Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ 'ਤੇ ਫਿਲਮ ਬਣਾਉਣਗੇ ਪਰੇਸ਼ ਰਾਵਲ

Posted on October 3rd, 2013

ਮੁੰਬਈ : ਫਿਲਮ 'ਓ ਮਈ ਗਾਡ' ਦੀ ਸਫਲਤਾ ਮਗਰੋਂ ਅਭਿਨੇਤਾ ਪਰੇਸ਼ ਰਾਵਲ ਦਾ ਪ੍ਰੋਡਕਸ਼ਨ ਹਾਊਸ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਦੀ ਤਿਆਰੀ 'ਚ ਹਨ। ਫਿਲਮ 'ਚ ਮੋਦੀ ਦਾ ਕਿਰਦਾਰ ਰਾਵਲ ਹੀ ਨਿਭਾਉਣਗੇ। ਮੋਦੀ ਅਤੇ ਰਾਵਲ ਇਕ ਦੂਸਰੇ ਨੂੰ ਲੰਮੇ ਸਮੇਂ ਤੋਂ ਜਾਣਦੇ ਹਨ। ਅਭਿਨੇਤਾ ਮੋਦੀ ਦਾ ਕਾਫੀ ਸਨਮਾਨ ਕਰਦੇ ਹਨ। ਬੀਤੇ ਵਰ੍ਹੇ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਰਾਵਲ ਨੇ ਮੋਦੀ ਲਈ ਪ੍ਰਚਾਰ ਵੀ ਕੀਤਾ ਸੀ। 

ਉਨ੍ਹਾਂ ਕਿਹਾ, 'ਮੋਦੀ ਕਵਿਤਾਵਾਂ ਬਹੁਤ ਵਧੀਆ ਲਿਖਦੇ ਹਨ। ਜਦੋਂ ਵੀ ਥਿਏਟਰ ਦਾ ਕੋਈ ਮੁੱਦਾ ਹੁੰਦਾ ਹੈ ਤਾਂ ਮੈਂ ਉਨ੍ਹਾਂ ਨਾਲ ਸੰਪਰਕ ਕਰਦਾ ਹਾਂ।' ਇਹ ਪੁੱਛੇ ਜਾਣ 'ਤੇ ਕਿ ਕੀ ਮੋਦੀ ਨੇ ਉਨ੍ਹਾਂ ਨੂੰ ਫਿਲਮ ਬਣਾਉਣ ਦੀ ਇਜਾਜ਼ਤ ਦਿੱਤੀ ਹੈ? ਅਭਿਨੇਤਾ ਨੇ ਕਿਹਾ, 'ਹਾਂ, ਇਸ ਵਿਚ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਜਦੋਂ ਮੈਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਸੀ ਤਾਂ ਉਨ੍ਹਾਂ ਕਿਹਾ ਕਿ ਫਿਲਮ ਬਣਾਉਣੀ ਹੈ ਤਾਂ ਬਣਾ ਲਓ।' 63 ਸਾਲਾ ਰਾਵਲ ਨੇ ਸਪਸ਼ਟ ਕੀਤਾ ਕਿ ਫਿਲਮ 'ਚ ਮੋਦੀ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਅਸਲ 'ਚ ਫਿਲਮ ਬਣਾਉਣ ਦਾ ਵਿਚਾਰ ਅਪਰਵਾਸੀ ਭਾਰਤੀ ਗੁਜਰਾਤੀ ਮੂਲ ਦੇ ਮਿਤੇਸ਼ ਕੁਮਾਰ ਪਟੇਲ ਦਾ ਹੈ। ਉਹ ਇਸ ਫਿਲਮ ਦੇ ਸਹਿ-ਨਿਰਮਾਤਾ ਹੋਣਗੇ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਫਰਵਰੀ 'ਚ ਸ਼ੁਰੂ ਹੋਵੇਗੀ। 




Archive

RECENT STORIES