Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

10 ਲੱਖ ਤੱਕ ਕਮਾਈ ਕਰਦੇ ਪੰਡਤਾਂ ‘ਤੇ 12.36 ਫੀਸਦੀ ਸਰਵਿਸ ਟੈਕਸ

Posted on October 4th, 2013


ਰੋਹਤਕ- ਪੂਜਾ-ਪਾਠ ਕਰਮ ਕਾਂਡ ਅਤੇ ਪ੍ਰਵਚਨ ਦੇ ਜ਼ਰੀਏ 10 ਲੱਖ ਤੋਂ ਵੱਧ ਦੀ ਸਾਲਾਨਾ ਆਮਦਨ ਇਕੱਠੀ ਕਰਨ ਵਾਲੇ ਪੰਡਤ ਵੀ ਹੁਣ ਸਰਵਿਸ ਟੈਕਸ ਦੇ ਦਾਇਰੇ ਵਿੱਚ ਆ ਗਏ ਹਨ। ਉਨ੍ਹਾਂ ਨੂੰ ਆਉਂਦੀ 31 ਦਸੰਬਰ ਤੱਕ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ। ਇਸ ਦੇ ਬਾਅਦ ਪਿਛਲੇ ਪੰਜ ਸਾਲ ਦੀ ਆਮਦਨ ‘ਤੇ ਬਣੇ ਟੈਕਸ ਦਾ 50 ਫੀਸਦੀ ਜਮ੍ਹਾ ਕਰਾਉਣਾ ਹੋਵੇਗਾ। ਬਾਕੀ 50 ਫੀਸਦੀ 30 ਜੂਨ 2014 ਤੱਕ ਜਮ੍ਹਾ ਕਰਾਈ ਜਾ ਸਕਦੀ ਹੈ। ਅਜਿਹਾ ਨਾ ਕਰਨ ‘ਤੇ ਇੱਕ ਜੁਲਾਈ 2014 ਤੋਂ ਟੈਕਸ ਦੀ ਬਚੀ ਰਕਮ ‘ਤੇ ਵਿਆਜ ਲੱਗ ਜਾਏਗਾ।

ਸਾਲ ਵਿਚ 10 ਲੱਖ ਜਾਂ ਇਸ ਤੋਂ ਵੱਧ ਦੀ ਕਮਾਈ ਕਰਦੇ ਪੰਡਤਾਂ ਨੂੰ 12.36 ਫੀਸਦੀ ਟੈਕਸ ਸਰਵਿਸ ਟੈਕਸ ਦੇ ਰੂਪ ਵਿੱਚ ਦੇਣਾ ਪਵੇਗਾ। ਚਾਰਟਰਡ ਅਕਾਊਂਟੈਂਟ ਸੰਜੇ ਥਰੇਜਾ ਅਨੁਸਾਰ ਪੰਡਤਾਂ ਵੱਲੋਂ ਇੱਕ ਵਾਰ 10 ਲੱਖ ਰੁਪਏ ਆਮਦਨ ਯਕੀਨੀ ਕਰ ਦਿੱਤੀ ਗਈ ਤਾਂ ਫਿਰ ਚਾਹੇ ਉਨ੍ਹਾਂ ਦੀ ਆਮਦਨ 10 ਤੋਂ 15 ਹਜ਼ਾਰ ਹੋਵੇ, ਸਰਵਿਸ ਟੈਕਸ ਦੇਣਾ ਪਵੇਗਾ। ਇਸ ਦੇ ਲਈ ਰਜਿਸਟਰੇਸ਼ਨ ਕਰਾਉਣ ਦੇ ਨਾਲ ਹਰ ਸਾਲ ਰਿਟਰਨ ਦਾਖਲ ਕਰਨੀ ਪਵੇਗੀ। ਅਜਿਹਾ ਨਾ ਕਰਨ ‘ਤੇ ਵਿਆਜ ਦੇ ਨਾਲ ਜੁਰਮਾਨਾ ਵੀ ਵਸੂਲਿਆ ਜਾਵੇਗਾ।

ਸਰਵਿਸ ਟੈਕਸ ਸਵੈਇਛੁੱਕ ਪਾਲਣਾ ਉਤਸ਼ਾਹ ਸਕੀਮ ਹੇਠ ਪਿਛਲੇ ਪੰਜ ਸਾਲ ਦਾ ਸਰਵਿਸ ਟੈਕਸ ਵਸੂਲਣ ਦੇ ਮੱਦੇਨਜ਼ਰ ਐਕਸਾਈਜ਼ ਐਂਡ ਕਸਟਮ ਵਿਭਾਗ ਨੇ ਇਹ ਪਹਿਲ ਸ਼ੁਰੂ ਕੀਤੀ ਹੈ। ਜੇ ਉਨ੍ਹਾਂ ਨੇ ਇਸ ਸਮੇਂ ਵਿੱਚ ਰਜਿਸਟਰੇਸ਼ਨ ਨਹੀਂ ਕਰਾਈ ਤਾਂ ਵਿਭਾਗ ਮੁਹਿੰਮ ਚਲਾ ਕੇ ਪੰਡਿਤਾਈ ਕਰਮ (ਪੈਸਾ ਲੈ ਕੇ ਪੂਜਾ ਪਾਠ ਅਤੇ ਪ੍ਰਵਚਨ ਕਰਨਾ) ਨਾਲ ਜੁੜੇ ਲੋਕਾਂ ਦੀ ਤਲਾਸ਼ ਸ਼ੁਰੂ ਕਰੇਗਾ। ਇਸ ਦੌਰਾਨ ਜੋ ਪੰਡਿਤ ਫੜੇ ਗਏ, ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਦੇ ਨਾਲ ਜੁਰਮਾਨਾ ਵਸੂਲਿਆ ਜਾਵੇਗਾ। ਵਿਭਾਗ ਲਈ ਇਹ ਕਾਫੀ ਮੁਸ਼ਕਲ ਕੰਮ ਹੈ, ਕਿਉਂਕਿ ਪੰਡਤ ਬਹੁਤਾ ਕੰਮ ਨਕਦ ਕਰਦੇ ਹਨ। ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮ (ਸੀ ਬੀ ਈ ਸੀ) ਨੇ ਇੱਕ ਜੁਲਾਈ ਤੋਂ ਲਾਗੂ ਸਰਵਿਸ ਟੈਕਸ ਦੇ ਨਿਯਮ ਵਿੱਚ ਸੋਧ ਕਰਦੇ ਹੋਏ ਯੋਜਨਾ ਇਸੇ ਸਾਲ ਲਾਗੂ ਕੀਤੀ ਹੈ।



Archive

RECENT STORIES