Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਲਗਰੀ ਦੇ ਕੁੱਤਿਆਂ ਵਾਲੇ ਸਰਦਾਰਾਂ ਨੇ ਕਰਵਾਇਆ ਟੂਰਨਾਂਮੈਂਟ

Posted on October 3rd, 2013


ਕੈਲਗਰੀ (ਹਰਬੰਸ ਬੁੱਟਰ)- ਪੱਤਝੜ ਦੇ  ਪਹਿਲੇ ਦਿਨ ਹੀ ਕੈਲਗਰੀ ਦੇ ਕੁੱਤਿਆਂ ਵਾਲੇ ਸਰਦਾਰਾਂ ਵੱਲੋਂ ਆਪਣੇ ਪਾਲਤੂ ਕੁੱਤਿਆਂ ਦੀਆਂ ਦੌੜਾਂ ਕਰਵਾਉਣ ਸਬੰਧੀ ਇੱਕ  ਟੂਰਨਾਂਮੈਂਟ ਪਹਿਲੀ ਬਾਰ ਰਾਜ ਗਰੇਵਾਲ ਅਤੇ ਬਾਈ ਸ਼ੋਕੀ ਦੇ ਫਾਰਮ ਹਾਊਸ ਵਿਖੇ ਪ੍ਰਬੰਧ ਕੀਤਾ ਗਿਆ। ਤਕਰੀਬਨ 30 ਕੁ ਸਿਕਾਰੀ ਕੁੱਤਿਆਂ ਨੇ ਇਸ ਟੂਰਨਾਂਮੈਂਟ ਵਿੱਚ ਹਿੱਸਾ ਲਿਆ ਇਹਨਾਂ ਦੌੜਾਂ ਵਿੱਚ ਹੋਏ 16 ਮੁਕਾਬਲਿਆਂ ਵਿੱਚੋਂ ਪਹਿਲੇ ਨੰਬਰ ਉੱਤੇ ਹੈਪੀ ਰਸ਼ੀਨ ਦਾ ਕੁੱਤਾ ਟੌਮ ਨਕਦ 1100 ਡਾਲਰ ਦਾ ਇਨਾਮ ਅਤੇ ਟਰਾਫੀ ਜਿੱਤਣ ਵਿੱਚ ਸਫਲ ਹੋਇਆ ਜਦੋਂ ਕਿ ਦੂਜੇ ਨੰਬਰ ਉੱਤੇ ਨੈਸ਼ਨਲ ਗਰੇਅ ਹੁੰਡ ਐਸੋਸੀਏਸ਼ਨ ਵੱਲੋਂ ਗੈਰੀ ਗੋਸਲ ਦਾ ਸਮੈਕ 800 ਡਾਲਰ ਨਕਦ ਅਤੇ ਟਰਾਫੀ ਲੈ ਗਿਆ। ਪਹਿਲੀ ਬਾਰ ਹੋਏ ਇਸ ਵੱਖਰੀ ਕਿਸਮ ਦੇ ਟੂਰਨਾਂਮੈਂਟ ਸਬੰਧੀ ਦਰਸਕਾਂ ਵਿੱਚ ਬਹੁਤ ਉਤਸਾਹ ਪਾਇਆ ਗਿਆ । ਪਾਲੀ ਵਿਰਕ, ਮੇਜਰ ਬਰਾੜ, ਡਾ: ਜੰਗ ਬਹਾਦਰ ਸਿੱਧੂ, ਗੁਰਦੀਪ ਧਾਲੀਵਾਲ,ਕਰਮਪਾਲ ਸਿੱਧੂ, ਬਲਬੀਰ ਗੋਗੀ, ਪੈਰਾਮਾਊਂਟ ਸਟੱਕੋ, ਮਦਰ ਐਕਸਾਵੇਟਿੰਗ, ਟਾਪ ਲਾਈਨ ਸਟੱਕੋ, ਦੇ ਸਹਿਯੋਗ ਸਦਕਾ ਇਹ ਟੂਰਨਾਂਮੈਂਟ ਕਰਵਾਇਆ ਗਿਆ।



Archive

RECENT STORIES