Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਬਜ਼ੁਰਗ ਨਾਲ ਕੁੱਟਮਾਰ ਦਾ ਮਾਮਲਾ-ਬਰਤਾਨਵੀ ਲੜਕੀ ਦੋਸ਼ੀ ਕਰਾਰ

Posted on October 18th, 2013

ਲੰਡਨ- ਲੰਡਨ 'ਚ ਬੀਤੇ ਦਿਨੀਂ ਇਕ 80 ਸਾਲਾ ਸਿੱਖ ਬਜ਼ੁਰਗ ਨਾਲ ਕੁੱਟਮਾਰ ਕਰਨ ਵਾਲੀ ਬ੍ਰਿਟਿਸ਼ ਮੂਲ ਦੀ ਅੱਲੜ ਮੁਟਿਆਰ ਨੂੰ ਅਦਾਲਤ ਨੇ ਦੋਸ਼ੀ ਮੰਨ ਲਿਆ। ਕੋਰਲ ਮਿਲਰਚਿਪ ਨਾਂਅ ਦੀ ਇਸ 19 ਸਾਲਾ ਮੁਟਿਆਰ ਨੂੰ ਸਥਾਨਕ ਵਾਰਵਿਕ ਕਰਾਊਨ ਕੋਰਟ ਨੇ, ਬੀਤੀ 10 ਅਗਸਤ ਨੂੰ ਕੁਵੈਂਟਰੀ ਸਿਟੀ ਸੈਂਟਰ ਦੇ ਵੈਸਟ ਮਿਡਲੈਂਡ ਦੇ ਇਲਾਕੇ 'ਚ ਸਿੱਖ ਬਜ਼ੁਰਗ ਨਾਲ ਕੀਤੀ ਗਈ ਮਾਰਕੁੱਟ ਦੇ ਮਾਮਲੇ 'ਚ ਦੋਸ਼ੀ ਮੰਨਿਆ। 

ਵਰਨਣਯੋਗ ਹੈ ਕਿ ਉਕਤ ਲੜਕੀ ਵਲੋਂ ਸਿੱਖ ਬਜ਼ੁਰਗ 'ਤੇ ਹਮਲਾ ਕਰਨ ਤੋਂ ਬਾਅਦ ਉਸ ਨੂੰ ਧੱਕਾ ਦੇ ਕੇ ਥੱਲੇ ਸੁੱਟਣ ਤੋਂ ਬਾਅਦ ਲੱਤਾਂ ਨਾਲ ਉਸ 'ਤੇ ਹਮਲਾ ਕੀਤਾ, ਜਿਸ ਕਰਕੇ ਬਜ਼ੁਰਗ ਦੀ ਦਸਤਾਰ ਲਹਿ ਗਈ ਸੀ, ਇਥੇ ਹੀ ਬੱਸ ਨਹੀਂ ਉਕਤ ਬ੍ਰਿਟਿਸ਼ ਲੜਕੀ ਨੇ ਸਿੱਖ ਬਜ਼ੁਰਗ 'ਤੇ ਥੁੱਕਿਆ ਵੀ ਸੀ। ਇਸ ਸਾਰੀ ਘਟਨਾ ਦੀ ਮੋਬਾਇਲ ਫੋਨ 'ਤੇ ਵੀਡੀਓ ਬਣੀ ਸੀ, ਜਿਸ ਨੂੰ ਯੂ ਟਿਊਬ 'ਤੇ ਅਪਲੋਡ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਘਟਨਾ ਬਾਰੇ ਪਤਾ ਚੱਲਿਆ ਸੀ। ਇਸ ਘਟਨਾ ਤੋਂ ਬਾਅਦ ਭਾਰਤ ਵਿਚਲੇ ਸਿੱਖ ਸੰਗਠਨਾਂ ਵਲੋਂ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦਖਲ ਦੇਣ ਦੀ ਮੰਗ ਵੀ ਕੀਤੀ ਸੀ। ਇਸ ਤੋਂ ਇਲਾਵਾ ਅਦਾਲਤ ਨੇ ਉਕਤ ਬ੍ਰਿਟਿਸ਼ ਲੜਕੀ ਨੂੰ ਬੀਤੀ 9 ਜੁਲਾਈ ਨੂੰ ਕੁਵੈਂਟਰੀ ਦੇ ਇਕ ਇਲਾਕੇ 'ਚ ਹੋਈ ਚੋਰੀ ਦੀ ਵਾਰਦਾਤ ਵਿਚ ਵੀ ਦੋਸ਼ੀ ਮੰਨਿਆ। ਉਕਤ ਲੜਕੀ ਨੇ ਜਮਾਨਤ ਲਈ ਅਰਜ਼ੀ ਨਹੀਂ ਦਿੱਤੀ ਅਤੇ ਉਹ ਪੁਲਿਸ ਹਿਰਾਸਤ 'ਚ ਹੈ।



Archive

RECENT STORIES