Posted on October 12th, 2013

ਨਵੀਂ ਦਿੱਲੀ- ਅਗਲੀਆਂ ਆਮ ਚੋਣਾਂ ਵਿੱਚ ਭਾਰੀ ਵੋਟਿੰਗ ਹੋਵੇਗੀ। ਗੂਗਲ ਸਰਵੇ ਵਿੱਚ ਇਹ ਨਤੀਜਾ ਨਿਕਲ ਕੇ ਸਾਹਮਣੇ ਆਇਆ ਹੈ। ਇਸ ਵਿੱਚ ਹਿੱਸਾ ਲੈਣ ਵਾਲੇ 94 ਫੀਸਦੀ ਵੋਟਰਾਂ ਨੇ ਮੰਨਿਆ ਕਿ ਉਹ 2014 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੋਟ ਜ਼ਰੂਰ ਪਾਉਣਗੇ।
ਗੂਗਲ ਇੰਡੀਆ ਲਈ ਇਹ ਸਰਵੇ ਟੀ ਐਨ ਐਸ ਕੰਪਨੀ ਨੇ 65 ਸੰਸਦੀ ਇਲਾਕਿਆਂ ਨਾਲ ਜੁੜੇ 59 ਸ਼ਹਿਰਾਂ ਵਿੱਚ ਕੀਤਾ। ਜੁਲਾਈ-ਅਗਸਤ ਵਿੱਚ ਕੀਤੇ ਸਰਵੇ ਵਿੱਚ 7,042 ਵੋਟਰਾਂ ਨਾਲ ਸਵਾਲ-ਜਵਾਬ ਕੀਤੇ ਗਏ। ਇਨ੍ਹਾਂ ਵਿੱਚੋਂ 64 ਫੀਸਦੀ ਵੋਟਰ 18 ਤੋਂ 25 ਉਮਰ ਵਰਗ ਦੇ ਸਨ। ਸਰਵੇ ਵਿੱਚ 36 ਫੀਸਦੀ ਲੋਕਾਂ ਨੇ ਪਾਰਟੀ ਅਤੇ 35 ਫੀਸਦੀ ਨੇ ਸਥਾਨਕ ਉਮੀਦਵਾਰ ਦੇ ਆਧਾਰ ‘ਤੇ ਵੋਟਿੰਗ ਕਰਨ ਦੀ ਗੱਲ ਕਹੀ। ਸਿਰਫ 11 ਫੀਸਦੀ ਨੇ ਕਿਹਾ ਕਿ ਜਦ ਉਹ ਵੋਟ ਪਾਉਣਗੇ ਤਾਂ ਉਨ੍ਹਾਂ ਲਈ ਪ੍ਰਧਾਨ ਮੰਤਰੀ ਸਭ ਤੋਂ ਅਹਿਮ ਮੱਦਾ ਹੋਵੇਗਾ। ਜਦ ਕਿ 42 ਫੀਸਦੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਇਹ ਤੈਅ ਨਹੀਂ ਕੀਤਾ ਕਿ ਉਹ ਕਿਸ ਨੂੰ ਵੋਟ ਪਾਉਣਗੇ।
ਗੂਗਲ ਇੰਡੀਆ ਦੇ ਵਾਈਸ ਪ੍ਰੈਜੀਡੈਂਟ ਰਾਜਨ ਆਨੰਦਨ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਚੋਣਾਂ ਸੰਬੰਧੀ ਸਰਚ ਵਿੱਚ 500 ਫੀਸਦੀ ਵਾਧਾ ਹੋਇਆ ਹੈ। ਲੋਕ ਪਿਛਲੀਆਂ ਲੋਕ ਸਭਾ ਚੋਣਾਂ, ਪਾਰਟੀਆਂ ਅਤੇ ਨੇਤਾਵਾਂ ਦੇ ਬਾਰੇ ਵਿੱਚ ਜਾਣਕਾਰੀ ਚਾਹੁੰਦੇ ਹਨ। ਰਾਜਨੀਤਕ ਸਰਚਿੰਗ ਵਿੱਚ 25 ਫੀਸਦੀ ਸਰਚ ਮੋਬਾਈਲ ਰਾਹੀਂ ਕੀਤੇ ਗਏ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025