Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤੰਦੂਰ ਕਾਂਡ: ਸਾਬਕਾ ਯੂਥ ਕਾਂਗਰਸ ਪ੍ਰਧਾਨ ਸੁਸ਼ੀਲ ਸ਼ਰਮਾ ਨੂੰ ਫ਼ਾਂਸੀ ਦੀ ਸਜ਼ਾ ਨਹੀਂ, ਉਮਰਕੈਦ ਹੋਵੇਗੀ

Posted on October 8th, 2013

ਨਵੀਂ ਦਿੱਲੀ- ਤੰਦੂਰ ਕਾਂਡ 'ਚ ਸੁਪਰੀਮ ਕੋਰਟ ਨੇ ਆਖਰੀ ਫੈਸਲਾ ਸੁਣਾ ਦਿੱਤਾ ਹੈ। ਸੁਸ਼ੀਲ ਸ਼ਰਮਾ ਨੂੰ ਫ਼ਾਂਸੀ ਦੀ ਸਜ਼ਾ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ ਹੈ। ਇਸ ਮਾਮਲੇ 'ਚ ਨੈਨਾ ਸਾਹਨੀ ਦੇ ਪਤੀ ਤੇ ਸਾਬਕਾ ਕਾਂਗਰਸ ਯੂਥ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਫ਼ਾਂਸੀ ਦੀ ਸਜ਼ਾ ਦੇ ਖਿਲਾਫ ਸੁਪਰੀਮ ਕੋਰਟ 'ਚ ਅਰਜ਼ੀ ਦਰਜ਼ ਕੀਤੀ ਸੀ। ਹੇਠਲੀ ਅਦਾਲਤ ਪਹਿਲਾਂ ਹੀ ਸੁਸ਼ੀਲ ਸ਼ਰਮਾ ਨੂੰ ਦੋਸ਼ੀ ਕਰਾਰ ਦੇ ਕੇ ਫ਼ਾਂਸੀ ਦੀ ਸਜ਼ਾ ਸੁਣਾ ਚੁੱਕੀ ਸੀ, ਜਿਸ 'ਤੇ ਬਾਅਦ 'ਚ ਹਾਈਕੋਰਟ ਨੇ ਮੋਹਰ ਲਗਾ ਦਿੱਤੀ ਸੀ। ਫ਼ਾਂਸੀ ਤੋਂ ਬਚਣ ਦੀ ਆਸ 'ਚ ਸੁਸ਼ੀਲ ਸ਼ਰਮਾ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜ੍ਹਕਾਇਆ ਸੀ। 13 ਅਗਸਤ ਨੂੰ ਸੁਪਰੀਮ ਕੋਰਟ 'ਚ ਸੁਸ਼ੀਲ ਸ਼ਰਮਾ ਦੀ ਅਰਜ਼ੀ 'ਤੇ ਸੁਣਵਾਈ ਹੋਈ ਸੀ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ। 1995 'ਚ ਹੋਇਆ ਸੀ ਚਰਚਿਤ ਨੈਨਾ ਸਾਹਨੀ ਮਰਡਰ ਕੇਸ, ਜਦੋਂ ਸੁਸ਼ੀਲ ਨੇ ਪਤਨੀ ਦੀ ਹੱਤਿਆ ਕਰ ਕੇ ਲਾਸ਼ ਨੂੰ ਤੰਦੂਰ 'ਚ ਸਾੜ ਦਿੱਤਾ ਸੀ। ਸੁਸ਼ੀਲ ਸ਼ਰਮਾ ਦਿੱਲੀ ਯੂਥ ਕਾਂਗਰਸ ਦਾ ਸਾਬਕਾ ਪ੍ਰਧਾਨ ਹੈ ਤੇ ਨਜਾਇਜ਼ ਸੰਬੰਧਾਂ ਦੇ ਸ਼ੱਕ 'ਚ ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਸੀ।



Archive

RECENT STORIES