Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨੋਟਾਂ ਦੇ ਬਿਸਤਰੇ 'ਤੇ ਸੋਣ ਵਾਲੇ ਨੇਤਾ ਨੂੰ ਪਾਰਟੀ ਦਾ ਅਕਸ ਖ਼ਰਾਬ ਕਰਨ 'ਤੇ ਕੱਢ ਦਿੱਤਾ

Posted on October 21st, 2013

ਅਗਰਤਲਾ : ਤਿ੍ਪੁਰਾ 'ਚ ਸੱਤਾ ਧਿਰ ਮਾਕਪਾ ਦੀ ਕਿਰਕਿਰੀ ਕਰਵਾਉਣ ਵਾਲੇ ਉਸ ਨੇਤਾ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ, ਜਿਸ ਨੂੰ ਇਕ ਵੀਡੀਓ ਫੁਟੇਜ 'ਚ ਨੋਟਾਂ ਦੀਆਂ ਗੱਡੀਆਂ 'ਤੇ ਸੌਂਦੇ ਵਿਖਾਇਆ ਗਿਆ ਸੀ। ਪਾਰਟੀ ਦੀ ਦੁਕਲੀ ਮੰਡਲ ਇਕਾਈ ਦੇ ਸਕੱਤਰ ਸੁਬਰਤ ਚੱਕਰਵਰਤੀ ਨੇ ਦੱਸਿਆ ਕਿ ਬਨਕੁਮਾਰੀ ਇਕਾਈ ਦੇ ਮੈਂਬਰ ਸਮਰ ਆਚਾਰੀਆ ਨੂੰ ਅਨੈਤਿਕ ਕਾਰਜ ਅਤੇ ਪਾਰਟੀ ਦਾ ਅਕਸ ਖ਼ਰਾਬ ਕਰਨ 'ਤੇ ਕੱਢ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਟੀਵੀ ਚੈਨਲਾਂ 'ਤੇ ਪ੍ਰਸਾਰਤ ਇਕ ਵੀਡੀਓ ਫੁਟੇਜ 'ਚ ਪੇਸ਼ੇ ਤੋਂ ਠੇਕੇਦਾਰ ਆਚਾਰੀਆ ਨੂੰ ਨੋਟਾਂ ਦੀਆਂ ਗੱਡੀਆਂ 'ਤੇ ਸੌਂਦੇ ਵਿਖਾਇਆ ਗਿਆ ਸੀ। ਇਸ ਵਿਚ ਉਸ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਸੀ ਕਿ ਮੈਂ ਆਪਣੇ ਬੈਂਕ ਖਾਤੇ 'ਚੋਂ 20 ਲੱਖ ਰੁਪਏ ਕੱਢਵਾ ਕੇ ਨੋਟਾਂ ਦੀਆਂ ਗੱਡੀਆਂ 'ਤੇ ਸੋਣ ਦੀ ਆਪਣੀ ਵਰਿ੍ਹਆਂ ਪੁਰਾਣੀ ਹਸਰਤ ਪੂਰੀ ਕਰ ਰਿਹਾ ਹਾਂ। ਉਸ ਨੇ ਪਾਰਟੀ ਆਗੂਆਂ 'ਤੇ ਵੀ ਟਿੱਪਣੀ ਕੀਤੀ ਸੀ। 

ਉਸ ਨੇ ਕਿਹਾ ਸੀ ਕਿ ਮੈਂ ਉਨ੍ਹਾਂ ਪਾਰਟੀ ਆਗੂਆਂ 'ਤੇ ਵੀ ਟਿੱਪਣੀ ਕੀਤੀ ਸੀ। ਉਸ ਨੇ ਕਿਹਾ ਸੀ ਕਿ ਮੈਂ ਉਨ੍ਹਾਂ ਪਾਰਟੀ ਨੇਤਾਵਾਂ ਵਾਂਗ ਢੋਂਗੀ ਨਹੀਂ ਹਾਂ, ਜਿਨ੍ਹਾਂ ਕੋਲ ਵੱਧ ਜਾਇਦਾਦ ਹੈ ਪਰ ਉਹ ਗ਼ਰੀਬ ਹੋਣ ਦਾ ਦਿਖਾਵਾ ਕਰਦੇ ਹਾਂ। ਇਹ ਵੀਡੀਓ ਆਚਾਰੀਆ ਨੇ ਆਪਣੇ ਮੋਬਾਈਲ 'ਤੇ ਬਣਾਇਆ ਸੀ। ਚੱਕਰਵਰਤੀ ਨੇ ਦੱਸਿਆ ਕਿ ਪਾਰਟੀ ਦੇ ਨੋਟਿਸ 'ਚ ਇਹ ਮਾਮਲਾ ਬੀਤੀ 10 ਅਕਤੂਬਰ ਨੂੰ ਆਇਆ। ਇਸ ਤੋਂ ਬਾਅਦ ਆਚਾਰੀਆ ਨੂੰ ਇਸ ਹਰਕਤ ਲਈ ਸਪਸ਼ਟੀਕਰਨ ਮੰਗਿਆ ਗਿਆ ਪਰ ਉਨ੍ਹਾਂ ਦੇ ਦਬਾਅ ਨਾਲ ਪਾਰਟੀ ਸੰਤੁਸ਼ਟ ਨਹੀਂ ਹੋਈ। 




Archive

RECENT STORIES