Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲਾਲੂ ਯਾਦਵ ਨੇ ਜੇਲ੍ਹ 'ਚ ਖਾਧੀ ਕਰੇਲੇ ਦੀ ਭੁਰਜੀ

Posted on October 1st, 2013

ਰਾਂਚੀ- ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ ਵਿਚ ਬੰਦ ਕੈਦੀ ਨੰ: 3312 ਆਰ. ਜੇ. ਡੀ. ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਨਵੀਂ ਪਹਿਚਾਣ ਇਹੀ ਹੈ ਕਿ ਚਾਰਾ ਘੁਟਾਲੇ ਵਿਚ ਸੀ. ਬੀ. ਆਈ. ਅਦਾਲਤ ਵੱਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਇਸ ਫ਼ੈਸਲੇ ਦੀ ਕੜਵਾਹਟ ਰਾਤ ਦੇ ਖਾਣੇ ਤੱਕ ਉਨ੍ਹਾਂ ਨੂੰ ਭੁਗਤਣੀ ਪਈ। ਲਾਲੂ ਨੇ ਜੇਲ੍ਹ ਵਿਚ ਕਰੇਲੇ ਦੀ ਭੁਰਜੀ ਨਾਲ ਰੋਟੀ ਖਾਧੀ ਅਤੇ ਦੁੱਧ ਪੀਤਾ। ਜੇਲ੍ਹ ਵਿਚ ਦਾਖਲ ਹੁੰਦੇ ਸਮੇਂ ਲਾਲੂ ਯਾਦਵ ਆਪਣੇ ਨਾਲ ਜ਼ੈੱਡ ਪਲੱਸ ਸੁਰੱਖਿਆ ਰੱਖਣਾ ਚਾਹੁੰਦੇ ਸਨ ਪਰ ਅਦਾਲਤ ਨੇ ਇਹ ਵੀ ਆਗਿਆ ਨਹੀਂ ਦਿੱਤੀ। ਲਾਲੂ ਯਾਦਵ ਦੇ ਜੇਲ੍ਹ ਪਹੁੰਚਦਿਆਂ ਹੀ ਕੈਦੀਆਂ ਵਿਚ ਹਲਚਲ ਮੱਚ ਗਈ ਅਤੇ ਇਕ ਕੈਦੀ ਨੇ ਉਨ੍ਹਾਂ ਦੇ ਪੈਰ ਵੀ ਛੂਹ ਲਏ। ਕੁਝ ਸਮੇਂ ਬਾਅਦ ਉਨ੍ਹਾਂ ਦਾ ਮੈਡੀਕਲ ਵੀ ਕਰਵਾਇਆ ਗਿਆ। ਉਹ ਆਪਣੀ ਬੈਰਕ ਵਿਚ ਨਿਰਾਸ਼ਾ ਬੈਠੇ ਸਨ। ਰਾਤ ਅੱਠ ਵਜੇ ਉਨ੍ਹਾਂ ਨੂੰ ਜੇਲ੍ਹ ਵਿਚ ਤਿਆਰ ਕੀਤਾ ਖਾਣਾ ਮਿਲਿਆ ਜਿਸ ਵਿਚ ਉਨ੍ਹਾਂ ਕਰੇਲੇ ਦੀ ਭੁਰਜੀ ਨਾਲ ਹੀ ਰੋਟੀ ਖਾਧੀ ਅਤੇ ਦੁੱਧ ਪੀਤਾ। ਇਹ ਘਟਨਾਕ੍ਰਮ ਲਾਲੂ ਦੇ ਸਿਆਸੀ ਇਤਿਹਾਸ ਵਿਚ ਦਰਜ ਹੋ ਗਿਆ। ਜਿਨ੍ਹਾਂ ਦੋਸ਼ਾਂ ਦਾ ਉਹ ਸਾਹਮਣਾ ਕਰ ਰਹੇ ਹਨ ਇਨ੍ਹਾਂ ਦੋਸ਼ਾਂ ਤਹਿਤ ਉਨ੍ਹਾਂ ਘੱਟ ਤੋਂ ਘੱਟ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ। ਲਾਲੂ ਨੂੰ 3 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ।



Archive

RECENT STORIES