Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਤਨੀ ਦੇ ਡਰ ਕਾਰਨ ਸਿਗਰਟ ਪੀਣੀ ਛੱਡ ਦਿੱਤੀ- ਬਰਾਕ ਓਬਾਮਾ

Posted on September 24th, 2013

ਨਿਊਯਾਰਕ : ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੀ ਆਪਣੀ ਪਤਨੀ ਮਿਸ਼ੇਲ ਤੋਂ ਡਰਦੇ ਹਨ। ਪਤਨੀ ਦੇ ਡਰ ਕਾਰਨ ਹੀ ਉਨ੍ਹਾਂ ਨੇ ਸਿਗਰਟ ਪੀਣੀ ਛੱਡ ਦਿੱਤੀ ਹੈ। ਐਨਬੀਸੀ ਦੀ ਇਕ ਨਿਊਜ਼ ਮੁਤਾਬਕ ਸੋਮਵਾਰ ਨੂੰ ਜਦੋਂ ਸੰਯੁਕਤ ਰਾਸ਼ਟਰ ਮਹਾਂਸਭਾ 'ਚ ਇਕ ਪ੍ਰੋਗਰਾਮ ਦੌਰਾਨ ਉਹ ਇਕ ਅਧਿਕਾਰੀ ਨਾਲ ਗੱਲਬਾਤ ਕਰ ਰਹੇ ਸਨ, ਉਸੇ ਦੌਰਾਨ ਉਨ੍ਹਾਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਉਨ੍ਹਾਂ ਨੇ ਸਿਗਰਟ ਪੀਣੀ ਛੱਡ ਦਿੱਤੀ ਹੈ, ਕਿਉਂਕਿ ਉਹ ਮਿਸ਼ੇਲ ਤੋਂ ਡਰਦੇ ਹਨ। ਉਨ੍ਹਾਂ ਦੀ ਇਹ ਗੱਲ ਮਾਈਕ 'ਤੇ ਸੁਣੀ ਗਈ। 

ਓਬਾਮਾ ਨੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਮੈਨਾ ਕਿਆਈ ਨੂੰ ਕਿਹਾ, 'ਮੈਨੂੰ ਭਰੋਸਾ ਹੈ ਕਿ ਤੁਸੀਂ ਸਿਗਰਟ ਪੀਣੀ ਛੱਡ ਦਿੱਤੀ ਹੋਵੇਗੀ?' ਜਵਾਬ 'ਚ ਕਿਆਈ ਨੇ ਕਿਹਾ 'ਮੈਂ ਤਾਂ ਕਦੇ ਕਦੇ ਸਿਗਰਟ ਪੀ ਲੈਂਦਾਂ ਹਾਂ।' ਫਿਰ ਕਿਆਈ ਨੇ ਓਬਾਮਾ ਨੂੰ ਪੁੱਿਛਆ, 'ਤੁਸੀਂ ਇਹ ਆਦਤ ਛੱਡ ਦਿੱਤੀ ਹੈ?' ਤਾਂ ਓਬਾਮਾ ਨੇ ਕਿਹਾ ਕਿ ਮੈਨੂੰ ਆਪਣੀ ਪਤਨੀ ਤੋਂ ਡਰ ਲੱਗਦਾ ਹੈ, ਇਸੇ ਲਈ ਮੈਂ ਇਹ ਆਦਤ ਛੱਡਣ 'ਚ ਸਫਲ ਰਿਹਾ।' 2009 'ਚ ਇਕ ਵਾਰ ਪੱਤਰਕਾਰ ਵਾਰਤਾ ਦੌਰਾਨ ਓਬਾਮਾ ਨੇ ਮੰਨਿਆ ਸੀ ਕਿ ਉਹ ਸਿਗਰਟ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਕਿਹਾ ਸੀ, 'ਮੈਂ ਆਪਣੀ ਪਤਨੀ ਤੇ ਧੀਆਂ ਸਾਹਮਣੇ ਸਿਗਰਟ ਨਹੀਂ ਪੀਂਦਾ, ਤੁਹਾਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ 95 ਫੀਸਦੀ ਤਕ ਇਹ ਆਦਤ ਛੱਡ ਚੁੱਕਾ ਹਾਂ।' 2012 'ਚ ਆਈਵਿਲੇਜ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਮਿਸ਼ੇਲ ਨੇ ਦੱਸਿਆ ਸੀ ਕਿ ਉਸ ਦੇ ਪਤੀ ਨੂੰ ਇਹ ਆਦਤ ਛੱਡਣ ਲਈ ਬੇਟੀਆਂ ਨੇ ਪ੍ਰੇਰਿਤ ਕੀਤਾ। 




Archive

RECENT STORIES