Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਰਸ਼ ਤੋਂ ਫਰਸ਼ 'ਤੇ ਆ ਡਿੱਗੇ ਲਾਲੂ

Posted on September 30th, 2013

ਪਟਨਾ : ਬਚਪਨ ਤੋਂ ਗਾਵਾਂ-ਮੱਝਾਂ ਚੁਰਾਉਣ ਦਾ ਦਾਅਵਾ ਕਰਨ ਵਾਲੇ ਲਾਲੂ ਯਾਦਵ ਮੁੜ ਅਰਸ਼ ਤੋਂ ਫਰਸ਼ 'ਤੇ ਆ ਡਿੱਗੇ ਹਨ। ਜੇਪੀ ਅੰਦੋਲਨ 'ਚ ਸ਼ਾਮਲ ਹੋਣ ਮਗਰੋਂ ਸਿਆਸਤ ਦੀਆਂ ਪੌੜੀਆਂ ਚੜ੍ਹਣ ਵਾਲੇ ਲਾਲੂ ਪਹਿਲਾਂ ਪਹਿਲ 1990 'ਚ ਸੱਤਾ ਦੇ ਕੇਂਦਰ 'ਚ ਆਏ ਸਨ, ਪਰ ਮੁੱਖ ਮੰਤਰੀ ਦਾ ਅਹੁਦਾ ਉਨ੍ਹਾਂ ਨੂੰ ਆਸਾਨੀ ਨਾਲ ਨਹੀਂ ਮਿਲਿਆ। ਜਦੋਂ ਜਨਤਾ ਦਲ ਵਿਧਾਇਕ ਦਲ 'ਚ ਚੋਣ ਦੀ ਨੌਬਤ ਆਈ ਤਾਂ ਉਹ ਨੇਤਾ ਐਲਾਨੇ ਗਏ, ਪਰ ਸਹੁੰ ਚੁੱਕਣ 'ਚ ਉਨ੍ਹਾਂ ਨੂੰ ਤਿੰਨ ਦਿਨ ਲੱਗ ਗਏ। ਉਦੋਂ ਕਾਂਗਰਸ ਛੱਡ ਕੇ ਵਿਧਾਨ ਸਭਾ 'ਚ ਮੌਜੂਦ ਸਾਰੀਆਂ ਪਾਰਟੀਆਂ ਨੇ ਉਨ੍ਹਾਂ ਦੀ ਸਰਕਾਰ ਦੀ ਹਮਾਇਤ ਕੀਤੀ। ਸਰਕਾਰ ਚੱਲ ਪਈ ਤਾਂ ਛੇਤੀ ਹੀ ਉਨ੍ਹਾਂ ਸਾਹਮਣੇ ਚੁਣੌਤੀਆਂ ਆਉਣ ਲੱਗ ਪਈਆਂ। ਲਾਲ ਕ੍ਰਿਸ਼ਨ ਅਡਵਾਨੀ ਦੀ ਗਿ੍ਰਫ਼ਤਾਰੀ ਮਗਰੋਂ ਭਾਜਪਾ ਨੇ ਸਰਕਾਰ ਕੋਲੋਂ ਸਮਰਥਣ ਵਾਪਸ ਲੈ ਲਿਆ। ਉਸ ਵੇਲੇ ਭਾਜਪਾ ਦੇ 39 ਵਿਧਾਇਕ ਸਨ। ਲਾਲੂ ਨੇ ਭਾਜਪਾ ਦੇ 13 ਵਿਧਾਇਕ ਤੋੜੇ। ਉਨ੍ਹਾਂ ਦੀ ਸਰਕਾਰ ਬੱਚ ਗਈ। ਫਿਰ ਵੀ ਸਰਕਾਰ ਚਲਾਉਣੀ ਸੌਖੀ ਨਹੀਂ ਸੀ। ਜੇਐਮਐਮ ਅਤੇ ਲਾਲੂ ਵਿਚਕਾਰ ਅਣਐਲਾਨਿਆ ਸਮਝੌਤਾ ਸੀ। 

