Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਲ 2014 ਦੇ ਨੋਬਲ ਸ਼ਾਂਤੀ ਐਵਾਰਡ ਲਈ ਨਾਮਜ਼ਦ

Posted on October 2nd, 2013

ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਾਲ 2014 ਦੇ ਨੋਬਲ ਸ਼ਾਂਤੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਸੀਰੀਆ 'ਤੇ ਅਮਰੀਕੀ ਹਮਲਾ ਰੋਕਣ 'ਚ ਅਹਿਮ ਭੂਮਿਕਾ ਨਿਭਾਉਣ ਤੇ ਦਮਿਸ਼ਕ ਦੇ ਰਸਾਇਣਕ ਹਥਿਆਰਾਂ ਨੂੰ ਨਸ਼ਟ ਕਰਨ ਦੀ ਪਹਿਲ ਲਈ ਰੂਸੀ ਮਨੁੱਖੀ ਅਧਿਕਾਰ ਸਮੂਹ ਨੇ ਉਨ੍ਹਾਂ ਦਾ ਨਾਂ ਪ੍ਰਸਤਾਵਤ ਕੀਤਾ ਹੈ। ਦਿ ਇੰਟਰਨੈਸ਼ਨਲ ਅਕੈਡਮੀ ਆਫ ਸਪਿਰਿਚੁਅਲ ਯੂਨਿਟੀ ਐਂਡ ਕੋ ਆਪਰੇਸ਼ਨ ਅਮੰਗ ਦਿ ਨੇਸ਼ੰਸ ਆਫ ਦਿ ਵਰਲਡ ਨੇ ਪੁਤਿਨ ਨੂੰ ਅਗਲੇ ਸਾਲ ਦੇ ਨੋਬਲ ਸ਼ਾਂਤੀ ਐਵਾਰਡ ਲਈ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ। ਸਮੂਹ ਦੇ ਉਪ ਮੁਖੀ ਬੇਸਲਾਨ ਕੋਬਾਜੀਆ ਨੇ ਕਿਹਾ ਕਿ ਸੀਰੀਆ ਸੰਕਟ ਕਾਰਨ ਦਾ ਕੂਟਨੀਤਕ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਹੀ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਐਵਾਰਡ ਚੋਣ ਕਮੇਟੀ ਨੂੰ ਇਸ ਸਬੰਧੀ ਅਧਿਕਾਰਕ ਪੱਤਰ 16 ਸਤੰਬਰ ਨੂੰ ਭੇਜਿਆ ਗਿਆ ਸੀ। ਇਸ ਦੀ ਨਾਮਜ਼ਦਗੀ ਦੀ ਆਖਰੀ ਤਰੀਕ ਇਕ ਫਰਵਰੀ ਹੈ। ਜੇਤੂ ਦੇ ਨਾਂ ਦਾ ਐਲਾਨ ਅਗਲੇ ਸਾਲ 12 ਅਕਤੂਬਰ ਨੂੰ ਕੀਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਇਸ ਐਵਾਰਡ ਲਈ ਸਾਰੀ ਦੁਨੀਆਂ ਤੋਂ ਨਾਮਜ਼ਦਗੀਆਂ ਆਉਂਦੀਆਂ ਹਨ। ਸਾਬਕਾ ਨੋਬਲ ਜੇਤੂ, ਦੁਨੀਆਂ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ, ਕਈ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਕਈ ਅੰਤਰਰਾਸ਼ਟਰੀ ਸੰਗਠਨ ਤੇ ਸੰਸਦ ਮੈਂਬਰਾਂ ਸਣੇ ਹਜ਼ਾਰਾਂ ਲੋਕ ਕਿਸੇ ਨੂੰ ਵੀ ਨਾਮਜ਼ਦ ਕਰ ਸਕਦੇ ਹਨ। ;ਓਬਾਮਾ ਤੋਂ ਬਿਹਤਰ ਦੱਸਿਅ;ਸਾਲ 2009 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਪਰਮਾਣੂ ਅਪ੍ਰਸਾਰ ਖੇਤਰ 'ਚ ਉਨ੍ਹਾਂ ਦੀ ਪਹਿਲ ਲਈ ਨੋਬਲ ਸ਼ਾਂਤੀ ਐਵਾਰਡ ਦਿੱਤੇ ਜਾਣ ਦੀ ਬੇਸਲਾਨ ਨੇ ਨਿਖੇਧੀ ਕੀਤੀ। ਉਨਵਾਂ ਕਿਹਾ ਕਿ ਓਬਾਮਾ ਮੁਕਾਬਲੇ ਪੁਤਿਨ ਇਹ ਐਵਾਰਡ ਹਾਸਲ ਕਰਨ ਦੇ ਹੱਕਦਾਰ ਸਨ ਕਿਉਂਕਿ ਓਬਾਮਾ ਡਰੇਨ ਹਮਲਿਆਂ ਸਣੇ ਕਈ ਫੌਜੀ ਮੁਹਿੰਮਾਂ ਦੀ ਅਗਵਾਈ ਕਰ ਰਹੇ ਹਨ ਤੇ ਵਿਦੇਸ਼ਾਂ 'ਚ ਡਰੋਨ ਹਮਲਿਆਂ 'ਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ;ਉਂਝ ਆਲ ਰਸ਼ੀਅਨ ਐਜੂਕੇਸ਼ਨ ਫੰਡ ਦੇ ਮੁਖੀ ਪਹਿਲਾਂ ਹੀ ਪੁਤਿਨ ਦੇ ਨਾਂ ਦਾ ਐਲਾਨ ਕਰ ਚੁੱਕੇ ਹਨ। 1990 'ਚ ਉਸ ਵੇਲੇ ਸੋਵੀਅਤ ਸੰਘ ਦੇ ਰਾਸ਼ਟਰਪਤੀ ਮਿਖਾਈਲ ਗੋਰਬਾਚੋਵ ਨੂੰ ਨੋਬਲ ਸ਼ਾਂਤੀ ਐਵਾਰਡ ਮਿਲਿਆ ਸੀ। ਇਨ੍ਹਾਂ ਦੀ ਸਥਾਪਨਾ ਸਵੀਡਨ ਦੇ 19ਵੀਂ ਸਦੀ ਦੇ ਵਪਾਰੀ ਅਲਫ੍ਰੇਡ ਨੋਬਲ ਦੀ ਵਸੀਅਤ ਦੇ ਆਧਾਰ 'ਤੇ ਕੀਤੀ ਗਈ ਸੀ। ਨੋਬਲ ਨੇ ਡਾਇਨਾਮਾਈਟ ਦੀ ਖੋਜ ਕੀਤੀ ਸੀ ਤੇ ਇਹ ਐਵਾਰਡ ਉਨ੍ਹਾਂ ਦੀ ਬਰਸੀ 'ਤੇ ਹਰ ਸਾਲ 10 ਦਸੰਬਰ ਨੂੰ ਦਿੱਤਾ ਜਾਂਦਾ ਹੈ।




Archive

RECENT STORIES