Posted on September 25th, 2013

ਰਾਜਾਸਾਂਸੀ (ਹੇਰ)- ਪੰਜਾਬ ਦੇ ਸੰਤਾਪੇ ਦਿਨਾਂ ਦੌਰਾਨ 1993 ਵਿਚ ਪੁਲਿਸ ਵੱਲੋਂ ਮਿ੍ਤਕ ਐਲਾਨੇ ਜਾਣ ਤੋਂ ਬਾਅਦ 1997 ਤੋਂ ਲੈ ਕੇ 2007 ਤੱਕ ਉਮਰ ਕੈਦ ਭੁਗਤ ਚੁੱਕਾ ਅੰਮਿ੍ਤਸਰ ਜ਼ਿਲ੍ਹੇ ਦਾ ਸਾਬਕਾ ਖਾੜਕੂ ਬਾਜ਼ ਸਿੰਘ ਹੁਣ ਪਿਛਲੇ 6 ਸਾਲਾਂ ਤੋਂ ਅੰਮਿ੍ਤਸਰ ਦੇ ਕੇਂਦਰੀ ਸੁਧਾਰ ਘਰ ‘ਚੋਂ ਰਿਹਾਈ ਲਈ ਦਸਤਾਵੇਜ਼ੀ ਪੇਚੀਦਗੀਆਂ ਦੇ ਜਾਲ੍ਹ ਵਿਚ ਹੀ ਉਲਝ ਕੇ ਰਹਿ ਗਿਆ ਹੈ | ਬਾਜ਼ ਸਿੰਘ ਹੁਣ ਉਮਰ ਦੇ 55ਵੇਂ ਵਰ੍ਹੇ ਨੂੰ ਦਸਤਕ ਦੇ ਚੁੱਕਾ ਹੈ | ਸਰਹੱਦੀ ਪਿੰਡ ਰੱਤਾ ਖੇੜਾ ਹਾਲ ਵਾਸੀ ਭੁੱਲਰ ਦੇ ਕੈਦੀ ਬਾਜ ਸਿੰਘ ਨੇ ਦੱਸਿਆ ਕਿ ਖਾੜਕੂ ਸਫਾਂ ਨਾਲ ਸਬੰਧ ਰੱਖਣ ਦੇ ਸ਼ੱਕ ‘ਚ ਪੰਜਾਬ ਪੁਲਿਸ ਨੇ ਉਸਨੂੰ ਫੜਨ ਲਈ ਕਈ ਵਾਰ ਉਸਦੇ ਘਰ ਛਾਪੇ ਮਾਰੇ ਪਰ ਉਹ ਡਰਦਾ ਕਿਧਰੇ ਛਿਪ ਗਿਆ | 1993 ਵਿਚ ਉਸ ਵੇਲੇ ਦੇ ਇਕ ਪ੍ਰਮੁੱਖ ਕਾਂਗਰਸੀ ਮੰਤਰੀ ਦੇ ਰਾਹੀਂ ਬਾਜ਼ ਸਿੰਘ ਨੇ ਪੁਲਿਸ ਕੋਲ ਆਤਮ-ਸਮਰਪਣ ਕੀਤਾ | ਪੁਲਿਸ ਨੇ ਉਸ ‘ਤੇ ਹੱਤਿਆ, ਚੋਰੀ ਅਤੇ ਕਈ ਹੋਰ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ |
ਅੰਮਿ੍ਤਸਰ ਜੇਲ੍ਹ ‘ਚ ਕਰੀਬ 8 ਮਹੀਨੇ ਬੀਤਣ ਉਪਰੰਤ ਨਵੰਬਰ 1993 ਵਿਚ ਰੋਪੜ ਪੁਲਿਸ ਦੀ ਇਕ ਪਾਰਟੀ ਇਕ ਚਰਚਿਤ ਪੁਲਿਸ ਅਫ਼ਸਰ ਦਾ ਹੁਕਮ ਨਿਭਾਉਂਦੀ ਹੋਈ ਬਾਜ਼ ਸਿੰਘ ਨੂੰ ਰਿਮਾਂਡ ‘ਤੇ ਲੈ ਗਈ | ਅੰਤ ਇਕ ਦਿਨ ਉਸਦੇ ਪਰਿਵਾਰ ਨੂੰ ਰੋਪੜ ਪੁਲਿਸ ਨੇ ਇਹ ਮਨਹੂਸ ਖ਼ਬਰ ਸੁਣਾਈ ਕਿ ਬਾਜ਼ ਸਿੰਘ ਦੀ ਪੁਲਿਸ ਹਿਰਾਸਤ ‘ਚੋਂ ਫਰਾਰ ਹੋਣ ਸਮੇਂ ਨਹਿਰ ‘ਚ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ | ਕਈ ਹਫ਼ਤੇ ਬੀਤਣ ਉਪਰੰਤ ਬਾਜ਼ ਸਿੰਘ ਸੁੱਖੀਂ-ਸਾਂਦੀ ਆਪਣੇ ਘਰ ਪਰਤ ਆਇਆ | ਤਕਰੀਬਨ 4 ਸਾਲ ਬਾਅਦ ਮਲੋਟ ਪੁਲਿਸ ਨੇ ਮੁੜ ਉਸਨੂੰ ਘਰੋਂ ਚੁੱਕ ਲਿਆ ਅਤੇ ਉਸ ‘ਤੇ ਕਤਲ, ਇਰਾਦਾ ਕਤਲ, ਰਿਵਾਲਵਰ ਅਤੇ ਗਰਨੇਡ ਰੱਖਣ ਦੇ ਕੇਸ ਪਾ ਦਿੱਤੇ | ਫਰੀਦਕੋਟ ਦੀ ਸੈਸ਼ਨ ਅਦਾਲਤ ਨੇ ਉਸਨੂੰ ਹੋਰਨਾਂ ਸਜ਼ਾਵਾਂ ਦੇ ਨਾਲ ਉਮਰ ਕੈਦ ਦੀ ਸਜ਼ਾ ਸੁਣਾਈ, ਜੋ ਕਿ 2007 ‘ਚ ਪੂਰੀ ਹੋ ਗਈ | ਬਾਜ਼ ਸਿੰਘ ਨੇ ਦੱਸਿਆ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਪਿਛਲੇ 6 ਸਾਲ ਤੋਂ ਉਹ ਆਪਣੇ ਘਰ ਪਰਿਵਾਰ ਵਿਚ ਰਹਿਣ ਲਈ ਤਰਸ ਰਿਹਾ ਹੈ |
ਉਸਨੇ ਦੱਸਿਆ ਕਿ ਹੁਣ ਤੱਕ ਉਹ 28 ਵਾਰ ਪੈਰੋਲ ‘ਤੇ ਘਰ ਜਾ ਚੁੱਕਾ ਹੈ ਅਤੇ ਇਸੇ ਦੌਰਾਨ ਹੀ ਉਸਨੇ ਆਪਣੀ ਧੀ ਦਾ ਵਿਆਹ ਵੀ ਕੀਤਾ ਹੈ | ਜੇਲ੍ਹ ‘ਚ ਚੰਗਾ ਰਿਕਾਰਡ ਹੋਣ ਕਰਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਉਸਨੂੰ ਲਗਾਤਾਰ 13 ਸਾਲ ਤੋਂ ਡਿਉੜੀ ਨੰਬਰਦਾਰ ਵੀ ਨਿਯੁਕਤ ਕੀਤਾ ਅਤੇ ਹੁਣ ਵੀ ਉਹ ਇਕ ਬੈਰਕ ‘ਚ ਬਤੌਰ ਨਿਗਰਾਨ ਜ਼ਿੰਮੇਵਾਰੀ ਨਿਭਾਅ ਰਿਹਾ ਹੈ | ਉਧਰ ਉਸਦੇ ਪਰਿਵਾਰ ਦੀ ਆਰਥਿਕ ਹਾਲਤ ਵੀ ਨਿਘਾਰ ਵੱਲ ਜਾ ਚੁੱਕੀ ਹੈ |

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026