Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰਦੁਆਰੇ ਵਿੱਚ ਗ੍ਰੰਥੀ ਕਤਲ ਕੀਤਾ

Posted on September 29th, 2013


ਅੰਮ੍ਰਿਤਸਰ- ਤਰਨ ਤਾਰਨ ਰੋਡ ਤੇ ਪਿੰਡ ਵਰਪਾਲ ਦੇ ਇੱਕ ਗੁਰਦੁਆਰੇ ‘ਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਉਥੋਂ ਦੇ ਗ੍ਰੰਥੀ ਨੂੰ ਕਤਲ ਕਰਨ ਮਗਰੋਂ ਉਸ ਦੇ ਸਰੀਰ ਨੂੰ ਸਾੜਨ ਦੀ ਘਟਨਾ ਵਾਪਰੀ ਹੈ। ਇਸ ਘਟਨਾ ਵਿੱਚ ਮਾਰੇ ਗਏ ਵਿਅਕਤੀ ਦੀ ਸ਼ਨਾਖਤ ਵਰਿਆਮ ਸਿੰਘ ਵਜੋਂ ਹੋਈ ਹੈ, ਜੋ ਅਜਨਾਲਾ ਦੇ ਪਿੰਡ ਗੁੱਜਰਪੁਰਾ ਦਾ ਰਹਿਣ ਵਾਲਾ ਸੀ ਤੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਬਤੌਰ ਗ੍ਰੰਥੀ ਸੀ। ਇਸ ਗੁਰਦੁਆਰੇ ਦੇ ਕਬਜ਼ੇ ਲਈ ਪਿੰਡ ਵਾਸੀਆਂ ਤੇ ਨਿਹੰਗ ਸ਼ਮਸ਼ੇਰ ਸਿੰਘ ਵਿਚਾਲੇ ਝਗੜਾ ਚੱਲ ਰਿਹਾ ਸੀ। ਨਿਹੰਗ ਸ਼ਮਸ਼ੇਰ ਸਿੰਘ ਦਾ ਦਾਅਵਾ ਹੈ ਕਿ ਇਹ ਗੁਰਦੁਆਰਾ ਉਸ ਦੀ ਜ਼ਮੀਨ ਉਪਰ ਬਣਿਆ ਹੋਇਆ ਹੈ। ਇਸ ਲਈ ਗੁਰਦੁਆਰੇ ਦੀ ਸੇਵਾ ਕਰਨ ਦਾ ਹੱਕ ਉਸ ਦਾ ਹੈ। ਪਿੰਡ ਵਾਲੇ ਇਸ ਦਾ ਵਿਰੋਧ ਕਰਦੇ ਸਨ। ਪਿਛਲੇ ਸਾਲ ਵੀ ਇਸ ਮਾਮਲੇ ਨੂੰ ਲੈ ਕੇ ਝਗੜਾ ਹੋਇਆ ਸੀ। ਪਿੰਡ ਵਾਸੀਆਂ ਨੇ ਗੁਰਦੁਆਰੇ ਦੀ ਸੇਵਾ ਲਈ ਵਰਿਆਮ ਸਿੰਘ ਨੂੰ ਗ੍ਰੰਥੀ ਰੱਖਿਆ ਹੋਇਆ ਸੀ।


ਦਿਹਾਤੀ ਪੁਲਸ ਦੇ ਐਸ ਪੀ ਡੀ ਜਸਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨਿਹੰਗ ਸ਼ਮਸ਼ੇਰ ਸਿੰਘ ਉਸ ਦੀ ਪਤਨੀ ਰਾਜ ਕੌਰ, ਬੇਟਾ ਸੱਜਣ ਸਿੰਘ, ਕਸ਼ਮੀਰ ਕੌਰ ਆਦਿ ਗੁਰਦੁਆਰੇ ਵਿਖੇ ਆਏ, ਜਿੱਥੇ ਉਨ੍ਹਾਂ ਵਰਿਆਮ ਸਿੰਘ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਮਗਰੋਂ ਉਨ੍ਹਾਂ ਮ੍ਰਿਤਕ ਸਰੀਰ ਨੂੰ ਇੱਕ ਮੰਜੀ ‘ਤੇ ਪਾ ਕੇ ਲੰਗਰ ਹਾਲ ਨੇੜੇ ਅੱਗ ਲਾ ਦਿੱਤੀ। ਇਹ ਮਾਮਲਾ ਕੱਲ੍ਹ ਸਵੇਰੇ ਉਸ ਵੇਲੇ ਸਾਹਮਣੇ ਆਇਆ, ਜਦੋਂ ਲੋਕ ਗੁਰਦੁਆਰੇ ਮੱਥਾ ਟੇਕਣ ਆਏ ਅਤੇ ਉਨ੍ਹਾਂ ਵਰਿਆਮ ਸਿੰਘ ਦੀ ਸੜੀ ਹੋਈ ਲਾਸ਼ ਤੇ ਹਾਲਾਤ ਦੇਖੇ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸਬੰਧ ਵਿੱਚ ਕਸ਼ਮੀਰ ਕੌਰ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਬਾਕੀ ਮੁਲਜ਼ਮ ਫਰਾਰ ਹਨ।



Archive

RECENT STORIES