Posted on September 21st, 2013

ਮਾਨਸਾ : ਇਕ ਕਲਯੁਗੀ ਬਾਪ ਨੇ ਆਪਣੇ ਤੀਜੇ ਵਿਆਹ 'ਚ ਅੜਿੱਕਾ ਬਣਦੀ 13 ਸਾਲਾ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਹੈ। ਇਸ 'ਚ ਧੀ ਦੇ ਕਤਲ ਲਈ ਦਾਦੀ ਨੇ ਵੀ ਬਾਪ ਨੂੰ ਕਤਲ ਕਰਨ ਲਈ ਉਕਸਾਇਆ ਸੀ। ਬਾਪ ਨੇ ਆਪਣੇ ਪਹਿਲੇ ਵਿਆਹ ਦੇ ਤਲਾਕ ਤੋਂ ਬਾਅਦ ਇਸ ਲੜਕੀ ਨੂੰ ਅਦਾਲਤ ਰਾਹੀਂ ਪਹਿਲੀ ਪਤਨੀ ਤੋਂ ਹਾਸਿਲ ਕੀਤਾ ਸੀ। ਬੁਢਲਾਡਾ ਦੇ ਪਿੰਡ ਗੁੜੱਦੀ ਦੇ ਇਕ ਕਿਸਾਨ ਲਖਵਿੰਦਰ ਸਿੰਘ ਦਾ ਆਪਣੀ ਪਹਿਲੀ ਪਤਨੀ ਬੇਅੰਤ ਕੌਰ ਚੀਮਾ ਨਾਲੋਂ ਸਾਲ 2009 'ਚ ਤਲਾਕ ਹੋ ਗਿਆ ਸੀ। ਉਸ ਨੇ ਅਦਾਲਤ ਜ਼ਰੀਏ ਇਹ ਬੇਟੀ ਪਹਿਲੀ ਪਤਨੀ ਕੋਲੋਂ ਹਾਸਲ ਕੀਤੀ ਸੀ। ਇਸ ਤੋਂ ਬਾਅਦ ਲਖਵਿੰਦਰ ਸਿਘ ਨੇ ਦੂਜਾ ਵਿਆਹ ਕਰਵਾਇਆ ਪਰ ਉਹ ਵੀ ਜ਼ਿਆਦਾ ਦੇਰ ਨਾ ਚੱਲ ਸਕਿਆ। ਹੁਣ ਉਹ ਤੀਜਾ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ ਪਹਿਲਾਂ ਹੀ ਲੜਕੀ ਹੋਣ ਕਰਕੇ ਲਖਵਿੰਦਰ ਸਿੰਘ ਨੂੰ ਕੋਈ ਰਿਸ਼ਤਾ ਨਹੀਂ ਸੀ ਮਿਲ ਰਿਹਾ।
ਲਖਵਿੰਦਰ ਦੀ ਮਾਂ ਬਲਜੀਤ ਕੌਰ ਨੇ ਲੜਕੀ ਨੂੰ ਵਿਆਹ 'ਚ ਅੱੜਿਕਾ ਦੱਸਦਿਆਂ ਕਥਿਤ ਤੌਰ 'ਤੇ ਉਸ ਨੂੰ ਰਸਤੇ 'ਚੋਂ ਹਟਾਉਣ ਲਈ ਲਖਵਿੰਦਰ ਸਿੰਘ ਨੂੰ ਉਕਸਾਇਆ। ਇਸ ਸੋਚ ਅਧੀਨ ਲਖਵਿੰਦਰ ਸਿੰਘ ਨੇ ਵੀਰਵਾਰ ਸ਼ਾਮ ਆਪਣੀ 13 ਸਾਲਾ ਧੀ ਦਾ ਗਲਾ ਘੁੱਟ ਕੇ ਉਸ ਨੂੰ ਕਤਲ ਕਰ ਦਿੱਤਾ। ਸੂਚਨਾ ਮਿਲਣ 'ਤੇ ਥਾਣਾ ਸਦਰ ਬੁਢਲਾਡਾ ਲੜਕੀ ਦੇ ਕਤਲ ਦੇ ਦੋਸ਼ 'ਚ ਉਸਦੇ ਬਾਪ ਲਖਵਿੰਦਰ ਸਿੰਘ ਤੇ ਉਸਦੀ ਦਾਦੀ ਬਲਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026