Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਨਰਲ ਬਰਾੜ 'ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ 10 ਦਸੰਬਰ ਨੂੰ

Posted on October 14th, 2013


ਲੰਦਨ- 1984 ਦੇ ਆਪਰੇਸ਼ਨ ਬਲਿਊ ਸਟਾਰ ਵਿਚ ਸ਼ਾਮਿਲ ਰਹੇ ਲੈਫਟੀਨੈਟ ਜਨਰਲ (ਸੇਵਾਮੁਕਤ) ਕੁਲਦੀਪ ਸਿੰਘ ਬਰਾੜ 'ਤੇ ਹਮਲਾ ਕਰਨ ਲਈ ਦੋਸ਼ੀ ਕਰਾਰ ਦਿੱਤੇ ਗਏ ਤਿੰਨ ਵਿਅਕਤੀਆਂ ਅਤੇ ਇਕ ਔਰਤ ਨੂੰ 10 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਉਪਰੋਕਤ ਫ਼ੈਸਲਾ ਬਰਤਾਨੀਆ ਦੀ ਇਕ ਅਦਾਲਤ ਨੇ ਸੁਣਾਇਆ ਹੈ। 33 ਸਾਲਾ ਬਲਜਿੰਦਰ ਸਿੰਘ ਸੰਘਾ ਨੇ ਮਾਮਲੇ ਦੇ ਸ਼ੁਰੂ ਵਿਚ ਹੀ ਆਪਣਾ ਅਪਰਾਧ ਕਬੂਲ ਕਰ ਲਿਆ ਸੀ ਜਦਕਿ 34 ਸਾਲਾ ਮਨਦੀਪ ਸਿੰਘ ਸੰਧੂ, 36 ਸਾਲਾ ਦਿਲਬਾਗ ਸਿੰਘ ਅਤੇ 38 ਸਾਲਾ ਹਰਜੀਤ ਕੌਰ ਨੂੰ ਲੰਦਨ ਵਿਚ ਸਾਊਥਵਾਰਕ ਕਰਾਊਨ ਅਦਾਲਤ ਵਿਖੇ 31 ਜੁਲਾਈ ਨੂੰ ਮੁਕੱਦਮੇ ਦੀ ਸੁਣਵਾਈ ਪਿੱਛੋਂ ਦੋਸ਼ੀ ਕਰਾਰ ਦਿੱਤਾ ਸੀ। 10 ਦਸੰਬਰ ਨੂੰ ਅਨੁਮਾਨਤ ਦੋ ਘੰਟੇ ਦੀ ਸੁਣਵਾਈ ਦੌਰਾਨ ਉਸੇ ਅਦਾਲਤ ਵਲੋਂ ਚਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ।



Archive

RECENT STORIES