Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲੰਡਨ 'ਚ ਲੁਟੇਰਿਆਂ ਹੱਥੋਂ ਪੰਜਾਬੀ ਵਪਾਰੀ ਦਾ ਕਤਲ

Posted on October 16th, 2013


ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇਕ 40 ਸਾਲਾ ਪੰਜਾਬੀ ਵਪਾਰੀ ਸ਼ੰਮੀ ਅਟਵਾਲ ਦਾ ਲੰਡਨ ਦੇ ਇਲਾਕੇ ਬਾਰਕਿੰਗ ਵਿਖੇ ਲੁਟੇਰਿਆਂ ਹੱਥੋਂ ਕਤਲ ਹੋ ਗਿਆ | ਦੋ ਬੱਚਿਆਂ ਦੇ ਪਿਤਾ ਸ਼ੰਮੀ ਅਟਵਾਲ ਆਪਣੀ ਪਤਨੀ 37 ਸਾਲਾ ਦੀਪਾ ਅਤੇ ਆਪਣੀ ਦੁਕਾਨ ਨੂੰ ਲੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ | ਘਟਨਾ ਕੱਲ੍ਹ ਦਿਨ ਦਿਹਾੜੇ ਰਿਵਰ ਰੋਡ, ਬਾਰਕਿੰਗ ਵਿਖੇ ਸਵੇਰੇ 10 ਵਜੇ ਵਾਪਰੀ | 10 ਹਥਿਆਰਬੰਦ ਲੁਟੇਰੇ ਜਿਨ੍ਹਾਂ ਕੋਲ ਹਥੌੜੇ ਅਤੇ ਲੋਹੇ ਦੀਆਂ ਰਾਡਾਂ ਸਨ, ਨੇ ਅਚਾਨਕ ਸ਼ੰਮੀ ਅਟਵਾਲ ਦੀ ਗਲਿਨ ਐਾਡ ਕੋ ਕੈਸ਼ ਐਾਡ ਕੈਰੀ 'ਤੇ ਹਮਲਾ ਬੋਲ ਦਿੱਤਾ | ਜਦੋਂ ਸ਼ੰਮੀ ਲੁਟੇਰਿਆਂ ਨਾਲ ਦੋ ਹੱਥ ਕਰਦਾ ਅੱਗੇ ਵਧਿਆ ਤਾਂ ਲੁਟੇਰੇ ਦੁਕਾਨ 'ਚੋਂ ਬਾਹਰ ਭੱਜ ਗਏ ਅਤੇ ਕਿਹਾ ਜਾਂਦਾ ਹੈ ਕਿ ਇਕ ਲੁਟੇਰੇ ਨੇ ਸੜਕ 'ਤੇ ਜਾ ਰਹੇ ਟਰੱਕ ਅੱਗੇ ਸ਼ੰਮੀ ਅਟਵਾਲ ਨੂੰ ਧੱਕਾ ਦੇ ਦਿੱਤਾ ਅਤੇ ਟਰੱਕ ਦੀ ਲਪੇਟ ਵਿਚ ਆਉਣ ਨਾਲ ਸ਼ੰਮੀ ਦੀ ਮੌਕੇ 'ਤੇ ਮੌਤ ਹੋ ਗਈ | ਇਸ ਘਟਨਾ ਵਿਚ ਉਸ ਦੀ ਪਤਨੀ ਦੀਪਾ ਦੇ ਵੀ ਸੱਟਾਂ ਵੱਜੀਆਂ ਹਨ | ਘਟਨਾ ਦੀ ਜਾਂਚ ਕਰ ਰਹੇ ਡਿਪਟੀ ਚੀਫ ਇੰਸਪੈਕਟਰ ਨੀਅਲ ਬਾਲਡੋਕ ਨੇ ਕਿਹਾ ਕਿ 'ਸ਼ੰਮੀ ਅਟਵਾਲ ਨੇ ਬਹਾਦਰੀ ਨਾਲ ਆਪਣੀ ਪਤਨੀ ਅਤੇ ਆਪਣੀ ਦੁਕਾਨ ਦੀ ਰਾਖੀ ਕਰਦਿਆਂ ਜਾਨ ਗੁਆਈ ਹੈ | ਸ਼ੰਮੀ ਅਟਵਾਲ ਸਿੱਖ ਭਾਈਚਾਰੇ ਵਿਚ ਜਾਣੀ-ਪਹਿਚਾਣੀ ਸ਼ਖ਼ਸੀਅਤ ਸੀ ਅਤੇ ਉਹ ਅਕਸਰ ਹੀ ਸ੍ਰੀ ਗੁਰੂ ਸਿੰਘ ਸਭਾ ਬਾਰਕਿੰਗ ਸੇਵਾ ਕਰਦਾ ਸੀ | ਗੁਰੂ ਘਰ ਦੇ ਪ੍ਰਧਾਨ ਸ: ਗੁਰਦੀਪ ਸਿੰਘ ਹੁੰਦਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ ਹੈ |



Archive

RECENT STORIES