Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਬੰਧਾਂ 'ਚ ਗਰਮੀ ਲਿਆਉਣ ਲਈ ਰੂਸ ਤੇ ਚੀਨ ਦਾ ਦੌਰਾ ਕਰਨਗੇ ਡਾ. ਮਨਮੋਹਨ ਸਿੰਘ

Posted on October 7th, 2013

ਨਵੀਂ ਦਿੱਲੀ : ਰੂਸ ਤੇ ਚੀਨ ਨਾਲ ਸਬੰਧਾਂ 'ਚ ਗਰਮੀ ਲਿਆਉਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 20 ਅਕਤੂਬਰ ਨੂੰ ਦੋਵਾਂ ਦੇਸ਼ਾਂ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਆਪਸੀ ਵਪਾਰ ਤੇ ਊਰਜਾ ਦਾ ਮੁੱਦਾ ਛਾਇਆ ਰਹੇਗਾ।ਦੌਰੇ ਦੇ ਪਹਿਲੇ ਪੜਾਅ 'ਤੇ ਪ੍ਰਧਾਨ ਮੰਤਰੀ 20 ਤੋਂ 22 ਅਕਤੂਬਰ ਤਕ ਰੂਸ ਵਿਚ ਰਹਿਣਗੇ। ਇਸ ਦੌਰਾਨ ਉਹ ਰੂਸੀ ਲੀਡਰਸ਼ਿਪ ਨਾਲ ਪਰਮਾਣੂ ਸਹਿਯੋਗ, ਵਪਾਰ ਤੇ ਰੱਖਿਆ ਮਸਲਿਆਂ 'ਤੇ ਚਰਚਾ ਕਰਨਗੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਦੌਰਾਨ ਮਨਮੋਹਨ ਸਿੰਘ ਪਰਮਾਣੂ ਜਵਾਬਦੇਹੀ ਕਾਨੂੰਨ 'ਤੇ ਚਿੰਤਾਵਾਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕਰਨਗੇ। ਇਸ ਤੋਂ ਇਲਾਵਾ ਉਹ ਰੂਸੀ ਨਿਵੇਸ਼ਕਾਂ (ਦੂਰਸੰਚਾਰ ਖੇਤਰ ਦੇ ਨਿਵੇਸ਼ਕਾਂ ਨੂੰ ਵੀ) ਦੇ ਹਿੱਤਾਂ ਦੀ ਰਾਖੀ ਦਾ ਵੀ ਭਰੋਸਾ ਦਿਵਾਉਣਗੇ। ਦੌਰੇ ਦੇ ਦੂਜੇ ਪੜਾਅ 'ਚ ਮਨਮੋਹਨ ਸਿੰਘ ਚੀਨ ਮੂਹਰੇ ਨਦੀਆਂ 'ਤੇ ਪੁਲ ਬਣਾਉਣ, ਵਪਾਰ ਘਾਟਾ ਤੇ ਸਰਹੱਦ 'ਤੇ ਹੋਣ ਵਾਲੀਆਂ ਘਟਨਾਵਾਂ ਨਾਲ ਜੁੜੀਆਂ ਚਿੰਤਾਵਾਂ ਉਠਾਉਣਗੇ। 




Archive

RECENT STORIES