Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਨੇ 'ਪੰਜਾਬੀ ਕਲੇਮ ਲਾਈਨ' ਸ਼ੁਰੂ ਕੀਤੀ

Posted on October 5th, 2013

<p>ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਦੀ ਪੰਜਾਬੀ ਵੈੱਬਸਾਈਟ<br></p>



ਸਰੀ (ਗੁਰਪ੍ਰੀਤ ਸਿੰਘ ਸਹੋਤਾ) - ਕੈਨੇਡਾ ਅੰਦਰ ਪੰਜਾਬੀ ਬੋਲੀ ਦੀ ਤਰੱਕੀ ਨੂੰ ਉਦੋਂ ਹੋਰ ਚਾਰ ਚੰਨ ਲੱਗ ਗਏ ਜਦ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਗੱਡੀਆਂ ਦੀ ਇੰਸ਼ੋਰੈਂਸ ਕਰਨ ਵਾਲੀ ਸਰਕਾਰੀ ਸਰਪ੍ਰਸਤੀ ਹੇਠ ਚੱਲਦੀ ਸੰਸਥਾ 'ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ' (ਆਈ ਸੀ ਬੀ ਸੀ) ਨੇ ਆਪਣੀ 'ਪੰਜਾਬੀ ਕਲੇਮ ਲਾਈਨ' ਸ਼ੁਰੂ ਕਰ ਦਿੱਤੀ। 'ਪੰਜਾਬੀ ਕਲੇਮ ਲਾਈਨ' ਰਾਹੀਂ ਹੁਣ ਆਈ ਸੀ ਬੀ ਸੀ ਦੇ ਪੰਜਾਬੀ ਬੋਲਣ ਵਾਲੇ ਗਾਹਕ ਹਾਦਸੇ ਉਪਰੰਤ ਮਹਿਕਮੇ ਤੱਕ ਸ਼ਿਕਾਇਤ ਤੇ ਵੇਰਵਾ ਪੰਜਾਬੀ ਜ਼ੁਬਾਨ 'ਚ ਦੇ ਸਕਣਗੇ। ਮੁਫਤ ਕੰਮ ਕਰਦੀ ਇਹ ਲਾਈਨ ਗਾਹਕਾਂ ਨੂੰ ਇੱਕਦਮ ਕਿਸੇ ਪੰਜਾਬੀ ਦੁਭਾਸ਼ੀਏ ਨਾਲ ਜੋੜੇਗੀ, ਜਿਹੜਾ ਆਈ ਸੀ ਬੀ ਸੀ ਨਾਲ ਆਪਣੇ ਕਲੇਮ ਬਾਰੇ ਗੱਲ ਕਰਨ ਵਿੱਚ ਉਨ੍ਹਾਂ ਦੀ ਮੱਦਦ ਕਰੇਗਾ।

ਬੀ ਸੀ ਦੇ ਉੱਚ ਵਿੱਦਿਆ ਮੰਤਰੀ ਅਤੇ ਸਰੀ ਟਾਇਨਹੈੱਡ ਹਲਕੇ ਤੋਂ ਵਿਧਾਇਕ ਅਮਰੀਕ ਸਿੰਘ ਵਿਰਕ ਨੇ ਕਿਹਾ, "ਬ੍ਰਿਟਿਸ਼ ਕੋਲੰਬੀਆ ਵਿੱਚ ਵੱਖ-ਵੱਖ ਸੱਭਿਆਚਾਰਾਂ ਵਾਲਾ ਸੂਬਾ ਹੈ ਅਤੇ ਇਹ ਇੱਕ ਬਹੁਤ ਵਧੀਆ ਗੱਲ ਹੈ ਕਿ ਆਈ ਸੀ ਬੀ ਸੀ ਨੇ ਸਾਡੀ ਬਹੁਸੱਭਿਆਚਾਰਕ ਪਛਾਣ ਦੀ ਹਮਾਇਤ ਕਰਨ ਲਈ ਬਹੁ-ਭਾਸ਼ਾਈ ਸੇਵਾ ਪ੍ਰਦਾਨ ਕਰਨ ਦੀ ਲੋੜ ਨੂੰ ਪਛਾਣਿਆ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਅੰਗਰੇਜ਼ੀ ਤੋਂ ਬਾਅਦ ਪੰਜਾਬੀ ਘਰਾਂ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ ਅਤੇ ਬੀ ਸੀ ਦੀ ਸਮੁੱਚੀ ਵਸੋਂ ਦੇ 4.5 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀ ਉਨ੍ਹਾਂ ਦੀ ਪਹਿਲੀ ਬੋਲੀ ਹੈ। 'ਪੰਜਾਬੀ ਕਲੇਮ ਲਾਈਨ' ਗੱਲਬਾਤ ਕਰਨ ਵਿੱਚ ਅੜਿੱਕਾ ਬਣਦੀ ਬੋਲੀ ਦੀ ਰੁਕਾਵਟ ਨੂੰ ਦੂਰ ਕਰਕੇ ਇਸ ਭਾਈਚਾਰੇ ਨੂੰ ਇਸ ਲੋੜੀਂਦੀ ਸੇਵਾ ਤੱਕ ਸੌਖੀ ਪਹੁੰਚ ਮੁਹੱਈਆ ਕਰੇਗੀ।''

ਦੱਸਣਯੋਗ ਹੈ ਕਿ ਕਲੇਮ ਸੈਂਟਰਾਂ ਅਤੇ ਡਾਇਲ-ਏ-ਕਲੇਮ ਵਿੱਚ ਆਈ ਸੀ ਬੀ ਸੀ ਨੇ ਪਹਿਲੀ ਅਨੁਵਾਦ ਸੇਵਾ 2010 ਵਿੱਚ ਸ਼ੁਰੂ ਕੀਤੀ ਸੀ। 2012 ਵਿੱਚ ਇਸ ਸੇਵਾ ਦਾ ਪਸਾਰ ਆਈ ਸੀ ਬੀ ਸੀ ਦੇ ਡਰਾਈਵਰ ਲਾਇਸੰਸ ਦੇਣ ਵਾਲੇ ਦਫਤਰ ਤੱਕ ਹੋ ਗਿਆ ਅਤੇ ਇਸ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਸੇਵਾ ਨੂੰ ਵਰਤਣ ਵਾਲੇ ਲੋਕ ਦੀ ਗਿਣਤੀ ਹਰ ਸਾਲ ਇਕਸਾਰ ਵਧਦੀ ਗਈ ਅਤੇ ਸੰਨ 2012 ਵਿੱਚ ਇਸ ਸੇਵਾ ਲਈ 22,000 ਕਾਲਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 21 ਫੀਸਦੀ ਵਿੱਚ ਪੰਜਾਬੀ ਦੁਭਾਸ਼ੀਏ ਦੀ ਮੰਗ ਕੀਤੀ ਗਈ ਸੀ। ਸਿਰਫ ਕਲੇਮ ਦੀਆਂ ਕਾਲਾਂ ਵਿੱਚ 2011 ਤੋਂ ਲੈ ਕੇ 2012 ਤੱਕ ਪੰਜਾਬੀ ਦੁਭਾਸ਼ੀਏ ਦੀ ਮੰਗ ਕਰਨ ਵਾਲੀਆਂ ਕਾਲਾਂ ਦੀ ਗਿਣਤੀ ਤਕਰੀਬਨ 53 ਫੀਸਦੀ ਵਧੀ ਹੈ।





Archive

RECENT STORIES