Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹੁਸੈਨੀਵਾਲਾ ਸਰਹੱਦ ਖੁੱਲਵਾਉਣ ਲਈ ਰਾਣਾ ਸੋਢੀ ਵੱਲੋਂ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ

Posted on October 15th, 2013

ਫ਼ਿਰੋਜ਼ਪੁਰ- ਭਾਰਤ ਅਤੇ ਪਾਕਿਸਤਾਨ ਦੀਆਂ ਸਰਹੱਦੀ ਮਾਰਾਂ ਕਾਰਨ ਪੱਛੜੇਪਨ ਦਾ ਸ਼ਿਕਾਰ ਹੋਏ ਮਾਲਵੇ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਹੁਪੱਖੀ ਵਿਕਾਸ ਲਈ ਸਮਰਪਿਤ ਹਾਂ ਤੇ ਹਰ ਵਰਗ ਨੂੰ ਲਾਭ ਪਹੰਚਾਉਣ ਲਈ ਹਿੰਦ-ਪਾਕਿ ਦਰਮਿਆਨ ਹੁਸੈਨੀਵਾਲਾ ਸਰਹੱਦ ਵਪਾਰ ਵਾਸਤੇ ਖੁਲਵਾਉਣ ਲਈ ਆਖਰੀ ਦਮ ਤੱਕ ਕੋਸ਼ਿਸ਼ ਜਾਰੀ ਰੱਖਾਂਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਰਾਣਾ ਗੁਰਮੀਤ ਸਿੰਘ ਸੋਢੀ ਵਿਧਾਇਕ ਗੁਰੂਹਰਸਹਾਏ ਨੇ ਕੀਤਾ | ਰਾਣਾ ਸੋਢੀ 4 ਮੈਂਬਰੀ ਵਫ਼ਦ ਨਾਲ ਪਾਕਿਸਤਾਨ ਵਿਖੇ ਗਏ ਹੋਏ ਹਨ, ਜਿੰਨ੍ਹਾਂ ਨੇ ਬੀਤੀ ਸ਼ਾਮ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਲਾਹੌਰ ਵਿਖੇ ਉਨ੍ਹਾਂ ਦੇ ਫਾਰਮ ਹਾਊਸ 'ਤੇ ਹਿੰਦ-ਪਾਕਿ ਸਰਹੱਦ ਹੁਸੈਨੀਵਾਲਾ ਖੁਲਵਾਉਣ ਲਈ ਕਰੀਬ ਢਾਈ ਘੰਟੇ ਚੱਲੀ ਮੀਟਿੰਗ ਦੌਰਾਨ ਖੁੱਲ੍ਹ ਕੇ ਵਿਚਾਰਾਂ ਕੀਤੀਆਂ | 

ਰਾਣਾ ਸੋਢੀ ਨੇ ਦੱਸਿਆ ਕਿ ਪਾਕਿ ਪ੍ਰਧਾਨ ਮੰਤਰੀ ਨਾਲ ਚੱਲੀ ਲੰਬਾ ਸਮਾਂ ਗੱਲਬਾਤ ਦੌਰਾਨ ਉਨ੍ਹਾਂ ਨੇ ਵੀ ਭਾਰਤ ਨਾਲ ਸਬੰਧ ਸੁਧਾਰਨ ਅਤੇ ਵਪਾਰ ਵਧਾਉਣ ਪ੍ਰਤੀ ਦਿਲਚਸਪੀ ਦਿਖਾਉਂਦੇ ਹੋਏ ਹੁਸੈਨੀਵਾਲਾ ਗੰਡਾ ਸਿੰਘ ਸਰਹੱਦ ਨੂੰ ਖੁਲਵਾਉਣ ਲਈ ਆਪਣੇ ਮੁੱਦੇ 'ਚ ਸ਼ਾਮਿਲ ਕਰਨ ਦਾ ਵਿਸ਼ਵਾਸ ਦਿਵਾਇਆ | ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਵਾਸੀਆਂ ਅਤੇ ਮਾਲਵੇ ਦੇ ਲੋਕਾਂ ਦੀ ਲੰਮੇਰੀ ਮੰਗ ਹੁਸੈਨੀਵਾਲਾ ਸਰਹੱਦ ਵਪਾਰ ਲਈ ਖੁਲਵਾਉਣ ਨੂੰ ਪੂਰਾ ਕਰਨ ਲਈ ਅਨੇਕਾਂ ਵਾਰ ਰਾਣਾ ਸੋਢੀ ਫ਼ਿਰੋਜ਼ਪੁਰ ਤੋਂ ਵਫ਼ਦ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਯੂ. ਪੀ. ਏ. ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਅਨੇਕਾਂ ਵਾਰ ਮਿਲ ਚੁੱਕੇ ਹਨ ਤੇ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਉਨ੍ਹਾਂ ਵੱਲੋਂ ਬੀਤੇ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਮੀਟਿੰਗ ਕੀਤੀ | ਇਸ ਸਮੇਂ ਉਨ੍ਹਾਂ ਨਾਲ ਭਾਰਤ ਤੋਂ ਹਾਸਰਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਅਰਸ਼ਦ ਖਾਨ ਮਲੇਰਕੋਟਲਾ ਆਦਿ ਆਗੂ ਵੀ ਨਾਲ ਸਨ | 




Archive

RECENT STORIES