Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਾਇਆਵਤੀ ਨੇ ਦਲਿਤਾਂ ਨੂੰ ਨੇਤਾ ਬਣਨ ਤੋਂ ਰੋਕਿਆ- ਰਾਹੁਲ ਗਾਂਧੀ

Posted on October 8th, 2013

ਨਵੀਂ ਦਿੱਲੀ- ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਦੀ ਨਜ਼ਰ ਹੁਣ ਦਲਿਤ ਵੋਟਾਂ 'ਤੇ ਹੈ। ਦਿੱਲੀ 'ਚ ਇੱਕ ਦਿਨ 'ਚ ਹੀ ਦੋ ਦਲਿਤ ਪ੍ਰੋਗਰਾਮਾਂ 'ਚ ਉਹ ਖੂਬ ਬੋਲੇ। ਦੋਵਾਂ ਪ੍ਰੋਗਰਾਮਾਂ 'ਚ ਹੀ ਰਾਹੁਲ ਨੇ ਆਪਣੇ ਦਲਿਤ ਏਜੰਡੇ ਨੂੰ ਸਾਫ਼ ਕਰ ਦਿੱਤਾ ਕਿ ਕਾਂਗਰਸ ਦਲਿਤ ਨੇਤਾਵਾਂ ਨੂੰ ਤਿਆਰ ਕਰਨਾ ਚਾਹੁੰਦੀ ਹੈ। ਰਾਹੁਲ ਨੇ ਸ਼ੁਰੁਆਤ ਇੱਕ ਸਰਕਾਰੀ ਪ੍ਰੋਗਰਾਮ ਨਾਲ ਕੀਤੀ, ਜਿੱਥੇ ਅਨੁਸੂਚਿਤ ਜਨਜਾਤੀ ਕਮਿਸ਼ਨ ਦੇ ਪ੍ਰੋਗਰਾਮ 'ਚ ਰਾਹੁਲ ਨੇ ਆਪਣੇ ਏਜੰਡੇ 'ਤੇ ਹੀ ਗੱਲ ਕੀਤੀ। ਰਾਹੁਲ ਨੇ ਮਾਇਆਵਤੀ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਨੇ ਸਾਫ਼ ਕਿਹਾ ਕਿ ਮਾਇਆਵਤੀ ਵੋਟ ਤਾਂ ਲੈਂਦੀ ਹੈ ਪਰ ਦਲਿਤ ਨੇਤਾਵਾਂ ਨੂੰ ਅੱਗੇ ਨਹੀਂ ਵਧਣ ਦਿੰਦੀ। ਕਾਂਗਰਸ ਉਪ-ਪ੍ਰਧਾਨ ਨੇ ਕਿਹਾ ਕਿ ਪਹਿਲਾਂ ਬਾਬਾ ਸਾਹਿਬ ਅੰਬੇਡਕਰ ਨੇ ਲੋਕਾਂ ਨੂੰ ਰਾਖਵਾਂਕਰਣ ਦਿੱਤਾ ਤੇ ਅੱਗੇ ਵਧਾਇਆ ਫਿਰ ਕਾਂਸ਼ੀਰਾਮ ਨੇ ਵੀ ਦਲਿਤ ਰਫਤਾਰ ਨੂੰ ਅੱਗੇ ਵਧਾਇਆ ਪਰ ਮਾਇਆਵਤੀ ਕੰਮ ਤਾਂ ਕਰ ਰਹੀ ਹੈ ਪਰ ਨੇਤਾਵਾਂ ਨੂੰ ਅੱਗੇ ਨਹੀਂ ਵਧਾਉਂਦੀ। ਰਾਹੁਲ ਦਾ ਦਲਿਤ ਏਜੰਡਾ ਵੀ ਸਾਫ਼ ਹੈ। ਇਸ ਦੀ ਕਮਾਨ ਰਾਹੁਲ ਨੇ ਆਪਣੇ ਖਾਸ ਤੇ ਸਾਬਕਾ ਆਈ. ਏ. ਐਸ ਕੇ ਰਾਜੂ ਨੂੰ ਸੌਂਪੀ ਹੈ। ਰਾਹੁਲ ਇਸ ਦੇ ਤਹਿਤ ਦੇਸ਼ ਭਰ 'ਚ ਦਲਿਤ ਨੇਤਾਵਾਂ ਦੀ ਫੌਜ ਬਣਾਉਣਾ ਚਾਹੁੰਦੇ ਹਨ।



Archive

RECENT STORIES