Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਬਜਟ ਸਮਝੌਤਾ ਪਾਸ - ਸੰਕਟ ਦਾ ਅੰਤ

Posted on October 17th, 2013


ਵਾਸ਼ਿੰਗਟਨ- ਦੋ ਹਫਤੇ ਦੇ ਸੰਘਰਸ਼ ਤੋਂ ਬਾਅਦ ਅਮਰੀਕੀ ਸੰਸਦ ਨੇ ਅਖਿਰਕਾਰ ਸਰਕਾਰੀ ਠੱਪ ਕੰਮਕਾਜ ਖਤਮ ਕਰਨ ਦਾ ਰਸਤਾ ਸਾਫ ਕਰ ਦਿੱਤਾ ਹੈ , ਹਾਊਸ ਆਫ ਰਿਪ੍ਰਜੇਂਟੇਟਿਵ ਨੇ ਵੀ ਸੈਨੇਟ ਦੇ ਰਾਹ 'ਤੇ ਚੱਲਦੇ ਹੋਏ ਬਜਟ ਸਮਝੌਤਾ ਪਾਸ ਕਰ ਦਿੱਤਾ ਹੈ। ਹਾਲਾਂਕਿ ਜਿਆਦਾਤਰ ਰਿਪਬਲਿਕਨ ਇਸ ਸਮਝੌਤੇ ਦੇ ਖਿਲਾਫ ਸਨ। ਉਨ੍ਹਾਂ ਨੇ ਆਪਣੀਆਂ ਬਹੁਤ ਘੱਟ ਮੰਗਾ ਸਵੀਕਾਰ ਹੋਣ ਕਾਰਨ ਅਲੋਚਨਾ ਕੀਤੀ। ਉਨ੍ਹਾਂ ਨੇ ਖਾਸ ਤੌਰ 'ਤੇ ਓਬਾਮਾ ਦੇ ਸਿਹਤ ਸੇਵਾ ਸੁਧਾਰ ਨਾਲ ਜੁੜੇ ਮੁੱਦੇ ਦੀ ਅਲੋਚਨਾ ਕੀਤੀ। ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਇਸ ਬਿਲ ਨੂੰ ਕਾਨੂੰਨ ਦੀ ਸ਼ਕਲ ਦੇਣ ਲਈ ਜਲਦ ਤੋਂ ਜਲਦ ਇਸ 'ਤੇ ਦਸਤਖਤ ਕਰਨਗੇ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਸਰਕਾਰ ਲਈ ਸੰਕਟ ਦਾ ਅੰਤ ਹੈ।



Archive

RECENT STORIES