Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਘੱਟ ਹੋ ਜਾਂਦਾ ਅਖਰੋਟ ਖਾਣ ਨਾਲ ਡਾਇਬਿਟੀਜ਼ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ

Posted on September 24th, 2013

ਵਾਸ਼ਿੰਗਟਨ : ਹੁਣੇ ਜਿਹੇ ਹੋਈ ਇਕ ਖੋਜ 'ਚ ਪਤਾ ਲੱਗਾ ਹੈ ਕਿ ਹਰ ਰੋਜ਼ ਅਖਰੋਟ ਖਾਣ ਨਾਲ ਡਾਇਬਿਟੀਜ਼ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ। ਕਨੈਕਟਿਕਟ ਸਥਿਤ ਯੇਲ ਗਿ੍ਰਫਿਨ ਪ੍ਰੀਵੈਂਸ਼ਨ ਰਿਸਰਚ ਸੈਂਟਰ ਦੇ ਖੋਜੀਆਂ ਮੁਤਾਬਕ ਹਰ ਰੋਜ਼ 56 ਗ੍ਰਾਮ ਅਖਰੋਟ ਖਾਣ ਨਾਲ ਭਾਰੇ ਵਜ਼ਨ ਵਾਲੇ ਬਾਲਗਾਂ ਦੇ ਸਰੀਰ ਦੀ ਅੰਦਰੂਨੀ ਪ੍ਰਕਿਰਿਆ 'ਚ ਸੁਧਾਰ ਆੁਉਂਦਾ ਹੈ। ਇਸ ਖੋਜ 'ਚ 30 ਤੋਂ 75 ਸਾਲ ਦੇ 46 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਸੀ। ਮੁਕਾਬਲੇਬਾਜ਼ਾਂ ਦਾ ਬਾਡੀ ਮਾਸ ਇੰਡੈਕਸ 25 ਤੋਂ ਵੀ ਜ਼ਿਆਦਾ ਸੀ। ਇਨ੍ਹਾਂ 'ਚ ਆਦਮੀਆਂ ਦੀ ਕਮਰ 40 ਇੰਚ ਤੇ ਅੌਰਤਾਂ ਦੀ 35 ਇੰਚ ਸੀ। ਖੋਜ ਤੋਂ ਪਹਿਲਾਂ ਸ਼ਰਤ ਰੱਖੀ ਗਈ ਸੀ ਕਿ ਮੁਕਾਬਲੇਬਾਜ਼ ਸਿਗਰਟ ਨਾ ਪੀਂਦਾ ਹੋਵੇ ਪਰ ਜ਼ਿਆਦਾ ਤਕ ਬੰਦਿਆਂ ਨੂੰ ਪਾਚਨ ਸਬੰਧੀ ਬਿਮਾਰੀਆਂ ਤੇ ਡਾਇਬਿਟੀਜ਼ ਨਾਲ ਪੀੜਤ ਹੋਣਾ ਚਾਹੀਦਾ ਹੈ। ਮੁਕਾਬਲੇਬਾਜ਼ਾਂ ਨੂੰ ਰੋਜ਼ ਨਾਸ਼ਤੇ 'ਚ 56 ਗ੍ਰਾਮ ਅਖਰੋਟ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦੀ ਸਿਹਤ 'ਚ ਪਹਿਲਾਂ ਨਾਲੋਂ ਸੁਧਾਰ ਦੇਖਿਆ ਗਿਆ। ਮੁੱਖ ਖੋਜੀ ਤੇ ਸੈਂਟਰ ਦੇ ਡਾਇਰੈਕਟਰ ਡਾਕਟਰ ਡੇਵਿਡ ਕੇਟਜ਼ ਨੇ ਕਿਹਾ ਕਿ ਖਾਣ ਦੀਆਂ ਆਦਤਾਂ ਨੂੰ ਬਦਲਣਾ ਅੌਖਾ ਹੈ ਪਰ ਉਸ 'ਚ ਸੁਧਾਰ ਕੀਤਾ ਜਾ ਸਕਦਾ ਹੈ। ਇਹ ਖੋਜ 'ਜਰਨਲ ਆਫ ਦਿ ਅਮੇਰੀਕਨ ਕਾਲੇਜ ਆਫ ਨਿਊਸ਼ੀਅਨ' 'ਚ ਪ੍ਰਕਾਸ਼ਤ ਹੋਈ ਹੈ। 




Archive

RECENT STORIES