Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਾਹਗਾ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸੇ ਖੁਲ੍ਹੀ ਪਹਿਲੀ ਬੈਂਕ-ਵਪਾਰੀਆਂ ਨੂੰ ਹੋਵੇਗਾ ਲਾਭ

Posted on October 11th, 2013


ਲਾਹੌਰ- ਭਾਰਤ ਅਤੇ ਪਾਕਿਸਤਾਨ ਦੇ ਵਪਾਰੀਆਂ ਨੂੰ ਡਿਊਟੀ ਅਤੇ ਹੋਰ ਟੈਕਸ ਅਦਾ ਕਰਨ 'ਚ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਾਹਗਾ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸੇ ਬੈਂਕ ਦੀ ਪਹਿਲੀ ਸ਼ਾਖਾ ਖੋਲ੍ਹੀ ਗਈ ਹੈ। ਨੈਸ਼ਨਲ ਬੈਂਕ ਆਫ਼ ਪਾਕਿਸਤਾਨ ਨੇ ਸਰਹੱਦ 'ਤੇ ਆਪਣੀ ਇਹ ਸੰਪੂਰਨ ਸ਼ਾਖਾ ਖੋਲ੍ਹੀ ਹੈ। ਇਸ ਤੋਂ ਪਹਿਲਾਂ ਸਰਹੱਦ 'ਤੇ ਸਿਰਫ਼ ਪੈਸੇ ਵਸੂਲਣ ਲਈ ਬੈਂਕਾਂ ਦੇ ਬੂਥ ਹੀ ਸਨ। ਲਾਹੌਰ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਨੈਸ਼ਨਲ ਬੈਂਕ ਆਫ਼ ਪੰਜਾਬ ਦਾ ਇਹ ਸ਼ਾਖਾ ਖੋਲ੍ਹਣ ਲਈ ਧੰਨਵਾਦ ਕਰਦਿਆਂ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਵਪਾਰੀਆਂ ਆਪਣੀਆਂ ਵਸਤਾਂ ਲਈ ਸਰਕਾਰੀ ਡਿਊਟੀ ਅਤੇ ਹੋਰ ਟੈਕਸ ਅਦਾ ਕਰਨ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਸਮਾਂ ਵੀ ਕਾਫੀ ਬਰਬਾਦ ਹੁੰਦਾ ਸੀ। ਹੁਣ ਦੋਵਾਂ ਦੇਸ਼ਾਂ ਦੇ ਵਪਾਰ 'ਚ ਹੋਰ ਵਾਧਾ ਹੋ ਜਾਵੇਗਾ। ਲਾਹੌਰ ਦੇ ਕਸਟਮ ਕੁਲੈਕਟਰ ਜੁਨੈਦ ਅਕਰਮ ਨੇ ਕਿਹਾ ਹੈ ਕਿ ਕਸਟਮ ਦੇ ਨਾਲ ਆਮ ਜਨਤਾ ਨੂੰ ਮਿਲੀ ਇਸ ਬੈਂਕ ਸਹੂਲਤ ਨਾਲ ਹੋਰ ਬੈਂਕਾਂ ਨੂੰ ਵੀ ਇਥੇ ਸ਼ਾਖਾਵਾਂ ਖੋਲ੍ਹਣ ਲਈ ਉਤਸ਼ਾਹ ਮਿਲੇਗਾ।



Archive

RECENT STORIES