Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਸਾ ਰਾਮ ਦੀਆਂ ਰੰਗੀਨੀਆਂ ਦਾ ਗਵਾਹ ਜਲੰਧਰ ਦਾ ਅਜੈ ਵੀ ਹੈ

Posted on October 5th, 2013


ਜਲੰਧਰ- ਜਿਨਸ਼ੀ ਸ਼ੋਸ਼ਣ ਮਾਮਲੇ ‘ਚ ਫਸੇ ਆਸਾ ਰਾਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਜੋਧਪੁਰ ਹਾਈ ਕੋਰਟ ‘ਚ ਆਸਾ ਰਾਮ ਦੀ ਜ਼ਮਾਨਤ ਅਰਜ਼ੀ ਰੱਦ ਹੋ ਜਾਣ ਮਗਰੋਂ ਹੁਣ ਉਸ ਦੇ ਸਾਬਕਾ ਸੇਵਕ ਨੇ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਹਨ। ਦੀਪ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਖੁਦ ਨੂੰ ਆਸਾ ਰਾਮ ਦਾ ਸਾਬਕਾ ਸੇਵਕ ਹੋਣ ਦਾ ਦਾਅਵਾ ਕਰਦੇ ਹੋਏ ਇਹ ਦੋਸ਼ ਲਗਾਏ ਹਨ। ਮੂਲ ਰੂਪ ਤੋਂ ਹਿਸਾਰ ਨਿਵਾਸੀ ਅਜੈ ਅੱਜ ਕੱਲ੍ਹ ਜਲੰਧਰ ‘ਚ ਰਹਿੰਦਾ ਹੈ।

ਅਜੈ ਨੇ ਦੱਸਿਆ ਕਿ ਉਹ 1993 ਤੋਂ 1995 ਤੱਕ ਆਸਾ ਰਾਮ ਦੇ ਅਹਿਮਦਾਬਾਦ ਆਸ਼ਰਮ ‘ਚ ਰਿਹਾ। ਉਸ ਨੇ ਕਾਫੀ ਸਮੇਂ ਆਸਾ ਰਾਮ ਦੇ ਆਲੇ ਦੁਆਲੇ ਕੱਟਿਆ। ਆਸਾ ਰਾਮ ਨੇ ਆਸ਼ਰਮ ਦੀ ਆੜ ‘ਚ ਐਸ਼ਪ੍ਰਸਤੀ ਦੀ ਥਾਂ ਬਣਾ ਰੱਖੀ ਸੀ, ਜਿਥੇ ਉਹ ਅਕਸਰ ਲੜਕੀਆਂ ਨੂੰ ਮਿਲਦਾ ਸੀ।
ਅਜੈ ਨੇ ਦਾਅਵਾ ਕੀਤਾ ਕਿ ਆਸਾ ਰਾਮ ਲਈ ਲੜਕੀਆਂ ਉਸ ਦਾ ਪੁੱਤਰ ਨਾਰਾਇਣ ਅਤੇ ਦੋ ਔਰਤਾਂ ਲੈ ਕੇ ਆਉਂਦੀਆਂ ਸਨ। ਆਸ਼ਰਮ ‘ਚ ਸਵੀਮਿੰਗ ਪੂਲ ਬਣਿਆ ਸੀ, ਜਿਥੇ ਉਸ ਨੇ ਆਪਣੀਆਂ ਅੱਖਾਂ ਨਾਲ ਆਸਾ ਰਾਮ ਨੂੰ ਇਕ ਔਰਤ ਨਾਲ ਨਹਾਉਂਦਿਆਂ ਵੇਖਿਆ ਸੀ। ਓਦੋਂ ਔਰਤ ਕੱਪੜਿਆਂ ‘ਚ ਸੀ। ਉਸ ਨੇ ਦਾਅਵਾ ਕੀਤਾ ਕਿ ਆਸਾ ਰਾਮ ਨੇ ਟਾਰਚ ਦੇ ਇਸ਼ਾਰੇ ਦਾ ਸਹਾਰਾ ਵੀ ਲਿਆ। ਉਸ ਦੀਆਂ ਨੇੜਲੀਆਂ ਮਹਿਲਾ ਸੇਵਾਦਾਰਾਂ ਨੂੰ ਪਤਾ ਹੁੰਦਾ ਸੀ ਕਿ ਆਸਾ ਰਾਮ ਟਾਰਚ ਦੀ ਲਾਈਟ ਨਾਲ ਕਿਸ ਔਰਤ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਹਨ।

ਅੱਜ ਤੱਕ ਕਿਸੇ ਨੇ ਬਾਪੂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਵਿਖਾਈ, ਜਿਸ ਨੇ ਵਿਖਾਈ ਉਸ ਦਾ ਕਤਲ ਕਰ ਦਿੱਤਾ ਗਿਆ। ਆਸਾ ਰਾਮ ਪਹਿਲਾਂ ਵੀ ਆਪਣੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਦੀ ਆਵਾਜ਼ ਬੰਦ ਕਰ ਚੁੱਕਾ ਹੈ। ਅਜੈ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਦੇ ਦੋਸ਼ ਪੂਰੀ ਤਰ੍ਹਾਂ ਸਹੀ ਹਨ। ਇਹੀ ਨਹੀਂ ਉਸ ਨੇ ਆਸਾ ਰਾਮ ‘ਤੇ ਹਵਾਲਾ ਕਾਰੋਬਾਰ ਦਾ ਦੋਸ਼ ਵੀ ਲਾਇਆ ਹੈ। ਉਹ ਖੁਦ ਕਈ ਵਾਰ ਫਾਈਨਾਂਸਰ ਨੂੰ ਆਸਾ ਰਾਮ ਦੇ ਪੈਸੇ ਦੇ ਕੇ ਆਇਆ ਸੀ। ਉਸ ਵੇਲੇ ਉਸ ਦੀ ਉਮਰ ਘੱਟ ਸੀ ਅਤੇ ਇਸ ਗੋਰਖਧੰਦੇ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਸੀ। ਅਜੈ ਨੇ ਆਸਾ ਰਾਮ ‘ਤੇ ਕਬਜ਼ਾ ਕਰਨ, ਹੱਤਿਆਵਾਂ ਕਰਾਉਣ ਤੇ ਲੜਕੀਆਂ ਦੀਆਂ ਜ਼ਿੰਦਗੀਆਂ ਖਰਾਬ ਕਰਨ ਵਰਗੇ ਇਲਜ਼ਾਮ ਲਗਾਏ। ਅਜੈ ਨੇ ਆਪਣੀ ਜਾਨ ਨੂੰ ਵੀ ਆਸਾ ਰਾਮ ਤੋਂ ਖਤਰਾ ਦੱਸਿਆ।



Archive

RECENT STORIES