Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲਾਲੂ ਤੇ ਜਗਦੀਸ਼ ਸ਼ਰਮਾ ਲੋਕ ਸਭਾ ਤੋਂ ਅਯੋਗ ਕਰਾਰ

Posted on October 22nd, 2013

ਨਵੀਂ ਦਿੱਲੀ- ਚਾਰਾ ਘੁਟਾਲੇ 'ਚ ਦੋਸ਼ੀ ਪਾਏ ਜਾਣ ਪਿੱਛੋਂ ਜੇਲ੍ਹ 'ਚ ਬੰਦ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਤੇ ਜਨਤਾ ਦਲ (ਯੂ) ਨੇਤਾ ਜਗਦੀਸ਼ ਸ਼ਰਮਾ ਦੀ ਲੋਕ ਸਭਾ ਮੈਂਬਰੀ ਖਤਮ ਕਰ ਦਿੱਤੀ ਗਈ ਹੈ। ਚੋਣ ਨਿਯਮਾਂ ਮੁਤਾਬਕ ਲਾਲੂ ਪ੍ਰਸਾਦ ਨੂੰ 11 ਸਾਲਾਂ (ਪੰਜ ਸਾਲ ਜੇਲ੍ਹ ਤੇ ਰਿਹਾਈ ਪਿੱਛੋਂ 6 ਸਾਲ ) ਅਯੋਗ ਠਹਿਰਾਇਆ ਗਿਆ ਹੈ ਜਦਕਿ ਸ਼ਰਮਾ ਨੂੰ 10 ਸਾਲ (4 ਸਾਲ ਜੇਲ੍ਹ ਤੇ ਰਿਹਾਈ ਪਿੱਛੋਂ 6 ਸਾਲ) ਲਈ ਅਯੋਗ ਠਹਿਰਾਇਆ ਗਿਆ ਹੈ। ਅਦਾਲਤ ਦੇ ਫ਼ੈਸਲੇ ਪਿੱਛੋਂ ਲੋਕ ਸਭਾ ਦੀ ਮੈਂਬਰੀ ਗਵਾਉਣ ਵਾਲੇ ਲਾਲੂ ਪ੍ਰਸਾਦ ਤੇ ਸ਼ਰਮਾ ਪਹਿਲੇ ਸੰਸਦ ਮੈਂਬਰ ਹਨ। ਇਸ ਤੋਂ ਪਹਿਲਾਂ ਕਲ੍ਹ ਸੰਸਦ ਮੈਂਬਰ ਰਸ਼ੀਦ ਮਸੂਦ ਨੂੰ ਰਾਜ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ, ਜਿਸ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਪਿੱਛੋਂ ਜੇਲ੍ਹ ਭੇਜ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ 10 ਜੁਲਾਈ ਨੂੰ ਆਪਣੇ ਹੁਕਮ ਵਿਚ ਲੋਕ ਪ੍ਰਤੀਨਿਧ ਐਕਟ ਦੀ ਧਾਰਾ 8 ਦੀ ਉਪ ਧਾਰਾ 4 ਨੂੰ ਸਮਾਪਤ ਕਰ ਦਿੱਤਾ ਸੀ ਜਿਸ ਤਹਿਤ ਕਿਸੇ ਵਿਧਾਇਕ ਜਾਂ ਸੰਸਦ ਮੈਂਬਰ ਨੂੰ ਉਦੋਂ ਤਕ ਅਯੋਗ ਕਰਾਰ ਨਹੀਂ ਦਿੱਤਾ ਜਾ ਸਕਦਾ ਸੀ ਜਦ ਤਕ ਉਚੇਰੀ ਅਦਾਲਤ 'ਚ ਉਸ ਦੀ ਅਪੀਲ ਦਾ ਫ਼ੈਸਲਾ ਨਹੀਂ ਹੋ ਜਾਂਦਾ। ਲੋਕ ਸਭਾ ਦੇ ਜਨਰਲ ਸਕੱਤਰ ਐਸ ਬਾਲ ਸ਼ੇਖਰ ਨੇ ਲਾਲੂ ਪ੍ਰਸਾਦ ਤੇ ਸ਼ਰਮਾ ਨੂੰ ਸਦਨ ਤੋਂ ਅਯੋਗ ਠਹਿਰਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਚੋਣ ਕਮਿਸ਼ਨ ਨੂੰ ਵੀ ਸੰਸਦ ਮੈਂਬਰਾਂ ਨੂੰ ਅਯੋਗ ਠਹਿਰਾਉਣ ਤੇ ਉਸ ਦੇ ਕਾਰਨ ਲੋਕ ਸਭਾ ਦੀਆਂ ਖਾਲੀ ਹੋਈਆਂ ਸੀਟਾਂ ਬਾਰੇ ਜਾਣੂੰ ਕਰਵਾ ਦਿੱਤਾ ਹੈ। 



Archive

RECENT STORIES