Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਊਜ਼ੀਲੈਂਡ ਰਹਿੰਦੇ ਗਾਇਕ ਹਰਦੇਵ ਮਾਹੀਨੰਗਲ ਦਾ ਪਹਿਲਾਂ ਲੈਪਟਾਪ ਅਤੇ ਹੁਣ ਫੋਨ ਚੋਰੀ

Posted on October 18th, 2013


-ਸਖਤ ਮਿਹਨਤ ਨਾਲ ਬਣਾਈਆਂ ਗੀਤਾਂ ਦੀਆਂ ਬੰਦਸ਼ਾਂ ਅਤੇ ਤਸਵੀਰਾਂ ਦੇ ਖਜ਼ਾਨੇ ਦਾ ਹੋਇਆ ਨੁਕਸਾਨ


ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ)- ਪ੍ਰਸਿੱਧ ਪੰਜਾਬੀ ਗਾਇਕ ਅਤੇ ਕਈ  ਸਦਾ ਬਹਾਰ ਸਭਿਅਕ ਗੱਲਾਂ ਦਾ ਹੋਕਾ ਦਿੰਦੇ ਗੀਤਾਂ ਦੇ ਰਚੇਤਾ ਹਰਦੇਵ ਮਾਹੀਨੰਗਲ ਦੇ ਘਰ ਪਿਛਲੇ ਦਿਨੀਂ ਚੋਰੀ ਹੋ ਗਈ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਤੋਂ ਦੋ ਲੈਪਟਾਪ ਚੋਰੀ ਕਰ ਲਏ ਗਏ ਅਤੇ ਹੁਣ ਕੱਲ੍ਹ ਇਕ ਕਲੀਨਿਕ ਦੇ ਉਤੋਂ ਉਨ੍ਹਾਂ ਦਾ ਸੈਮਸੰਗ-3 ਫੋਨ ਮਿੰਟਾਂ ਵਿਚ ਹੀ ਸੁੰਨਾ ਰਹਿਣ 'ਤੇ ਕੋਈ ਖਿਸਕਾ ਕੇ ਆਪਣੇ ਨੈਟਵਰਕ ਵਿਚ ਕਰ ਗਿਆ।

ਹਰਦੇਵ ਮਾਹੀਨੰਗਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੈਪ ਟਾਪ ਦਾ ਜਾਂ ਫੋਨ ਹੋਣ ਦੇ ਨੁਕਸਾਨ ਦਾ ਕੋਈ ਸ਼ਿਕਵਾ ਨਹੀਂ ਹੈ ਪਰ ਲੈਪ ਟਾਪ ਦੇ ਵਿਚ ਬੜੀ ਮਿਹਨਤ ਨਾਲ ਤਿਆਰ ਕੀਤੀਆਂ ਨਵੇਂ ਗੀਤਾਂ ਦੀਆਂ ਤਰਜ਼ਾਂ, ਬੰਦਸ਼ਾਂ ਅਤੇ ਵੀਡੀਓਜ਼ ਵੀ ਨਾਲ ਹੀ ਚਲੇ ਗਈਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਵਰਤੋਂ ਵਿਚ ਆਉਣ ਵਾਲੀਆਂ ਤਸਵੀਰਾਂ ਵੀ ਲੈਪ ਟਾਪ ਦੇ ਵਿਚ ਸਾਂਭ ਕੇ ਰੱਖੀਆਂ ਹੋਈਆਂ ਸਨ ਜਿਨ੍ਹਾਂ ਦੀ ਭਰਪਾਈ ਕਰਨੀ ਮੁਸ਼ਕਿਲ  ਜਾਪਦੀ ਹੈ। ਇਸ ਸਬੰਧੀ ਪੁਲਿਸ ਨੂੰ ਰਿਪੋਰਟ ਲਿਖਵਾਈ ਜਾ ਚੁੱਕੀ ਹੈ। 



Archive

RECENT STORIES