Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਗਵਾਨ ਸ਼ਿਵ ਦੇ ਵੇਸ 'ਚ ਇਕ ਵਿਅਕਤੀ ਕੋਲੋਂ ਰਿਕਸ਼ਾ ਚਲਵਾ ਕੇ ਫਸੀ ਆਮਿਰ ਦੀ ਟੀਮ

Posted on October 11th, 2013

ਮੁੰਬਈ : ਦਿੱਲੀ ਦੇ ਚਾਂਦਨੀ ਚੌਂਕ 'ਚ ਆਮਿਰ ਖ਼ਾਨ ਪ੍ਰੋਡਕਸ਼ਨ ਦੀ ਫਿਲਮ 'ਪੀਕੇ' ਦੀ ਸ਼ੂਟਿੰਗ ਦੌਰਾਨ ਭਗਵਾਨ ਸ਼ਿਵ ਦੇ ਵੇਸ 'ਚ ਇਕ ਵਿਅਕਤੀ ਨੂੰ ਰਿਕਸ਼ਾ ਚਲਾਉਂਦੇ ਹੋਏ ਵਿਖਾਉਣ ਦੇ ਦੋਸ਼ 'ਚ ਕੇਸ ਦਰਜ਼ ਕੀਤਾ ਗਿਆ ਹੈ। ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਵੀ ਕੀਤਾ ਗਿਆ ਹੈ। ਗਿ੍ਰਫ਼ਤਾਰ ਵਿਅਕਤੀ ਫਿਲਮ ਦਾ ਅਸਿਸਟੈਂਟ ਡਾਇਰੈਕਟਰ ਦੱਸਿਆ ਜਾ ਰਿਹਾ ਹੈ। ਦਰਜ ਕੇਸ 'ਚ ਆਮਿਰ ਖ਼ਾਨ ਅਤੇ ਰਾਜ ਕੁਮਾਰ ਹਿਰਾਨੀ ਦਾ ਨਾਂ ਵੀ ਸ਼ਾਮਲ ਹੈ। ਗਿ੍ਰਫ਼ਤਾਰ ਕੀਤੇ ਗਏ ਵਿਅਕਤੀ ਨੂੰ ਕੋਤਵਾਲੀ ਥਾਣੇ ਲਿਜਾਏ ਜਾਣ ਤੋਂ ਬਾਅਦ ਪੁਲਸ 'ਤੇ ਕਈ ਤਰ੍ਹਾਂ ਦਾ ਦਬਾਅ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਸੀਨੀਅਰ ਅਫਸਰ ਟਸ ਤੋਂ ਮਸ ਨਾ ਹੋਏ।