1991 ਦੀਆਂ ਲੋਕ ਸਭਾ ਚੋਣਾਂ 'ਚ ਲਾਲੂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਏਕੀਿਯਤ ਬਿਹਾਰ 'ਚ ਲੋਕ ਸਭਾ ਦੀਆਂ 54 'ਚੋਂ 48 ਸੀਟਾਂ ਮਿਲ ਗਈਆਂ। ਲਾਲੂ ਬੇਤਾਜ ਬਾਦਸ਼ਾਹ ਬਣ ਕੇ ਉੱਭਰੇ। ਇਸ ਦੇ ਬਾਵਜੂਦ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ ਚੈਨ ਨਾਲ ਨਹੀਂ ਲੰਿਘਆ। ਸੂਬੇ 'ਚ ਕਤਲੇਆਮ ਦਾ ਦੌਰ ਚੱਲ ਰਿਹਾ ਸੀ ਪਰ ਕੇਂਦਰ 'ਚ ਸਰਕਾਰ ਚਲਾ ਰਹੇ ਕਾਂਗਰਸ ਮੁਖੀ ਸੀਤਾ ਰਾਮ ਕੇਸਰੀ ਉਨ੍ਹਾਂ ਨਾਲ ਖੜ੍ਹੇ ਸਨ। ਇਧਰ ਜਨਤਾ ਦਲ ਵਿਚ ਅੰਸਤੋਸ਼ ਪੈਦਾ ਹੋ ਰਿਹਾ ਸੀ। ਛੇਤੀ ਹੀ ਜਾਰਜ ਫਰਨਾਂਡਸ ਦੀ ਅਗਵਾਈ 'ਚ ਜਨਤਾ ਦਲ 'ਚ ਵੰਡ ਹੋ ਗਈ ਅਤੇ ਨਾਲ ਹੀ ਵਿਧਾਨ ਸਭਾ ਦੀਆਂ ਨਵੀਆਂ ਚੋਣਾਂ ਸਿਰ 'ਤੇ ਆ ਗਈਆਂ। ਟੀਐਨ ਸ਼ੇਸ਼ਨ ਮੁੱਖ ਚੋਣ ਕਮਿਸ਼ਨਰ ਦੀ ਹੈਸੀਅਤ ਨਾਲ ਬਿਹਾਰ 'ਤੇ ਖ਼ਾਸ ਨਜ਼ਰ ਰੱਖ ਰਹੇ ਸਨ। ਫਰਵਰੀ, 1995 'ਚ ਸ਼ੁਰੂ ਹੋਈ ਚੋਣ ਪ੍ਰਕਿਰਿਆ ਅਪ੍ਰੈਲ 'ਚ ਪੂਰੀ ਹੋਈ। ਲਾਲੂ ਦੀ ਵਿਦਾਈ ਦੀ ਕਥਾ ਲਿਖੀ ਜਾ ਰਹੀ ਸੀ। ਚੋਣਾਂ 'ਚ ਦੇਰੀ ਕਾਰਨ ਸੂਬੇ 'ਚ 28 ਮਾਰਚ, 1995 ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ। ਚੋਣ ਨਤੀਜਾ ਆਇਆ ਤਾਂ ਲਾਲੂ ਦੀ ਪਾਰਟੀ ਨੂੰ 324 ਮੈਂਬਰੀ ਬਿਹਾਰ ਵਿਧਾਨ ਸਭਾ 'ਚ 165 ਸੀਟਾਂ ਮਿਲੀਆਂ। ਲਾਲੂ ਪ੍ਰਸਾਦ ਦੂਸਰੀ ਵਾਰ ਮੁੱਖ ਮੰਤਰੀ ਬਣੇ। ਇਸ ਨਤੀਜੇ ਨੇ ਲਾਲੂ ਨੂੰ ਆਸਮਾਨ 'ਤੇ ਬਿਠਾ ਦਿੱਤਾ। ਉਨ੍ਹਾਂ ਵਿਦੇਸ਼ ਯਾਤਰਾਵਾਂ ਕੀਤੀਆਂ। ਉਥੋਂ ਪਰਤੇ ਤਾਂ ਵਿਕਾਸ ਬਾਰੇ ਬੋਲਣ ਲੱਗੇ ਪਰ ਉਸੇ ਵੇਲੇ ਚਾਰਾ ਘਪਲੇ ਦੀ ਚਰਚਾ ਸ਼ੁਰੂ ਹੋ ਗਈ। ਇਧਰ, ਘਪਲਾ ਫੁੱਟ ਕੇ ਬਾਹਰ ਆਇਆ ਉਧਰ ਲਾਲੂ ਕੇਂਦਰ ਦੀ ਦੇਵਗੌੜਾ ਸਰਕਾਰ ਦੇ 'ਕਿੰਗ ਮੇਕਰ' ਬਣ ਗਏ। ਉਨ੍ਹਾਂ ਨੂੰ ਆਸ ਸੀ ਕਿ ਦੇਵਗੌੜਾ ਉਨ੍ਹਾਂ ਦੀ ਮਦਦ ਕਰਨਗੇ। ਕਿਸੇ ਕਾਰਨਵੱਸ ਦੇਵਗੌੜਾ ਅਜਿਹਾ ਨਹੀਂ ਕਰ ਸਕੇ। ਦੇਵਗੌੜਾ ਦੀ ਥਾਂ ਗੁਜਰਾਲ ਪੀਐਮ ਬਣੇ, ਪਰ ਸੀਬੀਆਈ ਦੇ ਸਖ਼ਤ ਰਵੱਈਏ ਅੱਗੇ ਉਹ ਵੀ ਕੁਝ ਨਾ ਕਰ ਸਕੇ। 




Archive

RECENT STORIES