Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਖੁਰਸ਼ੀਦ ਨੇ ਤੋਤੇ ਨਾਲ ਕੀਤੀ ਮੋਦੀ ਦੀ ਤੁਲਨਾ

Posted on September 30th, 2013

ਨਿਊਯਾਰਕ- ਨਰਿੰਦਰ ਮੋਦੀ ਦੀ ਨਿਖੇਧੀ ਕਰਦਿਆਂ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਭਾਜਪਾ ਨੇਤਾ ਦਾ 'ਦਿਹਾਤੀ ਔਰਤ' ਦੇ ਭਾਵਅਰਥ ਵਾਲੀ ਟਿੱਪਣੀ ਨੂੰ ਲੈ ਕੇ ਪ੍ਰਧਾਨ ਮੰਤਰੀ 'ਤੇ ਹਮਲੇ ਤੋਂ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਪਿੰਡ ਦੀ ਔਰਤ ਪਸੰਦ ਨਹੀਂ ਅਤੇ ਉਨ੍ਹਾਂ ਦੀ ਤੁਲਨਾ ਇਕ ਤੋਤੇ ਨਾਲ ਕੀਤੀ ਜਿਹੜਾ ਤੱਥਾਂ ਦੀ ਤਸਦੀਕ ਕੀਤੇ ਬਿਨਾਂ ਬੋਲੀ ਜਾ ਰਿਹਾ ਹੈ। ਸ੍ਰੀ ਖੁਰਸ਼ੀਦ ਨੇ ਕਿਹਾ ਕਿ ਦਿਹਾਤੀ ਔਰਤ ਹੋਣ ਵਿਚ ਕੁਝ ਵੀ ਗਲਤ ਨਹੀਂ ਅਤੇ ਸ੍ਰੀ ਮੋਦੀ ਜ਼ਮੀਨੀ ਹਕੀਕਤਾਂ ਤੋਂ ਦੂਰ ਹੈ। 

ਸ੍ਰੀ ਖੁਰਸ਼ੀਦ ਇਸ ਖ਼ਬਰ ਏਜੰਸੀ ਨਾਲ ਇਕ ਮੁਲਾਕਾਤ ਵਿਚ ਸ੍ਰੀ ਮੋਦੀ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਸਨ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਗੱਲਬਾਤ ਸਮੇਂ ਸਰਹੱਦ ਪਾਰਲੇ ਅੱਤਵਾਦ ਨੂੰ ਲੈ ਕੇ ਪ੍ਰਗਟਾਈ ਚਿੰਤਾ ਦੇ ਸੰਦਰਭ ਵਿਚ ਡਾ. ਸਿੰਘ ਦੀ ਦਿਹਾਤੀ ਔਰਤ ਨਾਲ ਤੁਲਨਾ ਕਰਕੇ ਉਨ੍ਹਾਂ ਦੀ ਬੇਇਜ਼ਤੀ ਕੀਤੀ ਹੈ। ਇਕ ਪਾਕਿਸਤਾਨੀ ਪੱਤਰਕਾਰ ਜਿਸ ਨੇ ਪਹਿਲਾਂ ਇਹ ਕਿਹਾ ਸੀ ਕਿ ਸ੍ਰੀ ਸ਼ਰੀਫ ਨੇ ਮਨਮੋਹਨ ਸਿੰਘ ਬਾਰੇ ਦਿਹਾਤੀ ਔਰਤ ਵਾਲੀ ਟਿੱਪਣੀ ਕੀਤੀ ਹੈ ਬਾਅਦ ਵਿਚ ਇਸ ਗੱਲ ਤੋਂ ਮੁਕਰ ਗਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦੇ ਸ਼ਬਦ ਵਰਤੇ ਹਨ।



Archive

RECENT STORIES