Posted on September 25th, 2013

ਕੋਇਟਾ- ਪਾਕਿਸਤਾਨ ਦੇ ਦੱਖਣੀ-ਪੱਛਮੀ ਸੂਬੇ ਬਲੂਚਿਸਤਾਨ 'ਚ ਮੰਗਲਵਾਰ ਨੂੰ ਆਏ ਵਿਨਾਸ਼ਕਾਰੀ ਤੂਫਾਨ ਨਾਲ ਭਾਰੀ ਤਬਾਹੀ ਹੋਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 327 ਤਕ ਪਹੁੰਚ ਗਈ ਹੈ। ਸੈਂਕੜੇ ਘਰ ਨੁਕਸਾਨੇ ਗਏ ਅਤੇ ਸੰਚਾਰ ਵਿਵਸਥਾ ਠੱਪ ਹੋ ਗਈ ਹੈ। ਦੂਰ-ਦੁਰਾਡੇ ਵਾਲੇ ਇਲਾਕਿਆਂ ਅਤੇ ਟੁੱਟੀਆਂ ਸੜਕਾਂ ਕਾਰਨ ਬਚਾਅ ਦਲ ਹਾਲੇ ਵੀ ਬਲੂਚਿਸਤਾਨ ਦੇ ਕਈ ਇਲਾਕਿਆਂ 'ਚ ਨਹੀਂ ਪਹੁੰਚ ਸਕਿਆ। 2005 ਤੋਂ ਬਾਅਦ ਪਾਕਿਸਤਾਨ 'ਚ ਆਇਆ ਇਹ ਸਭ ਤੋਂ ਖ਼ਤਰਨਾਕ ਭੂਚਾਲ ਹੈ, ਜਿਸ ਵਿਚ 75 ਲੋਕ ਮਾਰੇ ਗਏ ਸਨ।ਰਿਕਟਰ ਸਕੇਲ 'ਤੇ 7.7 ਗਤੀ ਵਾਲੇ ਭੂਚਾਲ ਨਾਲ ਸਭ ਤੋਂ ਵੱਧ ਨੁਕਸਾਨ ਬਲੂਚਿਸਤਾਨ ਸੂਬੇ ਦੇ ਅਵਾਰਨ ਜ਼ਿਲ੍ਹੇ 'ਚ ਹੋਇਆ ਹੈ।
ਗ੍ਰਹਿ ਸਕੱਤਰ ਅਸਦ ਗਿਲਾਨੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਅਵਾਰਨ ਜ਼ਿਲ੍ਹੇ 'ਚ 208 ਲੋਕਾਂ ਦੀ ਮੌਤ ਹੋਈ ਜਦੋਂਕਿ 350 ਤੋਂ ਵੱਧ ਜ਼ਖ਼ਮੀ ਹੋਏ ਹਨ। ਟੁੱਟੀਆਂ ਸੜਕਾਂ ਕਾਰਨ ਰਾਹਤ ਕਾਰਜਾਂ 'ਚ ਦਿੱਕਤ ਪੇਸ਼ ਆ ਰਹੀ ਹੈ। ਬਲੂਚਿਸਤਾਨ ਦੇ ਮੁੱਖ ਮੰਤਰੀ ਅਬਦੁੱਲ ਮੱਲਿਕ ਬਲੂਚ ਨੇ ਮੰਗਲਵਾਰ ਨੂੰ ਅਵਾਰਨ, ਕੇਚ, ਗਵਾਦਰ, ਖੁਜਦਰ, ਚਾਘੀ ਅਤੇ ਪੰਚਗੂਰ ਜ਼ਿਲਿ੍ਹਆਂ 'ਚ ਐਮਰਜੈਂਸੀ ਦਾ ਐਲਾਨ ਕੀਤਾ ਸੀ।