Posted on October 15th, 2013

<p>'ਪੰਜਾਬੀ ਪ੍ਰੈੱਸ ਕਲੱਬ ਆਫ ਬੀ ਸੀ' ਨਾਲ ਗੱਲਬਾਤ ਕਰਦੇ ਹੋਏ ਪ੍ਰੋ. ਇਕਬਾਲ ਸਿੰਘ ਰਾਮੂਵਾਲੀਆ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਪਿਛਲੇ ਲੰਮੇ ਅਰਸੇ ਤੋਂ ਟਰਾਂਟੋ ਵਸਦੇ ਅਤੇ ਆਪਣੇ ਭਰਾਤਾ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਨਾਲ ਪਿਤਾ-ਪੁਰਖੀ ਜਾਇਦਾਦ ਦੇ ਝਗੜੇ ਕਾਰਨ ਲੰਮਾ ਸਮਾਂ ਪੰਜਾਬ ਰਹਿ ਕੇ ਆਏ ਪ੍ਰੋ. ਇਕਬਾਲ ਸਿੰਘ ਰਾਮੂਵਾਲੀਆ ਨੇ 'ਪੰਜਾਬੀ ਪ੍ਰੈੱਸ ਕਲੱਬ ਆਫ ਬੀ ਸੀ' ਨਾਲ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ। ਉਨ੍ਹਾਂ ਆਪਣੇ ਭਰਾਤਾ ਸ. ਬਲਵੰਤ ਸਿੰਘ ਰਾਮੂਵਾਲੀਆਂ 'ਤੇ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਨੱਪਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸ. ਬਿਕਰਮਜੀਤ ਸਿੰਘ ਮਜੀਠੀਆ ਅਤੇ ਸ. ਸਰਵਣ ਸਿੰਘ ਫਿਲੌਰ ਤੱਕ ਪਹੁੰਚ ਕੀਤੇ ਜਾਣ ਦੇ ਬਾਵਜੂਦ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜ੍ਹੀ। ਉਲਟਾ ਸਰਕਾਰੀ ਸ਼ਹਿ 'ਤੇ ਉਨ੍ਹਾਂ 'ਤੇ ਅਤੇ ਉਨ੍ਹਾਂ ਦੀ ਸੁਪਤਨੀ 'ਤੇ ਝੂਠੇ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।
ਵਿਦੇਸ਼ਾਂ 'ਚ ਵਸਦੇ ਪਰਵਾਸੀਆਂ ਨੂੰ ਪੰਜਾਬ ਸਥਿਤ ਆਪਣੀ ਜ਼ਮੀਨ ਵੇਚਣ ਦੀ ਗੁਹਾਰ ਲਗਾਉਂਦਿਆਂ ਪ੍ਰੋ. ਇਕਬਾਲ ਸਿੰਘ ਨੇ ਆਖਿਆ ਕਿ ਪੰਜਾਬ 'ਚ ਸਿਆਸਤਦਾਨਾਂ, ਅਫਸਰਸ਼ਾਹੀ, ਪੁਲਿਸ ਅਤੇ ਸਾਧ-ਬਾਬਿਆਂ ਦਾ ਇੱਕ ਅਣ-ਐਲਾਨਿਆ ਨਾਪਾਕ ਗੱਠਜੋੜ ਬਣ ਚੁੱਕਾ ਹੈ, ਜਿਨ੍ਹਾਂ ਦੀ ਸ਼ਹਿ 'ਤੇ ਭੂ-ਮਾਫੀਏ ਵਲੋਂ ਪਰਵਾਸੀ ਪੰਜਾਬੀਆਂ ਦੀ ਜ਼ਮੀਨ 'ਤੇ ਕਬਜ਼ੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕਿ ਇਹ ਗੱਠਜੋੜ ਕਿਸੇ ਦੀ ਜ਼ਮੀਨ 'ਤੇ ਕਾਬਜ਼ ਹੋਵੇ, ਇਸ ਦਾ ਮੁੱਲ ਵੱਟ ਲੈਣਾ ਹੀ ਸਿਆਣਪ ਹੈ।
