Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਸਾਰਾਮ ਮਾਮਲੇ ਨਾਲ ਸ਼ਰਧਾਲੂਆਂ 'ਚ ਫੈਲੀ ਸੰਤਾਂ ਲਈ ਨਫਰਤ- ਸ਼੍ਰੀ ਸ਼੍ਰੀ ਰਵਿਸ਼ੰਕਰ

Posted on October 22nd, 2013


ਲੁਧਿਆਣਾ - ਆਸਾਰਾਮ ਤੇ ਉਨ੍ਹਾਂ ਦੇ ਬੇਟੇ ਦੀਆਂ ਕਰਤੂਤਾਂ 'ਤੇ ਸੰਤਾਂ ਨੇ ਵੀ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕਿਹਾ ਹੈ ਕਿ ਨਰਾਇਣ ਸਾਈਂ ਨੂੰ ਤੁਰੰਤ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਆਸਾਰਾਮ ਨੂੰ ਵੀ ਨਸੀਹਤ ਦਿੱਤੀ ਹੈ ਕਿ ਜੇਕਰ ਗੁਨਾਹ ਕੀਤਾ ਹੈ ਤਾਂ ਉਨ੍ਹਾਂ ਦਾ ਪਸ਼ਚਾਤਾਪ ਕਰਨਾ ਚਾਹੀਦਾ ਹੈ। ਲੁਧਿਆਣਾ 'ਚ ਆਪਣੀ ਪੰਜਾਬ ਯਾਤਰਾ ਦੇ ਚੌਥੇ ਦਿਨ ਆਰਟ ਆਫ ਲਿਵਿੰਗ ਦੇ ਸੰਸਥਾਪਕ ਨੇ ਕਿਹਾ ਕਿ ਡਾਕਟਰੀ, ਰਾਜਨੀਤੀ ਜਾਂ ਕਿਸੇ ਵੀ ਖੇਤਰ 'ਚ ਚੰਗੇ ਤੇ ਭੈੜੇ ਲੋਕ ਹਨ। 

ਆਸਾਰਾਮ ਮਾਮਲੇ ਨੇ ਸ਼ਰਧਾਲੂਆਂ ਦੇ ਮਨ 'ਚ ਨਫਰਤ ਦੇ ਬੀਜ ਬੀਜੇ ਹਨ ਤੇ ਉਨ੍ਹਾਂ ਨੂੰ ਧੱਕਾ ਲੱਗਾ ਹੈ। ਉਹ ਸਾਰੇ ਆਤਮਕ ਗੁਰੂਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗੇ ਹਨ। ਆਸਾਰਾਮ ਦੇ ਬੇਟੇ ਨੂੰ ਨਸੀਹਤ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਰਾਇਣ ਸਾਈਂ ਸਹੀ ਹਨ ਤਾਂ ਉਨ੍ਹਾਂ ਨੂੰ ਪੁਲਿਸ ਤੋਂ ਨਹੀਂ ਡਰਨਾ ਚਾਹੀਦਾ ਹੈ। ਸੱਚ ਸਾਹਮਣੇ ਆ ਜਾਵੇਗਾ। ਭੱਜਣ ਨਾਲ ਕੋਈ ਹੱਲ ਨਹੀਂ ਨਿਕਲੇਗਾ। ਸੰਤ ਸਮਾਜ 'ਤੇ ਅਜਿਹਾ ਹੀ ਧੱਬਾ ਲਗਾ ਸੀ ਜਦੋਂ ਸ਼ੰਕਰਾਚਾਰਿਆ ਦਾ ਨਾਂ ਇੱਕ ਵਿਵਾਦ ਨਾਲ ਜੁੜਿਆ ਸੀ ਪਰ ਬਾਅਦ 'ਚ ਉਹ ਬਿਲਕੁੱਲ ਬੇਦਾਗ ਸਾਬਤ ਹੋਏ। ਇਸ ਲਈ ਹਰ ਕਿਸੇ ਨੂੰ ਅਦਾਲਤ 'ਚ ਵਿਸ਼ਵਾਸ ਕਰਨਾ ਚਾਹੀਦਾ ਹੈ।



Archive

RECENT STORIES