Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੰਦੇ ਦੀਆਂ ਹਰਕਤਾਂ ਦਾ ਨਤੀਜਾ ਹੈ ਆਲਮੀ ਤਪਸ਼

Posted on September 27th, 2013

ਸਟਾਕਹੋਮ : ਪਹਿਲਾਂ ਤਾਂ ਸਿਰਫ਼ ਅੰਦਾਜ਼ੇ ਹੀ ਲਗਾਏ ਜਾ ਰਹੇ ਸਨ ਪਰ ਹੁਣ ਇਹ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਆਲਮੀ ਤਪਸ਼ ਮਨੁੱਖ ਦੀਆਂ ਬਰਕਤਾਂ ਦਾ ਹੀ ਨਤੀਜਾ ਹੈ। ਵਾਤਾਵਰਣ ਤਬਦੀਲੀ 'ਤੇ ਇਕ ਅੰਤਰ ਸਰਕਾਰੀ ਪੈਨਲ ਆਈਪੀਸੀ ਦੀ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਦੋ ਹਜ਼ਾਰ ਸਫਿਆਂ ਦੀ ਇਹ ਰਿਪੋਰਟ ਸੋਮਵਾਰ ਨੂੰ ਜਾਰੀ ਹੋਵੇਗੀ ਪਰ ਇਸ ਦੇ ਮਹੱਤਵਪੂਰਣ ਨਤੀਜੇ ਸ਼ੁਕਰਵਾਰ ਨੂੰ ਪ੍ਰਕਾਸ਼ਤ ਕੀਤੇ ਗਏ ਹਨ। ਵਿਗਿਆਨੀਆਂ ਨੇ 50 ਸਾਲਾਂ ਦੇ ਅਧਿਐਨ ਦੇ ਆਧਾਰ 'ਤੇ ਇਹ ਸਿੱਟਾ ਕੱਿਢਆ ਹੈ। ਸੰਯੁਕਤ ਰਾਸ਼ਟਰ ਵਲੋਂ ਸਪਾਂਸਰ ਇਸ ਪੈਨਲ ਨੇ 2007 'ਚ ਆਪਣੀ ਪਿਛਲੀ ਰਿਪੋਰਟ 'ਚ ਇਸ ਦੀ ਸੰਭਾਵਨਾ ਜ਼ਾਹਰ ਕੀਤੀ ਸੀ। 

ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਣ ਇਸ ਦੇ ਪੱਕੇ ਸਬੂਤ ਹਨ। ਵਰਕਿੰਗ ਗਰੁੱਪ ਦੇ ਅਧਿਕਾਰੀ ਕਿਨ ਦਾਹੇ ਨੇ ਕਿਹਾ ਕਿ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਵਾਤਾਵਰਣ ਤੇ ਸਮੁੰਦਰ ਕਿਤੇ ਗੁਆਚ ਗਏ ਹਨ, ਬਰਫਬਾਰੀ ਤੇ ਬਰਫ ਦੀ ਮਾਤਰਾ 'ਚ ਵੀ ਕਮੀ ਆਈ ਹੈ। ਆਲਮੀ ਪੱਧਰ 'ਤੇ ਸਮੁੰਦਰ ਦਾ ਪੱਧਰ ਵਧਿਆ ਹੈ ਤੇ ਗਰੀਨ ਹਾਊਸ ਗੈਸਾਂ ਦੀ ਮਾਤਰਾ 'ਚ ਵੀ ਵਾਧਾ ਹੋਇਆ ਹੈ। ਆਈਪੀਸੀਸੀ ਨੇ ਆਪਣੀ ਰਿਪੋਰਟ 'ਚ ਇਸ ਸਦੀ ਦੇ ਅੰਤ ਤਕ ਸਮੁੰਦਰ ਦੇ ਪੱਧਰ 'ਚ 10 ਤੋਂ 32 ਇੰਚ ਤਕ ਦੇ ਵਾਧੇ ਦਾ ਅੰਦਾਜ਼ਾ ਲਗਾਇਆ ਹੈ ਜਦਕਿ ਪਹਿਲੀ ਰਿਪੋਰਟ 'ਚ 7 ਤੋਂ 23 ਇੰਚ ਤਕ ਦੇ ਵਾਧੇ ਦੀ ਭਵਿੱਖਬਾਣੀ ਕੀਤੀ ਗਈ ਸੀ। ਸਦੀ ਦੇ ਅੰਤ ਤਕ ਦੁਨੀਆਂ ਦਾ ਅੌਸਤ ਤਾਪਮਾਨ 0.3 ਤੋਂ 4.8 ਡਿਗਰੀ ਸੈਲਸੀਅਸ ਵਧਣ ਦਾ ਅੰਦਾਜ਼ਾ ਲਗਾਇਆ ਗਿਆ ਹੈ। 




Archive

RECENT STORIES