Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਾਲੀਵੁੱਡ 'ਚ ਬਾਰ 'ਚੋਂ ਹਟਾਈ ਸਿੱਖ ਗੁਰੂਆਂ ਦੀ ਤਸਵੀਰ

Posted on October 4th, 2013

ਵਾਸ਼ਿੰਗਟਨ : ਲਾਂਸ ਏਂਜਲਸ ਦੇ ਹਾਲੀਵੁੱਡ ਸ਼ਹਿਰ 'ਚ ਸਿੱਖ ਭਾਈਚਾਰੇ ਦੀ ਭਾਰੀ ਨਾਰਾਜ਼ਗੀ ਮਗਰੋਂ ਇਕ ਬਾਰ 'ਚ ਲੱਗੀਆਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਹੈ। ਪਾਈਕ ਕੈਫੇ ਅਤੇ ਰੈਸਟੋਰੈਂਟ ਦੇ ਇਸ ਕਦਮ ਦਾ ਸਿੱਖਾਂ ਨੇ ਸਵਾਗਤ ਕੀਤਾ ਹੈ। ਯੂਨਾਈਟਿਡ ਸਿੱਖ ਸਮੂਹ ਦੇ ਮਨਮੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ 'ਚ ਕਾਰੋਬਾਰੀ ਅਦਾਰੇ ਸਾਰੇ ਧਰਮਾਂ ਦੀਆਂ ਭਾਵਨਾਵਾਂ ਅਤੇ ਸੰਵੇਦਨਸ਼ੀਲਤਾ ਦਾ ਧਿਆਨ ਰੱਖਣਗੇ। ਸਮੂਹ ਨੇ ਆਨਲਾਈਨ ਮੁਹਿੰਮ ਚਲਾ ਕੇ ਪਾਈਕ ਕੈਫੇ ਅਤੇ ਰੈਸਟੋਰੈਂਟ ਪ੍ਰਬੰਧਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਗੁਰੂਆਂ ਦੀਆਂ ਤਸਵੀਰਾਂ ਨੂੰ ਬਾਰ ਤੋਂ ਹਟਾਉਣ ਦੀ ਮੰਗ ਕੀਤੀ ਸੀ। ਇਸ ਮੁਹਿੰਮ ਨਾਲ ਜੁੜੇ ਦੂਜੇ ਸਮੂਹ ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ (ਐਨਏਪੀਏ) ਦੇ ਬੁਲਾਰੇ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਬਾਰ ਪ੍ਰਬੰਧਨ ਨੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਨੂੰ ਹਟਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਮਸਲੇ 'ਤੇ ਐਨਪੀਏ ਨੇ ਸੰਸਦ ਮੈਂਬਰ ਜਾਨ ਜਰਮਨਡੀ ਨੂੰ ਇਕ ਖਤ ਵੀ ਲਿਖਿਆ ਸੀ। 




Archive

RECENT STORIES