Posted on September 22nd, 2013

ਨੈਰੋਬੀ : ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਸ਼ਾਪਿੰਗ ਮਾਲ 'ਚ ਅੱਤਵਾਦੀਆਂ ਵਲੋਂ ਸ਼ਨਿਚਰਵਾਰ ਨੂੰ ਕੀਤੇ ਗਏ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 59 ਹੋ ਗਈ ਹੈ। ਇਨ੍ਹਾਂ ਵਿਚ ਦੋ ਭਾਰਤੀ ਸ਼ਾਮਲ ਹਨ। ਇਸ ਹਮਲੇ 'ਚ ਕਰੀਬ 200 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚ ਦੋ ਭਾਰਤੀ ਸ਼ਾਮਲ ਹਨ। ਇਸ ਹਮਲੇ 'ਚ ਕਰੀਬ 200 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚ ਦੋ ਅੌਰਤਾਂ ਸਮੇਤ ਚਾਰ ਭਾਰਤੀ ਹਨ।
ਅਲਕਾਇਦਾ ਨਾਲ ਸਬੰਧਤ ਸੋਮਾਲੀਆਈ ਅੱਤਵਾਦੀ ਧੜੇ ਅਲ ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਲ-ਸ਼ਬਾਬ ਦਾ ਕਹਿਣਾ ਹੈ ਕਿ ਕੀਨੀਆ ਵਲੋਂ ਸੋਮਾਲੀਆ 'ਚ ਫ਼ੌਜੀ ਦਖ਼ਲ ਦਾ ਬਦਲਾ ਲੈਣ ਲਈ ਇਸ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ। ਪ੍ਰਤੱਖ ਦਰਸ਼ੀਆਂ ਮੁਤਾਬਿਕ ਹਮਲੇ ਦੌਰਾਨ ਅੱਤਵਾਦੀਆਂ ਨੇ ਚੁਣ-ਚੁਣ ਕੇ ਗ਼ੈਰ-ਮੁਸਲਮਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਸੋਮਾਲੀਆ ਦੇ ਇਸਲਾਮੀ ਅੱਤਵਾਦੀ ਮਾਲ 'ਚ ਹਾਲੇ ਲੋਕਾਂ ਨੂੰ ਬੰਧਕ ਬਣਾਇਆ ਹੋਇਆ ਹੈ। ਬੰਧਕਾਂ ਦੀ ਅਸਲ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਐਤਵਾਰ ਨੂੰ ਮਾਲ 'ਚ ਕੀਨੀਆ ਦੇ ਫ਼ੌਜੀਆਂ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਦੀ ਖ਼ਬਰ ਹੈ। ਅੱਤਵਾਦੀਆਂ ਦੀ ਗਿਣਤੀ ਬਾਰੇ ਪੱਕੀ ਜਾਣਕਾਰੀ ਨਹੀਂ ਮਿਲ ਰਹੀ ਹੈ। ਇਕ ਮੰਤਰੀ ਦਾ ਕਹਿਣਾ ਹੈ ਕਿ ਹਮਲੇ 'ਚ 10 ਤੋਂ 15 ਹਥਿਆਰਬੰਦ ਲੋਕ ਸ਼ਾਮਲ ਸਨ। ਜਦੋਂਕਿ ਕੁਝ ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਚਾਰ ਲੋਕਾਂ ਨੂੰ ਵੇਖਿਆ ਸੀ ਜਿਨ੍ਹਾਂ ਦੇ ਸਿਰ ਸਕਾਰਫ ਨਾਲ ਢਕੇ ਹੋਏ ਸਨ। ਕੀਨੀਆ ਦੇ ਗ੍ਰਹਿ ਮੰਤਰੀ ਜੋਸਫ ਓਲੇ ਲੇਂਕੂ ਨੇ ਦੱਸਿਆ ਕਿ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਲੋਕ ਬੰਧਕ ਦੇ ਰੂਪ 'ਚ ਫਸੇ ਹੋਏ ਹਨ।
ਦਿੱਲੀ 'ਚ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਹਮਲੇ 'ਚ ਮਾਰੇ ਗਏ ਦੋ ਭਾਰਤੀਆਂ 'ਚ ਇਕ 8 ਸਾਲਾ ਬੱਚਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮਿ੍ਰਤਕ 40 ਸਾਲਾ ਸ਼੍ਰੀਧਰ ਨਟਰਾਜਨ ਇਕ ਦਵਾਈ ਕੰਪਨੀ 'ਚ ਕੰਮ ਕਰਦਾ ਸੀ। ਮਿ੍ਰਤਕ 8 ਸਾਲਾ ਪਰਮਸੁ ਜੈਨ ਸਥਾਨਕ ਬੈਂਕ ਆਫ ਬੜੌਦਾ ਬ੍ਰਾਂਚ ਦੇ ਪ੍ਰਬੰਧਕ ਦਾ ਪੁੱਤਰ ਸੀ। ਨੈਰੋਬੀ ਸਥਿਤ ਭਾਰਤੀ ਦੂਤਘਰ ਮਿ੍ਰਤਕ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਬਣਾਏ ਹੋਏ ਹਨ। ਹਮਲੇ 'ਚ ਜਿਨ੍ਹਾਂ ਵਿਦੇਸ਼ੀਆਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ 2-2 ਕੈਨੇਡਾ ਅਤੇ ਫਰਾਂਸ ਦੇ ਅਤੇ ਇਕ ਦੱਖਣੀ ਕੋਰੀਆਈ ਨਾਗਰਿਕ ਸ਼ਾਮਲ ਹਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026