Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਚਰਚ 'ਤੇ ਹਮਲੇ ਕਾਰਨ ਤਾਲਿਬਾਨ ਨਾਲ ਗੱਲਬਾਤ ਮੁਸ਼ਕਲ : ਸ਼ਰੀਫ

Posted on September 23rd, 2013

ਇਸਲਾਮਾਬਾਦ : ਪਿਸ਼ਾਵਰ 'ਚ ਚਰਚ 'ਤੇ ਹੋਏ ਆਤਮਘਾਤੀ ਹਮਲੇ ਪਿੱਛੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੰਕੇਤ ਦਿੱਤੇ ਹਨ ਕਿ ਤਾਲਿਬਾਨ ਨਾਲ ਸਾਰੀਆਂ ਪਾਰਟੀਆਂ ਵਲੋਂ ਸਮਰਥਿਤ ਗੱਲਬਾਤ ਦੀ ਯੋਜਨਾ ਨੂੰ ਅੱਗੇ ਵਧਾਉਣਾ ਮੁਸ਼ਕਲ ਹੈ। ਉਥੇ ਇਸ ਘਟਨਾ ਦੇ ਵਿਰੋਧ 'ਚ ਸੋਮਵਾਰ ਨੂੰ ਪੂਰੇ ਦੇਸ਼ ਵਿਚ ਇਸਾਈਆਂ ਅਤੇ ਨਾਗਰਿਕ ਜਥੇਬੰਦੀਆਂ ਨੇ ਮੁਜ਼ਾਹਰੇ ਕੀਤੇ। ਐਤਵਾਰ ਨੂੰ ਹੋਏ ਇਸ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 81 ਪਹੁੰਚ ਗਈ ਹੈ। 

ਦੀ ਐਕਸਪ੍ਰੈਸ ਟਿ੫ਬਿਊਨ ਅਖ਼ਬਾਰ 'ਚ ਸੋਮਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ ਯੂਐਨ ਮਹਾਸਭਾ ਦੇ 68ਵੇਂ ਇਜਲਾਸ 'ਚ ਹਿੱਸਾ ਲੈਣ ਲਈ ਨਿਊਯਾਰਕ ਰਵਾਨਾ ਹੋਏ ਸ਼ਰੀਫ ਨੇ ਕਿਹਾ, 'ਅਜਿਹੀਆਂ ਘਟਨਾਵਾਂ ਸ਼ਾਂਤੀ ਗੱਲਬਾਤ ਲਈ ਚੰਗਾ ਸੁਨੇਹਾ ਨਹੀਂ। ਇਹ ਮੰਦਭਾਗਾ ਹੈ ਕਿਉਂਕਿ ਸਰਕਾਰ ਨੇ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਸ਼ਾਂਤੀ ਗੱਲਬਾਤ ਲਈ ਜਿਹੜੀ ਪਲੈਨਿੰਗ ਕੀਤੀ ਸੀ ਉਸ ਉੱਤੇ ਅੱਗੇ ਵਧਣਾ ਮੁਸ਼ਕਲ ਹੋ ਗਿਆ ਹੈ।' ਉਨ੍ਹਾਂ ਇਤਿਹਾਸਕ ਚਰਚ 'ਤੇ ਹੋਏ ਹਮਲੇ ਨੂੰ ਕੌਮੀ ਤਸਦੀ ਕਰਾਰ ਦਿੱਤਾ ਹੈ। ਨਾਲ ਹੀ ਅਧਿਕਾਰੀਆਂ ਨੂੰ ਦੇਸ਼ ਵਿਚ ਘੱਟ ਗਿਣਤੀਆਂ ਦੇ ਪੂਜਾ ਸਥਲਾਂ ਲਈ ਨਵੀਂ ਸੁਰੱਖਿਆ ਯੋਜਨਾ ਤਿਆਰ ਕਰਨ ਲਈ ਨਿਰਦੇਸ਼ਤ ਕੀਤਾ। 

ਐਤਵਾਰ ਨੂੰ ਪਿਸ਼ਾਵਰ 'ਚ ਕੋਹਾਟੀ ਗੇਟ ਸਥਿਤ 130 ਸਾਲ ਪੁਰਾਣੇ ਵਾਈਟ ਸਟੋਨ ਆਲ ਸੈਂਟ ਚਰਚ 'ਚ ਦੋ ਆਤਮਘਾਤੀ ਹਮਲਾਵਰਾਂ ਨੇ ਖ਼ੁਦ ਨੂੰ ਉਡਾ ਲਿਆ ਸੀ। ਇਸ ਹਮਲੇ 'ਚ 145 ਲੋਕ ਜ਼ਖ਼ਮੀ ਹੋਏ ਸੀ ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 81 ਪਹੁੰਚ ਗਈ ਹੈ। ਹਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਗਿਠਤ ਕੀਤੀ ਗਈ ਹੈ। ਉਥੇ ਖ਼ੈਬਰ ਪਖ਼ਤੂਨਖ਼ਵਾ ਦੇ ਡੀਐਸਪੀ ਅਹਿਸਾਨ ਗਨੀ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਨਾਸਿਰ ਦੁੱਰਾਨੀ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਹਮਲੇ ਵਿਰੁੱਧ ਕਰਾਚੀ, ਇਸਲਾਮਾਬਾਦ, ਲਾਹੌਰ, ਫੈਸਲਾਬਾਦ, ਹੈਦਰਾਬਾਦ, ਪਿਸ਼ਾਵਰ ਸਣੇ ਪੂਰੇ ਦੇਸ਼ ਵਿਚ ਵਿਰੋਧ ਮੁਜ਼ਾਹਰੇ ਕੀਤੇ ਗਏ। ਪਾਕਿਸਤਾਨ ਦੇ ਇਤਿਹਾਸ 'ਚ ਇਸੇ ਚਰਚ 'ਤੇ ਹੁਣ ਤਕ ਦਾ ਸਭ ਤੋਂ ਭਿਆਨਕ ਹਮਲਾ ਮੰਨਿਆ ਜਾ ਰਿਹਾ ਹੈ।




Archive

RECENT STORIES