Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਰਾ ਦੇ ਬਚਾਅ 'ਚ ਉੱਤਰੇ ਬਾਬਾ ਰਾਮਦੇਵ

Posted on October 24th, 2013

ਇੰਦੌਰ- ਯੋਗ ਗੁਰੂ ਰਾਮਦੇਵ ਮੰਗਲਵਾਰ ਨੂੰ ਆਪਣੇ ਭਰਾ ਦੇ ਬਚਾਅ 'ਚ ਉੱਤਰ ਆਏ, ਜਿਸ 'ਤੇ ਹਰਿਦੁਆਰ ਸਥਿਤ ਪਤੰਜਲੀ ਯੋਗ ਪੀਠ ਦੇ ਸਾਬਕਾ ਕਰਮਚਾਰੀ ਨੂੰ ਅਗਵਾ ਕਰਕੇ ਬੰਧਕ ਬਣਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਰਾਮਦੇਵ ਨੇ ਇਸ ਦੋਸ਼ ਨੂੰ ਝੂਠਾ ਦੱਸਦੇ ਹੋਏ ਦਾਅਵਾ ਕੀਤਾ ਕਿ ਇਹ ਮਾਮਲਾ ਕਾਂਗਰਸ ਦੇ ਕਥਿਤ 'ਡਰਟੀ ਟਿ੍ਰਕਸ' ਵਿਭਾਗ ਦੇ ਇਸ਼ਾਰੇ 'ਤੇ ਉੱਤਰਾਖੰਡ ਪੁਲਸ ਦੀ ਦੁਰਵਰਤੋਂ ਕਰਦੇ ਹੋਏ ਕਾਇਮ ਕੀਤਾ ਗਿਆ, ਤਾਂ ਜੋ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ।

ਰਾਮਦੇਵ ਨੇ ਇੰਦੌਰ ਪ੍ਰੈੱਸ ਕਲੱਬ 'ਚ 'ਮੀਟ ਦੀ ਪ੍ਰੈੱਸ' ਪ੍ਰੋਗਰਾਮ 'ਚ ਕਿਹਾ ਕਿ ਕੇਂਦਰ ਅਤੇ ਉੱਤਰਾਖੰਡ ਸਰਕਾਰ ਦੀ ਕਾਂਗਰਸ ਨੇ ਹਰਿਦੁਆਰ ਦੇ ਕਨਖਲ ਪੁਲਸ ਥਾਣੇ ਦੀ ਦੁਰਵਰਤੋਂ ਕਰਦੇ ਹੋਏ ਰਾਮ ਭਰਤ (ਰਾਮਦੇਵ ਦਾ ਭਰਾ) ਖ਼ਿਲਾਫ਼ ਇਕ ਵਿਅਕਤੀ ਦੇ ਅਗਵਾ ਅਤੇ ਉਸ ਨੂੰ ਬੰਧਕ ਬਣਾ ਕੇ ਰੱਖਣ ਦਾ ਝੂਠਾ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ 'ਡਰਟੀ ਟਿ੍ਰਕਸ' ਵਿਭਾਗ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਤਹਿਤ ਲਗਾਤਾਰ ਅਜਿਹੇ ਹੱਥਕੰਡੇ ਅਪਣਾ ਰਿਹਾ ਹੈ ਕਿਉਂਕਿ ਮੈਂ ਆਪਣੀ ਦੇਸ਼ ਪੱਧਰੀ ਮੁਹਿੰਮ ਤਹਿਤ ਕਾਂਗਰਸ ਦੇ ਘੁਟਾਲਿਆਂ ਦੀ ਲਗਾਤਾਰ ਪੋਲ ਖੋਲ੍ਹ ਰਿਹਾ ਹਾਂ ਅਤੇ ਪਾਰਟੀ ਦੇ ਪਹਿਲੇ ਪਰਿਵਾਰ ਖ਼ਿਲਾਫ਼ ਬੋਲ ਰਿਹਾ ਹਾਂ।

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਭਰਾ ਰਾਮ ਭਰਤ 'ਤੇ ਜਿਸ ਨਿਤਿਨ ਤਿਆਗੀ ਨੂੰ ਅਗਵਾ ਅਤੇ ਉਸ ਨੂੰ ਬੰਧਕ ਬਣਾ ਕੇ ਰੱਖਣ ਦਾ ਦੋਸ਼ ਲੱਗਾ ਹੈ, ਉਹ ਹਰਿਦੁਆਰ ਸਥਿਤ ਪਤੰਜਲੀ ਯੋਗ ਪੀਠ 'ਚ ਚੋਰੀ ਕਰਦੇ ਹੋਏ ਫੜਿਆ ਗਿਆ ਸੀ।





Archive

RECENT STORIES