Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖਾਂ ਦੀ ਹਮਾਇਤ ਬਦਲੇ ਯੂਨਾਈਟਿਡ ਸਿੱਖਸ ਨੇ ਮਲਕੇਅਰ ਦਾ ਧੰਨਵਾਦ ਕੀਤਾ

Posted on September 24th, 2013


ਟਰਾਂਟੋ- ਐਨ ਡੀ ਪੀ ਦੇ ਲੀਡਰ ਮਲਕੇਅਰ ਦੁਆਰਾ ਕਿਊਬਿਕ ਸਰਕਾਰ ਦੁਆਰਾ ਘੱਟ ਗਿਣਤੀਆਂ ਦੇ ਖਿਲਾਫ ਲਿਆਂਦੇ ਪ੍ਰਸਤਾਵ ਦਾ ਵਿਰੋਧ ਕਰਦਿਆਂ ਸਿੱਖ ਭਾਈਚਾਰੇ ਦੇ ਕਕਾਰਾਂ ਦੀ ਰੱਖਿਆ ਕਰਨ ਲਈ ਆਵਾਜ਼ ਬੁਲੰਦ ਕਰਨ ਬਦਲੇ ਯੂਨਾਈਟਿਡ ਸਿੱਖਸ ਨੇ ਉਹਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਿੱਖ ਭਾਈਚਾਰੇ ਵੱਲੋਂ ਸਲਿਊਟ ਕੀਤਾ। ਉਹਨਾਂ ਕਿਊਬਕ ਸਰਕਾਰ ਨੂੰ ਇਤਿਹਾਸ ਵਾਚਣ ਦਾ ਸਬਕ ਦਿੰਦਿਆਂ ਕਿਹਾ ਸੀ ਕਿ ਸਿੱਖਾਂ ਨੇ ਦੂਜੀ ਅਤੇ ਪਹਿਲੀ ਸੰਸਾਰ ਜੰਗ ਵਿਚ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਇਹਨਾਂ ਜੰਗਾਂ ਵਿਚ 2 ਲੱਖ ਸਿੱਖਾਂ ਨੇ ਪੱਗੜੀ ਸਮੇਤ ਭਾਗ ਲਿਆ, ਜਿਹਨਾਂ ਵਿਚ 90 ਹਜ਼ਾਰ ਸ਼ਹੀਦ ਹੋਏ ਅਤੇ 1 ਲੱਖ ਦੇ ਕਰੀਬ ਜ਼ਖਮੀ ਹੋਏ।


ਯੂਨਾਈਟਿਡ ਸਿੱਖਸ ਕੈਨੇਡਾ ਚੈਪਟਰ ਦੇ ਕਮਿਊਨਿਟੀ ਸਲਾਹਕਾਰ ਦੀਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਿਊਬਿਕ ਦੀ ਸਰਕਾਰ ਇਹ ਬਿਲ ਲਾਗੂ ਕਰਦੀ ਹੈ ਤਾਂ ਇਸ ਤੋਂ ਸਪਸ਼ਟ ਹੈ ਕਿ ਉਹ ਕੈਨੇਡਾ ਦੇ ਚਾਰਟਰ ਨੂੰ ਚੁਣੌਤੀ ਦੇ ਰਹੀ ਹੈ। ਉਹਨਾਂ ਕਿਹਾ ਕਿ ਯੂਨਾਈਟਿਡ ਸਿੱਖਸ ਧਾਰਮਿਕ ਆਜ਼ਾਦੀ ਲਈ ਇਕ ਪਟੀਸ਼ਨ ਲਿਆ ਰਹੀ ਹੈ, ਜਿਸ ਉਤੇ ਕੌਮਾਂਤਰੀ ਪੱਧਰ ਉਤੇ ਦਸਤਖਤੀ ਮੁਹਿੰਮ ਸ਼ੁਰੂ ਹੋ ਗਈ ਹੈ।



Archive

RECENT STORIES