Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲ ਨੇ ਸਿੱਧੂ ਨੂੰ ਮਿਲਣ ਤੋਂ ਕੀਤਾ ਸਾਫ ਮਨ੍ਹਾ

Posted on September 23rd, 2013

ਚੰਡੀਗੜ – ਅੰਮ੍ਰਿਤਸਰ ਤੋਂ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਸਰਕਾਰ ਤੋਂ ਨਾਰਾਜ਼ਗੀ ਖਤਮ ਹੋਣ ਦੀ ਉਮੀਦ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੂ ਨੂੰ ਮਿਲਣ ਤੋਂ ਸਾਫ ਮਨ੍ਹਾ ਕਰ ਦਿੱਤਾ। ਪੰਜਾਬ-ਭਾਜਪਾ ਦੇ ਇੰਚਾਰਜ ਸ਼ਾਂਤਾ ਕੁਮਾਰ ਨੇ ਅੱਜ ਸਿੱਧੂ-ਬਾਦਲ ਵਿਵਾਦ ਖਤਮ ਕਰਨ ਲਈ ਬਾਦਲ ਨਾਲ ਮੁਲਾਕਾਤ ਕਰਨੀ ਸੀ ਪਰ ਬਾਦਲ ਨੇ ਇਹ ਕਹਿ ਕੇ ਮੁਲਾਕਾਤ ਨਹੀਂ ਕੀਤੀ ਕਿ ਭਾਜਪਾ ਸਿੱਧੂ ਨੂੰ ਖੁਦ ਆਪਣੇ ਭਰੋਸੇ ‘ਚ ਲਵੇ।  ਭਾਜਪਾ ਸੂਤਰਾਂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਨੇਤਾਵਾਂ ਨਾਲ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਇਹ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। 

ਅਸਲ ‘ਚ ਸਿੱਧੂ ਦੀ ਲੜਾਈ ਅੰਮ੍ਰਿਤਸਰ ਅਤੇ ਦਿੱਲੀ ਨਾਲ ਸਬੰਧਤ ਭਾਜਪਾ ਨੇਤਾਵਾਂ ਵਿਚਕਾਰ ਹੈ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਸਿੱਧੂ ਲਗਾਤਾਰ ਆਪਣੇ ਸੰਸਦੀ ਹਲਕੇ ਤੋਂ ਇਕ ਸਾਲ ਤੋਂ ਗਾਇਬ ਰਹੇ, ਜਿਸ ਕਾਰਨ ਉਸ ਦੀ ਸਰਗਰਮੀ ਨੂੰ ਲੈ ਕੇ ਸੁਆਲ ਉੱਠ ਰਹੇ ਸਨ। ਹੁਣ ਸਿੱਧੂ ਵਿਕਾਸ ਦੇ ਮਾਮਲੇ ਨੂੰ ਤੂਲ ਦੇ ਕੇ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਉਹ ਤਾਂ ਜਨਤਾ ਦਾ ਸੇਵਕ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨੀਂ ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੂੰ ਜਦੋਂ ਦਿੱਲੀ ‘ਚ ਮਿਲੇ ਸਨ ਤਾਂ ਉਨ੍ਹਾਂ ਨੇ ਸਿੱਧੂ ਦੀ ਬਿਆਨਬਾਜ਼ੀ ਦਾ ਮੁੱਦਾ ਉਠਾਇਆ ਸੀ।  ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਿੱਧੂ ਦੀ ਪੰਜਾਬ ਸਰਕਾਰ ਨਾਲ ਕੋਈ ਨਾਰਾਜ਼ਗੀ ਹੈ ਤਾਂ ਉਹ ਬੈਠ ਕੇ ਗੱਲ ਕਰ ਸਕਦਾ ਹੈ । ਭਾਜਪਾ ਨੇਤਾਵਾਂ ‘ਚ ਵੀ ਇਸ ਗੱਲ ਦੀ ਚਰਚਾ ਹੈ ਕਿ ਸਿੱਧੂ ਦੇ ਅਜਿਹੇ ਵਿਰੋਧ ਦੇ ਚਲਦੇ ਲੋਕ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਗਠਜੋੜ ਦੀ ਕਿਰਕਿਰੀ ਕੀਤੀ ਜਾ ਰਹੀ ਹੈ। ਹੁਣ ਮਾਹੌਲ ਐੱਨ. ਡੀ. ਏ. ਵੱਲ ਹੈ, ਜਦੋਂਕਿ ਪੰਜਾਬ ‘ਚ ਸਿੱਧੂ ਦੀਆਂ ਸਰਗਰਮੀਆਂ ਇਸ ਮਾਹੌਲ ਨੂੰ ਖਰਾਬ ਕਰਨ ਵੱਲ ਵਧ ਰਹੀਆਂ ਹਨ।  ਸ਼ੁਰੂ ‘ਚ ਸਿੱਧੂ ਇਸ ਕਾਰਨ ਬੌਖਲਾ ਗਏ ਸਨ ਕਿਉਂਕਿ ਅਕਾਲੀ ਦਲ ਚਾਹੁੰਦਾ ਸੀ ਕਿ ਅੰਮ੍ਰਿਤਸਰ ਤੋਂ ਟਿਕਟ ਅਰੁਣ ਜੇਤਲੀ ਨੂੰ ਦਿੱਤਾ ਜਾਵੇ। ਜੇਕਰ ਉਹ ਚੋਣ ਨਾ ਲੜ ਪਾਉਣ ਤਾਂ ਭਾਜਪਾ ਪੰਜਾਬ ਦੇ ਮੰਤਰੀ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਵਾਈ ਜਾਵੇ। ਅਕਾਲੀ ਦਲ ਦੀ ਇਸ ਕੋਸ਼ਿਸ਼ ਕਾਰਨ ਸਿੱਧੂ ਲੰਮੇ ਸਮੇਂ ਤੋਂ ਹੀ ਅਕਾਲੀ ਦਲ ਤੋਂ ਨਾਰਾਜ਼ ਚਲੇ ਆ ਰਹੇ ਹਨ ਅਤੇ ਇਹ ਨਾਰਾਜ਼ਗੀ ਅੰਮ੍ਰਿਤਸਰ ਦੇ ਵਿਕਾਸ ਨੂੰ ਲੈ ਕੇ ਸਾਹਮਣੇ ਆਉਣ ਲੱਗੀ ਹੈ।



Archive

RECENT STORIES