Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਲਾਲਾ ਦੀ ਹੱਤਿਆ ਕਰਨ ਦੀ ਫਿਰ ਕੋਸ਼ਿਸ਼ ਕਰਾਂਗੇ: ਪਾਕਿਸਤਾਨ ਤਾਲਿਬਾਨ

Posted on October 7th, 2013

ਇਸਲਾਮਾਬਾਦ- ਪਾਕਿਸਤਾਨ ਤਾਲਿਬਾਨ ਨੇ ਦੁਹਰਾਇਆ ਹੈ ਕਿ ਉਹ ਲੜਕੀਆਂ 'ਚ ਸਿੱਖਿਆ ਦੀ ਜਾਗਰੂਕਤਾ ਪੈਦਾ ਕਰਨ ਵਾਲੀ ਮਲਾਲਾ ਯੂਸੁਫਜਈ ਨੂੰ ਜਾਨੋਂ ਮਾਰਨ ਦਾ ਇਰਾਦਾ ਰੱਖਦਾ ਹੈ। ਅੱਤਵਾਦੀ ਸੰਗਠਨ ਨੇ ਇੱਕ ਸਾਲ ਪਹਿਲਾਂ ਮਲਾਲਾ 'ਤੇ ਜਾਨਲੇਵਾ ਹਮਲਾ ਕੀਤਾ ਸੀ ਪਰ ਉਹ ਬੱਚ ਗਈ ਸੀ। 

ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਗੁਟ ਮਲਾਲਾ ਨੂੰ ਮਾਰਨ ਦਾ ਇਰਾਦਾ ਰੱਖਦਾ ਹੈ। ਪਾਕਿਸਤਾਨ ਤਾਲਿਬਾਨ ਦੇ ਬੁਲਾਰੇ ਸ਼ਹੀਦੁੱਲਾਹ ਸ਼ਾਹਿਦ ਨੇ ਕਿਹਾ ਕਿ ਮਲਾਲਾ 'ਤੇ ਹਮਲਾ ਉਸ ਦੀ ਸਿੱਖਿਆ ਮੁਹਿੰਮ ਲਈ ਨਹੀਂ ਹੋਇਆ ਸੀ, ਸਗੋਂ ਮਲਾਲਾ ਨੂੰ ਨਿਸ਼ਾਨਾ ਉਸ ਦੇ ਇਸਲਾਮ 'ਤੇ ਹਮਲੇ ਲਈ ਕੀਤਾ ਗਿਆ ਸੀ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ 'ਚ ਲੜਕੀਆਂ ਦੇ 'ਚ ਸਿੱਖਿਆ ਦੀ ਜਾਗਰੂਕਤਾ ਫੈਲਾਉਂਣ ਲਈ ਮਲਾਲਾ 'ਤੇ ਹਮਲਾ ਨਹੀਂ ਹੋਇਆ ਸੀ । ਇਸਲਾਮ ਦਾ ਮਜਾਕ ਉਡਾਉਂਣ 'ਤੇ ਅਸੀਂ ਮਲਾਲਾ 'ਤੇ ਹਮਲਾ ਕੀਤਾ। ਉਸ 'ਤੇ ਹਮਲਾ ਕਰਨ ਲਈ ਇਹ ਕਾਫ਼ੀ ਸੀ। ਮਲਾਲਾ ਦੇ ਮਿਲਣ 'ਤੇ ਅਸੀ ਨਿਸ਼ਚਿਤ ਰੂਪ ਨਾਲ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਦੀ ਮੌਤ 'ਤੇ ਸਾਨੂੰ ਮਾਣ ਮਹਿਸੂਸ ਹੋਵੇਗਾ। ਤਾਲਿਬਾਨ ਦੀ ਇਹ ਧਮਕੀ ਅਜਿਹੇ ਸਮੇਂ ਆਈ ਹੈ ਜਦੋਂ ਮਲਾਲਾ ਦੀ ਆਤਮਕਥਾ 'ਆਈ ਐਮ ਮਲਾਲਾ: ਦ ਗਰਲ ਹੂ ਸਟੂਡ ਅਪ ਫਾਰ ਐਜੁਕੇਸ਼ਨ ਐਂਡ ਵਾਜ ਸ਼ਾਟ ਬਾਇ ਦਾ ਤਾਲਿਬਾਨ' ਮੰਗਲਵਾਰ ਨੂੰ ਪ੍ਰਕਾਸ਼ਿਤ ਹੋਣ ਵਾਲੀ ਹੈ।



Archive

RECENT STORIES