Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੁਸ਼ੱਰਫ ਦੇਸ਼ ਛੱਡ ਕੇ ਨਹੀਂ ਜਾ ਸਕਦੇ : ਗ੍ਰਹਿ ਮੰਤਰੀ

Posted on October 14th, 2013


ਇਸਲਾਮਾਬਾਦ- ਪਾਕਿਸਤਾਨ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਖ਼ਾਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇਸ਼ ਛੱਡ ਕੇ ਬਾਹਰ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਦਾ ਨਾਂ ਹਾਲੇ ਵੀ ਉਸ ਸੂਚੀ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਦੇਸ਼ ਛੱਡਣ ਤੋਂ ਪਾਬੰਦੀਸ਼ੁਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਅਦਾਲਤ ਇਸ 'ਤੇ ਫ਼ੈਸਲਾ ਨਹੀਂ ਦਿੰਦੀ ਉਦੋਂ ਤਕ ਉਨ੍ਹਾਂ ਦਾ ਨਾਂ ਇਸ ਸੂਚੀ 'ਚੋਂ ਹਟਾਇਆ ਨਹੀਂ ਜਾਵੇਗਾ। ਨਿਸਾਰ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਮੁਸ਼ੱਰਫ ਖ਼ਿਲਾਫ਼ ਦੇਸ਼ਧ੍ਰੋਹ ਮਾਮਲੇ ਦੀ ਜਾਂਚ ਤੇਜ਼ ਕਰਨ ਅਤੇ ਉਸ ਦੀ ਰਿਪੋਰਟ ਜਲਦ ਪੇਸ਼ ਕਰਨਲ ਈ ਸੰਘੀ ਜਾਂਚ ਏਜੰਸੀ ਨੂੰ ਹੁਕਮ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਮੁਸ਼ੱਰਫ ਦੇ ਦੇਸ਼ ਛੱਡਣ ਦੀਆਂ ਕਿਆਸਅਰਾਈਆਂ ਉਸ ਵੇਲੇ ਤੇਜ਼ ਹੋ ਗਈਆਂ ਸਨ ਜਦੋਂ ਬੀਤੇ ਬੁੱਧਵਾਰ ਨੂੰ ਉਨ੍ਹਾਂ ਬਲੂਚ ਨੇਤਾ ਬੁਗ਼ਤੀ ਹੱਤਿਆਕਾਂਡ 'ਚ ਸੁਪਰੀਮ ਕੋਰਟ ਕੋਲੋਂ ਜ਼ਮਾਨਤ ਮਿਲ ਗਈ ਸੀ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਹੱਤਿਆਕਾਂਡ ਅਤੇ 2007 'ਚ ਐਮਰਜੈਂਸੀ ਲਾਗੂ ਕਰਨ ਦੇ ਮਾਮਲੇ 'ਚ ਜ਼ਮਾਨਤ ਮਿਲ ਚੁੱਕੀ ਹੈ। ਹਾਲਾਂਕਿ ਬੁਗ਼ਤੀ ਹੱਤਿਆਕਾਂਡ 'ਚ ਜ਼ਮਾਨਤ ਮਿਲਣ ਦੇ ਦੂਸਰੇ ਦਿਨ ਹੀ ਉਨ੍ਹਾਂ ਨੂੰ ਸਾਲ 2007 ਦੇ ਲਾਲ ਮਸਜਿਦ ਦੇ ਇਮਾਮ ਹੱਤਿਆਕਾਂਡ 'ਚ ਗਿ੍ਰਫ਼ਤਾਰ ਕਰ ਲਿਆ ਗਿਆ। ਫਿਲਹਾਲ ਬੀਤੇ 6 ਮਹੀਨਿਆਂ ਤੋਂ ਮੁਸ਼ੱਰਫ ਆਪਣੇ ਫਾਰਮਹਾਊਸ 'ਚ ਨਜ਼ਰਬੰਦ ਹਨ।




Archive

RECENT STORIES