ਪੰਜਾਬ ਦੇ ਹਾਲਤਾਂ ਬਾਰੇ ਪ੍ਰਤੀਕਰਮ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਮਾਜਿਕ ਬੁਰਾਈਆਂ ਦਾ ਗੜ੍ਹ ਬਣ ਚੁੱਕਿਆ ਹੈ, ਜਿੱਥੇ ਜਾਂ ਕੋਈ ਅਕਾਲੀ ਬਣ ਗਿਆ ਹੈ ਜਾਂ ਕਾਂਗਰਸੀ, ਪਰ ਪੰਜਾਬੀ ਕੋਈ ਨਹੀ ਰਿਹਾ। ਪੰਜਾਬੀ ਬੰਦੇ 'ਚ ਪਾਇਆ ਜਾਂਦਾ ਕਿਰਦਾਰ ਅਲੋਪ ਹੋ ਚੁੱਕਾ ਹੈ ਅਤੇ ਪੰਜਾਬੀ ਰਵਾਇਤਾਂ ਦਾ ਵੀ ਭੋਗ ਪੈ ਚੁੱਕਾ ਹੈ। ਅਜਿਹੀ ਹਾਲਤ 'ਚ ਉਨ੍ਹਾਂ ਨੂੰ ਪੰਜਾਬ ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਤੌਖਲਾ ਪ੍ਰਗਟਾਇਆ ਕਿ ਪੰਜਾਬ ਨੂੰ ਮੁੜ ਹਥਿਆਰਬੰਦ ਸੰਘਰਸ਼ ਵੱਲ ਧੱਕਣ ਦੀ ਕੋਸ਼ਿਸ਼ ਹੋ ਰਹੀ ਹੈ ਜਦਕਿ ਪੰਜਾਬੀ ਦੀ ਜਵਾਨੀ 'ਚ ਅਣਖ ਜਾਂ ਰੜਕ ਨਾਮ ਦੀ ਕੋਈ ਚੀਜ਼ ਬਾਕੀ ਨਹੀਂ ਰਹੀ, ਜੋ ਕਿ ਕਦੇ ਪੰਜਾਬੀਆਂ ਦਾ ਸਰਮਾਇਆ ਹੁੰਦੀ ਸੀ। ਪੰਜਾਬ ਦੇ ਲੋਕ ਧਾਰਮਿਕ ਹੋਣ ਦਾ ਢੌਂਗ ਰਚ ਰਹੇ ਹਨ ਪਰ ਧਰਮੀ ਨਹੀਂ ਰਹੇ।
ਪੰਜਾਬ ਦੀ ਨਿੱਘਰ ਚੁੱਕੀ ਹਾਲਤ ਬਾਰੇ ਅਨੇਕਾਂ ਉਦਾਹਰਨਾਂ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਇਸ ਕੌੜੇ ਸੱਚ ਨੂੰ ਆਪਣੀ ਆਉਣ ਵਾਲੀ ਪੁਸਤਕ 'ਬਰਫ ਵਿੱਚ ਉੱਗਦਿਆਂ' 'ਚ ਜਗ੍ਹਾ ਦੇਣਗੇ, ਜਿਸ ਵਿੱਚ ਉਨ੍ਹਾਂ ਦੇ ਸਕੇ ਭਰਾ ਸ. ਬਲਵੰਤ ਸਿੰਘ ਰਾਮੂਵਾਲੀਆ ਵਲੋਂ ਪਿਤਾ-ਪੁਰਖੀ ਜ਼ਮੀਨ ਹੜੱਪਣ ਦੇ ਇਰਾਦੇ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸੁਪਤਨੀ ਨੂੰ ਝੂਠੇ ਕੇਸਾਂ 'ਚ ਫਸਾਏ ਜਾਣ ਦੇ ਵੇਰਵੇ ਵੀ ਅੰਕਿਤ ਹੋਣਗੇ।
ਪ੍ਰੈੱਸ ਕਾਨਫਰੰਸ ਦੌਰਾਨ ਖਾਲਿਸਤਾਨੀ ਲਹਿਰ ਦੇ ਕੱਟੜ ਅਲੋਚਕ ਤੇ ਆਪਣੇ ਆਪ ਨੂੰ ਨਾਸਤਿਕ ਕਹਾਉਂਦੇ ਪ੍ਰੋ. ਰਾਮੂਵਾਲੀਆ ਦੀਆਂ ਗੱਲਾਂ ਅਜਿਹੀਆਂ ਸਨ, ਜਿਨ੍ਹਾਂ ਨੂੰ ਅਕਸਰ ਕਾਮਰੇਡ ਬਿਰਤੀ ਵਾਲੇ ਲੋਕ ਜਾਂ ਅਖੌਤੀ ਦੇਸ਼ ਭਗਤ 'ਖਾਲਿਸਤਾਨੀ ਪ੍ਰਾਪੇਗੰਡਾ' ਦੱਸਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਦਾ ਕੋਈ ਹੱਲ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਿਹਾ। ਪੰਜਾਬ ਤੇ ਭਾਰਤ ਫੇਲ੍ਹ ਸਟੇਟਾਂ ਹਨ, ਜਿਨ੍ਹਾਂ ਦਾ ਕੁਝ ਵੀ ਨਹੀਂ ਸੁਆਰਿਆ ਜਾ ਸਕਦਾ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025