Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ ਨੇ ਮਲੇਸ਼ੀਆ ਨੂੰ ਤਿੰਨ ਮੈਚਾਂ ਦੀ ਦੋਸਤਾਨਾਂ ਹਾਕੀ ਲੜ੍ਹੀ ਵਿੱਚ 3-0 ਨਾਲ ਦਿੱਤੀ ਮਾਤ

Posted on October 21st, 2013


ਫ਼ਿੰਨਲੈਂਡ 21 ਅਕਤੂਬਰ(ਵਿੱਕੀ ਮੋਗਾ) ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਵਿੱਚ ਭਾਰਤ ਅਤੇ ਮਲੇਸ਼ੀਆ ਦੀਆਂ ਜੂਨੀਅਰ ਪੁਰਸ਼ ਹਾਕੀ ਟੀਮਾਂ ਵਿਚਕਾਰ ਤਿੰਨ ਮੈਚਾਂ ਦੀ ਹਾਕੀ ਲੜ੍ਹੀ ਦੇ ਆਖਰੀ ਮੈਚ ਵਿੱਚ ਅੱਜ ਮਲੇਸ਼ੀਆ ਨੂੰ 2-1 ਨਾਲ ਹਰਾਕੇ ਲੜ੍ਹੀ ਤੇ 3-0 ਨਾਲ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਮਲੇਸ਼ੀਆ ਨੂੰ ਪਹਿਲੇ ਮੈਚ ਵਿੱਚ 4-2 ਨਾਲ ਅਤੇ ਦੂਸਰੇ ਮੈਚ ਵਿੱਚ 4-3 ਨਾਲ ਹਰਾਇਆ ਸੀ। ਅੱਜ ਖੇਡੇ ਗਏ ਮੈਚ ਵਿੱਚ ਭਾਰਤ ਪਹਿਲੇ ਅੱਧ ਤੱਕ 1-0 ਨਾਲ ਅੱਗੇ ਸੀ। ਭਾਰਤ ਵਲੋਂ ਮੈਚ ਦੇ ਪਹਿਲੇ ਅੱਧ ਵਿੱਚ ਰਮਨਦੀਪ ਸਿੰਘ ਨੇ ਫ਼ੀਲਡ ਗੋਲ ਕੀਤਾ। ਮੈਚ ਦੇ ਦੂਸਰੇ ਅੱਧ ਵਿੱਚ ਮਲੇਸ਼ੀਆ ਨੇ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆਂਦਾ ਪਰ ਜਲਦ ਹੀ ਮਲਕ ਸਿੰਘ ਨੇ ਭਾਰਤ ਵਲੋਂ ਇੱਕ ਹੋਰ ਗੋਲ ਕਰਕੇ ਮੈਚ ਤੇ 2-1 ਨਾਲ ਕਬਜ਼ਾ ਕਰ ਲਿਆ। ਭਾਰਤੀ ਟੀਮ ਦੇ ਕੋਚ ਸ੍ਰ. ਬਲਜੀਤ ਸਿੰਘ ਸੈਣੀ ਨੇ ਕਿਹਾ ਕੇ ਵਿਸ਼ਵ ਕੱਪ ਤੋਂ ਪਹਿਲਾਂ ਇਹ ਦੋਸਤਾਨਾ ਲੜ੍ਹੀ ਵਿੱਚ ਮਲੇਸ਼ੀਆ ਵਰਗੀ ਟੀਮ ਖਿਲਾਫ਼ ਸਾਰੇ ਮੈਚ ਜਿੱਤਣ ਨਾਲ ਟੀਮ ਦਾ ਮਨੋਬਲ ਮਜ਼ਬੂਤ ਹੋਵੇਗਾ ਅਤੇ ਏਸ਼ੀਅਨ ਚੈਂਪ਼ੀਅਨ ਟਰਾਫੀ ਵਾਸਤੇ ਵੀ ਇਹ ਲੜ੍ਹੀ ਕਾਰਗਰ ਸਿੱਧ ਹੋਵੇਗੀ।



Archive

RECENT STORIES