ਅਮਰੀਕੀ ਭੂ-ਗਰਭ ਸਰਵੇਖਣ ਵਿਭਾਗ ਮੁਤਾਬਿਕ ਭੂਚਾਲ ਦਾ ਕੇਂਦਰ ਬਲੂਚਿਸਤਾਨ ਦਲਬੰਰਿਨ ਦੇ 142 ਮੀਲ ਦੱਖਣੀ ਪੂਰਬ 'ਚ ਸੀ। ਭੂਚਾਲ ਦੇ ਝਟਕੇ ਕਰਾਚੀ, ਹੈਦਰਾਬਾਦ, ਲਰਕਾਨਾ ਸਣੇ ਸਿੰਧ ਸੂਬੇ ਦੇ ਕਈ ਇਲਾਕਿਆਂ ਤੋਂ ਇਲਾਵਾ ਲਾਹੌਰ, ਰਾਵਲਪਿੰਡੀ ਅਤੇ ਇਸਲਾਮਾਬਾਦ 'ਚ ਵੀ ਮਹਿਸੂਸ ਕੀਤੇ ਗਏ। ਫ਼ੌਜ ਨੇ ਰਾਹਤ ਤੇ ਬਚਾਅ ਕਾਰਜ ਲਈ ਇਕ ਹੈਲੀਕਾਪਟਰ, 300 ਜਵਾਨ ਅਤੇ ਮੈਡੀਕਲ ਅਤੇ ਬਚਾਅ ਟੀਮ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਹੈ। ਅਵਾਰਨ ਜ਼ਿਲ੍ਹੇ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਭੂਚਾਲ ਨਾਲ ਸਰਕਾਰੀ ਇਮਾਰਤਾਂ, ਹਸਪਤਾਲ ਅਤੇ ਸਕੂਲਾਂ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਭੂਚਾਲ ਏਨਾ ਖ਼ਤਰਨਾਕ ਸੀ ਕਿ ਗਵਾਦਰ ਤੱਟ ਨੇੜੇ ਅਰਬ ਸਾਗਰ 'ਚ 40 ਵਰਗ ਫੁੱਟ ਦਾ ਇਕ ਟਾਪੂ ਬਣ ਗਿਆ ਹੈ। ਕੌਮੀ ਸਮੁੰਦਰ ਵਿਗਿਆਨ ਸੰਸਥਾਨ ਦੇ ਪਿ੍ਸੀਪਲ ਸਾਇੰਟੀਫਿਕ ਆਫਿਸਰ ਡਾ. ਆਸਿਫ ਇਨਾਮ ਨੇ ਕਿਹਾ, 'ਇਹ ਟਾਪੂ ਭੂਚਾਲ ਆਉਣ ਤੋਂ ਬਾਅਦ ਬਣਿਆ। ਇਹ ਸਮੁੰਦਰ ਤੱਟ ਤੋਂ ਕਰੀਬ ਡੇਢ ਕਿਮੀ. ਦੂਰ ਹੈ। 15 ਸਾਲਾਂ 'ਚ ਇਹ ਤੀਸਰਾ ਮੌਕਾ ਹੈ ਜਦੋਂ ਬਲੂਚਿਸਤਾਨ ਦੇ ਤੱਟ 'ਤੇ ਟਾਪੂ ਬਣਿਆ ਹੈ। ਇਸ ਤੋਂ ਪਹਿਲਾਂ 1999 ਅਤੇ 2011 'ਚ ਮਕਰਨ ਤੱਟ ਤੋਂ ਦੋ ਕਿਮੀ. ਦੂਰ ਜਿਥੇ ਹਿੰਗੋਲ ਨਦੀ ਸਮੁੰਦਰ 'ਚ ਮਿਲਦੀ ਹੈ ਉਥੇ ਟਾਪੂ ਬਣਿਆ ਸੀ। ਇਹ ਦੋਵੇਂ ਤੱਟ ਭੂਚਾਲ ਕਾਰਨ ਨਹੀਂ ਬਣੇ ਸੀ। ਬਾਅਦ 'ਚ ਤੇਜ਼ ਹਵਾਵਾਂ ਕਾਰਨ ਤਬਾਹ ਹੋ ਗਏ ਸੀ। ਇਸ ਤੋਂ ਪਹਿਲਾਂ ਇਸੇ ਇਲਾਕੇ 'ਚ 1945 'ਚ ਭੂਚਾਲ ਤੋਂ ਬਾਅਦ ਟਾਪੂ ਬਣਿਆ ਸੀ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026