਦਰਜ਼ ਮੁਕੱਦਮਾ ਨੰਬਰ 7 ਮਿਤੀ 24-02-1993, ਅਸਲਾ ਐਕਟ ਦੀ ਧਾਰਾ 25 ਅਤੇ ਟਾਡਾ ਦੀ ਧਾਰਾ 5 ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਮੁਤਾਬਕ ਰਜਿੰਦਰ ਸਿੰਘ ਉਰਫ ਪੱਪਾ ਨੇ ਮਿਲਟਰੀ ਕੈਂਪ ਬੱਸੀ ਪਠਾਣਾਂ ਵਿਚ ਸਾਥੀਆਂ ਸਮੇਤ ਆਤਮ- ਸਮਰਪਣ ਕੀਤਾ ਸੀ ਅਤੇ ਮਿਲਟਰੀ ਕੈਂਪ ਵਿਚੋਂ ਹੀ ਉਸਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਉਸ ਉੱਤੇ ਵੱਖ ਧਾਰਾਵਾਂ ਅਧੀਨ ਕੁੱਲ 5 ਮੁਕੱਦਮੇ ਦਰਜ਼ ਕਰ ਦਿੱਤੇ ਗਏ ਸਨ ਅਤੇ ਬਾਕੀ ਕੇਸਾਂ ਵਿਚ ਬਰੀ ਅਤੇ ਉਕਤ ਕੇਸ ਵਿਚੋਂ ਜਮਾਨਤ ਹੋਣ ਤੇ ਰਜਿੰਦਰ ਸਿੰਘ 9 ਮਈ 1997 ਨੂੰ ਨਾਭਾ ਜੇਲ੍ਹ ਵਿਚੋਂ ਰਿਹਾਅ ਹੋਇਆ ਸੀ ਪਰ ਇਸ ਕੇਸ ਵਿਚ ਮੌਕੇ ਅਤੇ ਅਸਲੇ ਦੀ ਬਰਾਮਦਗੀ ਦਾ ਗਵਾਹ ਜੋ ਕਿ ਮਿਲਟਰੀ ਦਾ ਇਕ ਮੇਜਰ ਸੀ ਦੇ ਕੋਰਟ ਵਿਚ ਗਵਾਹੀ ਦੇਣ ਨਾ ਆਉਂਣ ਕਰਕੇ ਕੇਸ ਲਮਕ ਗਿਆ ਤੇ ਇਸ ਸਮੇਂ ਦੌਰਾਨ ਰਜਿੰਦਰ ਸਿੰਘ ਬਰਤਾਨੀਆ ਚਲਾ ਗਿਆ ਜਿੱਥੇ ਉਸਨੂੰ ਰਫਿਊਜੀ ਸਟੇਟਸ ਮਿਲ ਗਿਆ ਅਤੇ ਕੋਰਟ ਵਲੋਂ ਉਸਨੂੰ 7 ਫਰਵਰੀ 2002 ਨੂੰ ਭਗੌੜਾ ਕਰਾਰ ਦਿੱਤਾ ਗਿਆ। ਉਪਰੰਤ ਰਜਿੰਦਰ ਸਿੰਘ ਨੇ ਦੁਬਾਰਾ 26 ਫਰਵਰੀ 2013 ਨੂੰ ਕੋਰਟ ਅੱਗੇ ਆਤਮ ਸਮਰਪਣ ਕੀਤਾ ਅਤੇ ਅੱਜ ਲੁਧਿਆਣਾ ਸਥਿਤ ਟਾਡਾ ਕੋਰਟ  ਨੇ ਉਸਨੂੰ ਬਰੀ ਕਰ ਦਿੱਤਾ।



Archive

RECENT STORIES