Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਚੰਡੀਗੜ੍ਹ ਦੀ ਰਾਜ ਪੱਧਰੀ ਬਾਸਕਟਬਾਲ ਖਿਡਾਰਨ 23 ਸਾਲਾ ਸ਼ੀਤਲ ਸੰਧੂ ਤੇ ਉਸ ਦੇ ਦੋ ਸਾਥੀ 30 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ

Posted on October 26th, 2013


ਅੰਮ੍ਰਿਤਸਰ- ਥਾਣਾ ਛੇਹਰਟਾ ਪੁਲਸ ਨੇ ਚੰਡੀਗੜ੍ਹ ਦੀ ਰਾਜ ਪੱਧਰੀ ਬਾਸਕਟਬਾਲ ਖਿਡਾਰਨ 23 ਸਾਲਾ ਸ਼ੀਤਲ ਸੰਧੂ ਤੇ ਉਸ ਦੇ ਦੋ ਸਾਥੀਆਂ ਨੂੰ 30 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਦੋਵਾਂ ਦੀ ਪਛਾਣ ਤਰਨ ਤਾਰਨ ਦੇ ਗਣੇਸ਼ ਅਤੇ ਕੋਟ ਖਾਲਸਾ ਦੇ ਰਾਹੁਲ ਦੇ ਰੂਪ ਵਿੱਚ ਹੋਈ ਹੈ। ਪੁਲਸ ਨੇ ਨਾਰਾਇਣਗੜ੍ਹ ਦੀ ਗਰੀਨ ਵੈਲੀ ਕਾਲੋਨੀ ‘ਚ ਕਿਰਾਏ ਦੇ ਮਕਾਨ ਵਿੱਚ ਛਾਪੇਮਾਰੀ ਕੀਤੀ, ਜਿਥੋਂ ਦੋਸ਼ੀ ਤਸਕਰੀ ਕਰਦੇ ਸਨ।

ਸ਼ੀਤਲ ਤੋਂ ਸੋਨੇ ਦੀ ਚੇਨ, ਦੋ ਅੰਗੂਠੀਆਂ, 10 ਹਜ਼ਾਰ ਨਕਦ ਤੇ ਇਕ ਮੋਬਾਈਲ ਫੋਨ ਮਿਲਿਆ ਹੈ। ਰਾਹੁਲ ਤੋਂ ਇੱਕ ਮੋਬਾਈਲ ਫੋਨ, ਪੰਜ ਹਜ਼ਾਰ ਰੁਪਏ ਨਕਦ ਤੇ ਹੈਰੋਇਨ ਪੀਣ ਦਾ ਸਾਮਾਨ ਮਿਲਿਆ। ਇਸ ਗਿਰੋਹ ਦਾ ਸਰਗਣਾ ਨਰਿੰਦਰ ਕੁਮਾਰ ਉਰਫ ਰਾਜੂ ਅਤੇ ਉਸ ਦਾ ਸਾਥੀ ਅਮਨ ਨਿਵਾਸੀ ਤਰਨ ਤਾਰਨ ਮੌਕੇ ਤੋਂ ਭੱਜ ਗਏ। ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਸ਼ੀਤਲ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਚੰਡੀਗੜ੍ਹ ‘ਚ ਉਸ ਦੀ ਨਰਿੰਦਰ ਨਾਲ ਦੋਸਤੀ ਹੋਈ ਸੀ ਫਿਰ ਉਹ ਘਰ ਛੱਡ ਕੇ ਉਸ ਨਾਲ ਅੰਮ੍ਰਿਤਸਰ ਵਿੱਚ ਰਹਿਣ ਲੱਗੀ। ਇਥੇ ਨਰਿੰਦਰ ਨੇ ਉਸ ਦੀ ਮੁਲਾਕਾਤ ਅਮਨ, ਆਪਣੇ ਭਰਾ ਗਣੇਸ਼ ਤੇ ਮਾਸੀ ਦੇ ਬੇਟੇ ਰਾਹੁਲ ਨਾਲ ਕਰਵਾਈ। ਦੋਸ਼ੀ ਅਕਸਰ ਹੈਰੋਇਨ ਸਪਲਾਈ ਕਰਨ ਲਈ ਉਸ ਨੂੰ ਭੇਜਦੇ ਸਨ, ਤਾਂ ਕਿ ਲੜਕੀ ਹੋਣ ਨਾਲ ਉਸ ‘ਤੇ ਸ਼ੱਕ ਘੱਟ ਹੋਵੇ। ਉਹ ਨਸ਼ੇ ਦੀ ਆਦੀ ਹੋ ਗਈ ਸੀ। ਪੁਲਸ ਨੇ ਜਦ ਛਾਪਾ ਮਾਰਿਆ ਤਾਂ ਸਾਰੇ ਨਸ਼ਾ ਕਰ ਰਹੇ ਸਨ। ਨਰਿੰਦਰ ‘ਤੇ ਤਰਨ ਤਾਰਨ ‘ਚ ਪਹਿਲਾਂ ਵੀ ਮਾਮਲੇ ਦਰਜ ਹਨ।



Archive

RECENT STORIES