Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪ੍ਰਵਾਸੀਆਂ ਨੇ 2013 ‘ਚ ਹੁਣ ਤੱਕ ਕੁੱਲ 71 ਅਰਬ ਡਾਲਰ ਦੀ ਰਕਮ ਭਾਰਤ ਭੇਜੀ

Posted on October 5th, 2013


ਵਾਸ਼ਿੰਗਟਨ- ਵਿਦੇਸ਼ ਤੋਂ ਪੈਸਾ ਭੇਜਣ ਦੇ ਮਾਮਲੇ ‘ਚ ਭਾਰਤੀ ਦੁਨੀਆ ਭਰ ‘ਚ ਅੱਵਲ ਸਾਬਤ ਹੋ ਰਹੇ ਹਨ। ਵੱਖ-ਵੱਖ ਦੇਸ਼ਾਂ ‘ਚ ਕੰਮ ਕਰ ਰਹੇ ਭਾਰਤੀਆਂ ਨੇ ਸਾਲ 2013 ‘ਚ ਹੁਣ ਤੱਕ ਕੁੱਲ 71 ਅਰਬ ਡਾਲਰ ਦੀ ਰਕਮ ਭਾਰਤ ਭੇਜੀ ਹੈ। ਇਹ ਰਕਮ ਦੇਸ਼ ‘ਚ ਇਸ ਦੌਰਾਨ ਆਏ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫ ਡੀ ਆਈ) ਦੇ ਤਿੰਨ ਗੁਣਾ ਦੇ ਕਰੀਬ ਹੈ। ਵਿਸ਼ਵ ਬੈਂਕ ਦੀ ਹਾਲੀਆ ਰਿਪੋਰਟ ‘ਚ ਇਹ ਤੱਥ ਸਾਹਮਣੇ ਆਏ ਹਨ।

ਭਾਰਤ ਦੇ ਬਾਅਦ ਚੀਨੀ ਨਾਗਰਿਕਾਂ ਨੇ ਦੂਸਰੀ ਸਭ ਤੋਂ ਵੱਧ 60 ਅਰਬ ਡਾਲਰ ਦੀ ਰਕਮ ਆਪਣੇ ਦੇਸ਼ ਭੇਜੀ। ਪ੍ਰਵਾਸੀਆਂ ਵੱਲੋਂ ਭੇਜੀ ਸਭ ਤੋਂ ਜ਼ਿਆਦਾ ਰਕਮ ਹਾਸਲ ਕਰਨ ਵਾਲੇ ਦੇਸ਼ਾਂ ਦੀ ਇਸ ਸੂਚੀ ‘ਚ ਫਿਲੀਪੀਂਸ ਤੀਜੇ ਤੇ ਮੈਕਸੀਕੋ ਚੌਥੇ ਸਥਾਨ ‘ਤੇ ਰਿਹਾ। ਫਿਲੀਪੀਂਸ ਨੇ ਅਪ੍ਰਵਾਸੀਆਂ ਤੋਂ 26 ਅਰਬ ਡਾਲਰ ਅਤੇ ਮੈਕਸੀਕੋ ਨੇ 22 ਅਰਬ ਡਾਲਰ ਦੀ ਰਕਮ ਹਾਸਲ ਕੀਤੀ। ਇਸ ਸੂਚੀ ਵਿੱਚ ਨਾਈਜ਼ੀਰੀਆ 21 ਅਰਬ ਡਾਲਰ ਨਾਲ ਪੰਜਵੇਂ ਅਤੇ ਮਿਸਰ 20 ਅਰਬ ਡਾਲਰ ਨਾਲ ਛੇਵੇਂ ਸਥਾਨ ‘ਤੇ ਰਿਹਾ। ਸਮੁੱਚੇ ਘਰੇਲੂ ਉਤਪਾਦ (ਜੀ ਡੀ ਪੀ) ‘ਚ ਹਿੱਸੇਦਾਰੀ ਦੇ ਹਿਸਾਬ ਨਾਲ ਇਸ ਸੂਚੀ ‘ਚ ਸਭ ਤੋਂ ਜ਼ਿਆਦਾ ਰਕਮ ਹਾਸਲ ਕਰਨ ਵਾਲੇ ਦੇਸ਼ ਤਾਜ਼ਿਕਸਤਾਨ (48 ਫੀਸਦੀ), ਕਿਰਗਿਜਸਤਾਨ (31 ਫੀਸਦੀ), ਲੇਸੋਥੋ ਅਤੇ ਨੇਪਾਲ (25-25 ਫੀਸਦੀ) ਅਤੇ ਮੋਲਡੋਵਾ (24 ਫੀਸਦੀ) ਰਹੇ। ਵਿਸ਼ਵ ਬੈਂਕ ਦੇ ਸੀਨੀਅਰ ਪ੍ਰਧਾਨ ਤੇ ਮੁੱਖ ਅਰਥ ਸ਼ਾਸਤਰੀ ਕੌਸ਼ਿਕ ਬਸੂ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਤੋਂ ਪ੍ਰਵਾਸੀਆਂ ਦੁਆਰਾ ਭੇਜੇ ਜਾਣ ਵਾਲੇ ਧਨ ਦੀ ਤਾਕਤ ਉਜਾਗਰ ਹੋਈ ਹੈ। PTI



Archive

RECENT STORIES