Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨੈਰੋਬੀ ਅਤਿਵਾਦੀ ਹਮਲੇ ਦੌਰਾਨ ਸਤਪਾਲ ਸਿੰਘ ਸ਼ਿਪਰਾ ਨੇ ਬਚਾਈ ਅਨੇਕਾਂ ਲੋਕਾਂ ਦੀ ਜਾਨ

Posted on September 24th, 2013


ਨੈਰੋਬੀ- ਕੀਨੀਆ ਦੇ ਨੈਰੋਬੀ ਸ਼ਹਿਰ ਦੇ ਇਕ ਸ਼ਾਪਿੰਗ ਮਾਲ ਵੈਸਟਗੇਟ ਜਿਥੇ ਸਨਿਚਰਵਾਰ ਦੁਪਹਿਰ ਸਮੇਂ ਦਾਖ਼ਲ ਹੋਏ ਇਕ ਦਰਜਨ ਦੇ ਲਗਪਗ ਅਤਿਵਾਦੀਆਂ ਨੇ 68 ਲੋਕਾਂ ਨੂੰ ਮਾਰ ਦਿਤਾ ਸੀ ਜਦਕਿ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਗਏ ਸਨ, ਉਥੇ ਹੀ ਇਸ ਹਮਲੇ ਦੌਰਾਨ ਇਕ ਸਿੱਖ ਅਜਿਹਾ ਵੀ ਸੀ ਜੋ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ, ਅਪਣੀ ਜਾਨ ਖ਼ਤਰੇ ਵਿਚ ਪਾ ਕੇ, ਬਾਕੀ ਲੋਕਾਂ ਨੂੰ ਪ੍ਰੇਰਨ ਦੇ ਨਾਲ-ਨਾਲ ਜ਼ਖ਼ਮੀਆਂ ਦੀ ਮਦਦ ਕਰ ਰਿਹਾ ਸੀ। ਸਤਪਾਲ ਸਿੰਘ ਸ਼ਿਪਰਾ ਨਾਂ ਦਾ ਇਹ ਸਿੱਖ ਨੌਜੁਆਨ ਹਮਲੇ ਸਮੇਂ ਮਾਲ ਦੇ ਅੰਦਰ ਹੀ ਸੀ। 

ਸਤਪਾਲ ਸਿੰਘ ਜੋ ਹਮਲੇ ਦੌਰਾਨ ਸ਼ਾਪਿੰਗ ਮਾਲ ਦੀ ਸਿਖਰਲੀ ਮੰਜ਼ਲ 'ਤੇ ਸਥਿਤ ਕੈਫ਼ੇ ਵਿਚ ਬੈਠੇ ਸਤਪਾਲ ਸਿੰਘ ਨੇ ਦਸਿਆ ਕਿ ਅਚਾਨਕ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਸਾਰੇ ਡਰ ਗਏ। ਉੁਨ੍ਹਾਂ ਦਸਿਆ, ''ਮੈਨੂੰ ਮਾਲ ਦੀ ਸਿਖ਼ਰਲੀ ਮੰਜ਼ਲ ਤੋਂ ਹੇਠਾਂ ਆਉਂਦਿਆਂ ਬਰਤਾਨਵੀ ਫ਼ੌਜ ਦਾ ਇਕ ਸਾਬਕਾ ਅਫ਼ਸਰ ਮਿਲ ਗਿਆ ਜਿਸ ਨੇ ਦਸਿਆ ਕਿ ਵੱਡੀ ਗਿਣਤੀ ਵਿਚ ਲੋਕ ਅਜੇ ਵੀ ਅੰਦਰ ਹੀ ਫਸੇ ਹੋਏ ਸਨ। ਮੈਂ ਅਪਣੀ ਜਾਨ ਬਚਾ ਭੱਜਣ ਦੀ ਬਜਾਏ ਇਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਸੋਚੀ ਅਤੇ ਮੁੜ ਅੰਦਰ ਆ ਗਿਆ।'' ਉਨ੍ਹਾਂ ਦਸਿਆ, ''ਮਾਲ ਵਿਚ ਕਈ ਲੋਕ ਅਜਿਹੇ ਵੀ ਸਨ ਜੋ ਗੰਭੀਰ ਜ਼ਖਮੀ ਸਨ ਅਤੇ ਡਾਕਟਰੀ ਸਹਾਇਤਾ ਦੀ ਸਖ਼ਤ ਲੋੜ ਸੀ। ਮੈਂ ਇਨ੍ਹਾਂ ਇਕ-ਦੋ ਹੋਰ ਵਿਅਕਤੀਆਂ ਨਾਲ ਸੰਪਰਕ ਕਰ ਕੇ ਮਦਦ ਲਈ ਮਨਾ ਲਿਆ ਅਤੇ ਇਸ ਤਰ੍ਹਾਂ ਕਈ ਲੋਕ ਮੌਤ ਦੀ ਮੂੰਹ ਵਿਚ ਜਾਣ ਤੋਂ ਬਚ ਗਏ।'' 

ਸਤਪਾਲ ਸਿੰਘ ਵਲੋਂ ਦਸੀ ਆਪ-ਬੀਤੀ ਭਾਵੇਂ ਰੌਂਗਟੇ ਖੜੇ ਕਰ ਦੇਣ ਵਾਲੀ ਹੈ ਪਰ ਉਸ ਸਮੇਂ ਉਨ੍ਹਾਂ ਨੂੰ ਅਪਣੇ ਬਾਰੇ ਕੁੱਝ ਨਹੀਂ ਸੁੱਝ ਰਿਹਾ ਸੀ ਅਤੇ ਉਨ੍ਹਾਂ ਨੂੰ ਅਪਣੀ ਕਿਸਮਤ ਪ੍ਰਮਾਤਮਾ ਦੇ ਹੱਥਾਂ ਵਿਚ ਸੌਂਪ ਦਿਤੀ ਸੀ। 
ਦਸਣਯੋਗ ਹੈ ਕਿ ਸਨਿਚਰਵਾਰ ਦੁਪਹਿਰ ਸਮੇਂ ਵੈਸਟਗੇਟ ਸ਼ਾਪਿੰਗ ਮਾਲ ਵਿਖੇ ਅਚਾਨਕ 10-12 ਹਮਲਾਵਰ ਦਾਖ਼ਲ ਹੋ ਗਏ ਅਤੇ ਅੰਦਰ ਦਾਖ਼ਲ ਹੁੰਦਿਆਂ ਹੀ ਉੁਨ੍ਹਾਂ ਨੇ ਤਾਬੜ-ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਮੁੰਬਈ ਹਮਲਿਆਂ ਦੀ ਤਰਜ਼ 'ਤੇ ਹੋਏ ਇਸ ਹਮਲੇ ਵਿਚ 68 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।



Archive

RECENT STORIES