Posted on September 23rd, 2013

ਪਠਾਨਕੋਟ : ਪਠਾਨਕੋਟ-ਜਲੰਧਰ ਕੌਮੀ ਸ਼ਾਹ ਮਾਰਗ ਏ-1 'ਤੇ ਸਥਿਤ ਪਿੰਡ ਮੀਲਵਾਂ ਨੇੜੇ ਐਤਵਾਰ ਦੁਪਹਿਰ ਨੂੰ ਇਕ ਟਰਾਲੇ ਨੇ ਪਠਾਨਕੋਟ ਦੇ ਐਸਐਸਪੀ ਡਾ. ਐਸ ਕੇ ਕਾਲੀਆ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ 'ਚ ਸਵਾਰ ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਜਸਦੀਪ ਮਲਹੋਤਰਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਐਸਐਸਪੀ ਡਾ. ਐਸ ਕੇ ਕਾਲੀਆ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ। ਘਟਨਾ 'ਚ ਐਸਐਸਪੀ ਦਾ ਗਨਮੈਨ ਤੇ ਡਰਾਈਵਰ ਵੀ ਜ਼ਖ਼ਮੀ ਹੋ ਗਏ। ਹਾਦਸੇ ਪਿੱਛੇ ਮਾਈਨਿੰਗ ਮਾਫੀਆ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਫਰਾਰ ਹੋ ਗਿਆ।
ਪੱਤਰਕਾਰ ਨੇ ਆਪਣੇ ਅਖ਼ਬਾਰ ਦੇ ਐਤਵਾਰ ਦੇ ਅੰਕ 'ਚ ਮਾਈਨਿੰਗ ਮਾਫੀਆ 'ਤੇ ਖ਼ਬਰ ਪ੍ਰਕਾਸ਼ਤ ਕੀਤੀ ਸੀ ਤੇ ਉਹ ਇਸੇ ਸਬੰਧ 'ਚ ਗੱਲ ਕਰਨ ਲਈ ਐਸਐਸਪੀ ਨੂੰ ਮਿਲਣ ਗਏ ਸਨ। ਘਟਨਾ ਵਾਲੀ ਥਾਂ ਹਿਮਾਚਲ ਪ੍ਰਦੇਸ਼ 'ਚ ਹੋਣ ਕਾਰਨ ਇੰਦੌਰਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਐਸਐਸਪੀ ਜਲੰਧਰ ਤੋਂ ਪਠਾਨਕੋਟ ਜਾ ਰਹੇ ਸਨ ਕਿ ਪੱਤਰਕਾਰ ਜਸਦੀਪ ਮਲਹੋਤਰਾ ਨੇ ਫੋਨ ਕਰਕੇ ਉਨ੍ਹਾਂ ਤੋਂ ਮਿਲਣ ਦਾ ਸਮਾਂ ਮੰਗਿਆ। ਐਸਐਸਪੀ ਨੇ ਜਸਦੀਪ ਨੂੰ ਰਸਤੇ 'ਚ ਹੀ ਭੋਗਪੁਰ ਬੁਲਾ ਲਿਆ ਤੇ ਆਪਣੀ ਹੀ ਗੱਡੀ 'ਚ ਉਨ੍ਹਾਂ ਨੂੰ ਬਿਠਾ ਕੇ ਪਠਾਨਕੋਟ ਲਈ ਰਵਾਨਾ ਹੋ ਗਏ। ਮੀਲਵਾਂ ਪਿੰਡ ਨੇੜੇ ਉਨ੍ਹਾਂ ਦੀ ਗੱਡੀ ਅੱਗੇ ਚੱਲ ਰਹੇ ਟਰਾਲੇ ਨੇ ਪਹਿਲਾਂ ਉਨ੍ਹਾਂ ਨੂੰ ਸਾਈਡ ਦੇ ਦਿੱਤੀ ਤੇ ਲਾਗਿਓਂ ਲੰਘਦੇ ਸਮੇਂ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਐਸਐਸਪੀ ਦੀ ਗੱਡੀ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰਖ਼ਤਾਂ ਨਾਲ ਜਾ ਟਕਰਾਈ। ਜਲੰਧਰ ਨਿਵਾਸੀ ਪੱਤਰਕਾਰ ਜਸਦੀਪ ਮਲਹੋਤਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਐਸਐਸਪੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਰਾਵੀ ਮਲਟੀਸਪੈਸ਼ਲਿਟੀ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ। ਸ਼ਾਮ ਤੱਕ ਐਸਐਸਪੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਮੋਹਾਲੀ ਵਿਖੇ ਫੋਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026