ਪੁਲਸ ਸੂਤਰਾਂ ਅਨੁਸਾਰ ਬੁੱਧਵਾਰ ਦੁਪਹਿਰ ਲਗਪਗ ਤਿੰਨ ਵਜੇ ਚਾਂਦਨੀ ਚੌਂਕ 'ਚ ਟਾਊਨ ਹਾਲ ਵਾਲੇ ਰਸਤੇ 'ਤੇ ਭਗਵਾਨ ਸ਼ਿਵ ਦੇ ਵੇਸ 'ਚ ਇਕ ਵਿਅਕਤੀ ਰਿਕਸ਼ਾ ਚਲਾ ਰਿਹਾ ਸੀ। ਉਸ ਦੇ ਪਿੱਛੇ-ਪਿੱਛੇ ਕੁਝ ਲੋਕ ਚੱਲ ਰਹੇ ਸਨ। ਪਹਿਲਾਂ ਤਾਂ ਲੋਕਾਂ ਨੇ ਸਮਿਝਆ ਕਿ ਇਹ ਰਾਮਲੀਲਾ ਦੇ ਕਲਾਕਾਰ ਹਨ। ਕੁਝ ਦੂਰੀ 'ਤੇ ਜਾ ਕੇ ਭਗਵਾਨ ਸ਼ਿਵ ਦੇ ਵੇਸ ਵਾਲਾ ਵਿਅਕਤੀ ਇਕ ਰਿਕਸ਼ੇ ਦੀ ਚਾਲਕ ਸੀਟ 'ਤੇ ਬੈਠ ਗਿਆ। ਪਿਛਲੀ ਸੀਟ 'ਤੇ ਇਕ ਮਜ਼ਹਬ ਦੀ ਵੇਸਭੂਸ਼ਾ 'ਚ ਦੋ ਅੌਰਤਾਂ ਬੈਠੀਆਂ ਸਨ। ਛੱਤ ਤਕ ਲੱਗੇ ਕੈਮਰੇ ਵੀ ਰੋਲ ਹੋਣ ਲੱਗੇ। ਤਦ ਲੋਕਾਂ ਨੂੰ ਸਮਝ ਆਇਆ ਕਿ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਅਤੇ ਉਨ੍ਹਾਂ ਦੀ ਜਿਗਿਆਸਾ ਵਧਣ ਲੱਗੀ। ਨਾਲ ਹੀ ਲੋਕਾਂ ਨੂੰ ਇਹ ਵਾ ਜਾਪਣ ਲੱਗਾ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਸਥਾਨਕ ਨਿਵਾਸੀਆਂ ਤੇ ਭਾਜਪਾ ਨੇਤਾ ਅਜੈ ਭਾਰਦਵਾਜ ਅਤੇ ਇਕ ਪੁਲਸ ਕਰਮਚਾਰੀ ਨੇ ਸ਼ੂਟ ਕਰਨ ਵਾਲਿਆਂ ਪਾਸੋਂ ਪੁੱਛਗਿੱਛ ਕੀਤੀ। ਪੀਸੀਆਰ ਨੂੰ ਵੀ ਬੁਲਾਇਆ ਗਿਆ। ਤਸੱਲੀਬਖ਼ਸ਼ ਜਵਾਬ ਨਾ ਮਿਲਣ 'ਤੇ ਪੁਲਸ ਯੂਨਿਟ ਮੁਖੀ ਨੂੰ ਥਾਣੇ ਲੈ ਗਈ ਅਤੇ ਬਾਕੀ ਲੋਕ ਖਿਸਕ ਗਏ। ਪੁਲਸ ਸੂਤਰਾਂ ਅਨੁਸਾਰ ਥਾਣੇ ਲਿਜਾਏ ਗਏ ਵਿਅਕਤੀ ਨੇ ਪਹਿਲਾਂ ਤਾਂ ਕਿਹਾ ਕਿ ਉਨ੍ਹਾਂ ਕੋਲ ਫਿਲਮ ਦੀ ਪਰਮਿਸ਼ਨ ਹੈ। ਇਹ ਵੀ ਕਿਹਾ ਕਿ ਫਿਲਮ ਦਾ ਇਹ ਸੀਨ ਆਮਿਰ ਖ਼ਾਨ ਦੇ ਸੁਪਨੇ ਦਾ ਹਿੱਸਾ ਹੈ। ਐਸਐਚਓ ਮਨੀਸ਼ ਤਿਆਗੀ ਨੇ ਜਦ ਪਰਮਿਸ਼ਨ ਵਿਖਾਏ ਜਾਣ ਲਈ ਕਿਹਾ ਤਾਂ ਉਹ ਚੁੱਪ ਹੋ ਗਿਆ। ਉਸ ਨੇ ਕੁਝ ਲੋਕਾਂ ਨੂੰ ਫੋਨ ਵੀ ਕੀਤੇ ਅਤੇ ਕੁਝ ਹੀ ਦੇਰੀ 'ਚ ਮਹਿਕਮੇ ਦੇ ਅਧਿਕਾਰੀਆਂ ਕੋਲ ਫੋਨ ਖੜਕਨ ਲੱਗੇ। ਇਸ ਦੇ ਬਾਵਜੂਦ ਪੁਲਸ ਅਧਿਕਾਰੀ ਟਸ ਤੋਂ ਮਸ ਨਾ ਹੋਏ ਅਤੇ ਉਸ ਵਿਅਕਤੀ ਦੇ ਖ਼ਿਲਾਫ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ, ਗੈਰ ਕਾਨੂੰਨੀ ਢੰਗ ਨਾਲ ਜਨਤਕ ਥਾਂ ਦੀ ਵਰਤੋਂ ਕੀਤੇ ਜਾਣ ਅਤੇ ਬਿਨਾ ਪਰਮਿਸ਼ਨ ਸ਼ੂਟਿੰਗ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ। ਫਿਲਮ ਦੀ ਇਹ ਯੂਨਿਟ ਦਿੱਲੀ ਦੇ ਇਕ ਪੰਜ ਤਾਰਾ ਹੋਟਲ 'ਚ ਠਹਿਰੀ ਹੈ ਅਤੇ ਜਰੂਰਤ ਅਨੁਸਾਰ ਪੁਲਸ ਉਸ ਪਾਸੋਂ ਪੁੱਛਗਿੱਛ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ 'ਪੀਕੇ' 50 ਕਰੋੜ ਰੁਪਏ ਦੀ ਬਜਟ ਵਾਲੀ ਫਿਲਮ ਹੈ। ਆਮਿਰ ਪ੍ਰੋਡਕਸ਼ਨਜ਼ ਦੀ ਇਸ ਫਿਲਮ ਨੂੰ ਆਮਿਰ ਖ਼ਾਨ ਅਤੇ ਰਾਜ ਕੁਮਾਰ ਹਿਰਾਨੀ ਨੇ ਲਿਖਿਆ ਹੈ।




Archive

RECENT STORIES