Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੇਲੇ ‘ਚ ਲੰਗਰ ਲੈਣ ਗਈ ਬੇਬੇ ਦੇ ਘਰੋਂ 100 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਏ

Posted on September 20th, 2013


ਜਲੰਧਰ- ਨਿਊ ਲਛਮੀਪੁਰਾ ‘ਚ ਕੱਲ੍ਹ ਦਿਨ ਦਿਹਾੜੇ ਚੋਰ ਨਗਰ ਨਿਗਮ ਦੀ ਟਰੈਂਡ ਦਾਈ ਦੇ ਘਰੋਂ ਕਰੀਬ 100 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਬਜ਼ੁਰਗ ਔਰਤ ਘਰੋਂ ਸੋਢਲ ਫਾਟਕ ‘ਤੇ ਲੰਗਰ ਲੈਣ ਗਈ ਸੀ। ਜਦੋਂ ਵਾਪਸ ਆਈ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ। ਔਰਤ ਦਾ ਘਰ ਮੇਅਰ ਸੁਨੀਲ ਜੋਤੀ ਦੇ ਘਰ ਦੀ ਪਿਛਲੀ ਗਲੀ ਵਿੱਚ ਹੈ। ਥਾਣਾ ਤਿੰਨ ਦੇ ਐਡੀਸ਼ਨਲ ਐਸ ਐਚ ਓ ਵਿਜੈ ਕੁਮਾਰ ਮੌਕੇ ‘ਤੇ ਪਹੁੰਚੇ।


ਬਜ਼ੁਰਗ ਬੀਬੀ ਰਮਾ ਇਸਰ ਨੇ ਦੱਸਿਆ ਕਿ ਉਹ ਨਿਗਮ ਦੀ ਹੈਲਥ ਬਰਾਂਚ ਵਿੱਚ ਟਰੈਂਡ ਦਾਈ ਹੈ ਤੇ ਕਿਲਾ ਮੁਹੱਲਾ ਡਿਸਪੈਂਸਰੀ ਦੇਖਦੀ ਹੈ। ਪਤੀ ਗੁਲਸ਼ਨ ਲਾਲ ਦੀ ਕਰੀਬ 30 ਸਾਲ ਪਹਿਲਾ ਮੌਤ ਹੋ ਗਈ ਸੀ। ਬੇਟਾ ਕੋਈ ਨਹੀਂ ਤੇ ਦੋ ਬੇਟੀਆਂ ਹਨ, ਜੋ ਜਲੰਧਰ ਵਿੱਚ ਵਿਆਹੀਆਂ ਹੋਈਆਂ ਹਨ। ਉਹ ਘਰ ਇਕੱਲੀ ਰਹਿੰਦੀ ਹੈ। ਵੀਰਵਾਰ ਨੂੰ ਪਤੀ ਦਾ ਸ਼ਰਾਧ ਸੀ, ਇਸ ਲਈ ਸਾਮਾਨ ਲੈਣ ਜਾਣਾ ਸੀ। ਦੁਪਹਿਰ ਦੋ ਵਜੇ ਉਹ ਘਰੋਂ ਸੋਢਲ ਫਾਟਕ ‘ਤੇ ਲੰਗਰ ਲੈਣ ਚਲੀ ਗਈ। ਰਸਤੇ ਵਿੱਚ ਸਾਮਾਨ ਖਰੀਦਿਆ ਤੇ ਸਵਾ ਤਿੰਨ ਵਜੇ ਘਰ ਪਹੁੰਚੀ। ਦੇਖਿਆ ਤਾਂ ਤਾਲੇ ਟੁੱਟੇ ਪਏ ਤੇ ਸਾਰਾ ਸਾਮਾਨ ਖਿਲਰਿਆ ਸੀ। ਘਰ ਦੀ ਅਲਮਾਰੀ ਲਾਕ ਨਹੀਂ ਸੀ। ਚੋਰ ਉਥੋਂ ਕਰੀਬ 100 ਤੋਲੇ ਸੋਨੇ ਦੇ ਗਹਿਣੇ ਤੇ 12 ਹਜ਼ਾਰ ਰੁਪਏ ਲੈ ਗਏ। ਉਸ ਦੇ ਤੇ ਬੇਟੀਆਂ ਦੇ ਗਹਿਣੇ ਵੀ ਉਸੇ ਘਰ ਸਨ।



Archive

RECENT STORIES