Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਵਾਸਤੇ ਭਾਰਤੀ ਪੁਰਸ਼ ਟੀਮ ਦਾ ਐਲਾਨ

Posted on October 28th, 2013


ਫ਼ਿੰਨਲੈਂਡ 28 ਅਕਤੂਬਰ(ਵਿੱਕੀ ਮੋਗਾ) ਜਪਾਨ ਦੇ ਕਾਕਾਮੀਗਾਹਰਾ ਵਿੱਚ 2 ਤੋਂ 10 ਨਵੰਬਰ 2013 ਤੱਕ ਹੋਣ ਵਾਲੀ ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਵਾਸਤੇ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਇੱਕ ਵਾਰ ਫੇਰਸਟਾਰ ਮਿੱਡਫ਼ੀਲਡਰ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ ਜਦਕਿ ਉੱਪ-ਕਪਤਾਨ ਕੋਠਾਜੀਤ ਸਿੰਘ ਨੂੰ ਬਣਾਇਆ ਗਿਆ ਹੈ। ਟੀਮ ਦੇ ਕੋਚ ਸ੍ਰ. ਬਲਜੀਤ ਸਿੰਘ ਸੈਣੀ ਨੇ ਦੱਸਿਆ ਕੇ ਭਾਰਤ ਵਲੋਂ ਇਸ ਵਾਰ ਜੂਨੀਅਰ ਪੁਰਸ਼ ਹਾਕੀ ਟੀਮ ਇਸ ਟੂਰਨਾਂਮੈਂਟ ਵਿੱਚ ਭਾਗ ਲਵੇਗੀ। ਉਨਾਂ ਦੱਸਿਆ ਕਿ ਦਿੱਲੀ ਵਿੱਚ ਦਿਸੰਬਰ ਮਹੀਨੇ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਦੀ ਤਿਆਰੀ ਨੂੰ ਮੱਦੇਨਜ਼ਰ ਰੱਖਦਿਆਂ ਹਾਕੀ ਇੰਡੀਆਂ ਨੇ ਜੂਨੀਅਰ ਪੁਰਸ਼ ਹਾਕੀ ਟੀਮ ਨੂੰ ਭੇਜਣ ਦਾ ਫ਼ੈਸਲਾ ਲਿਆ ਹੈ ਤਾਂਕਿ ਟੀਮ ਦੇ ਤਾਲਮੇਲ ਅਤੇ ਪ੍ਰਦਰਸ਼ਨ ਵਿੱਚ ਹੋਰ ਸੁਧਾਰ ਕੀਤਾ ਜਾ ਸਕੇ। 

ਖਿਡਾਰੀਆਂ ਲਈ ਇਹ ਟੂਰਨਾਂਮੈਂਟ ਵਿਸ਼ਵ ਕੱਪ ਦੀ ਤਿਆਰੀ ਲਈ ਕਾਫ਼ੀ ਸਹਾਇਕ ਸਿੱਧ ਹੋਵੇਗਾ ਅਤੇ ਇਸ ਨਾਲ ਖਿਡਾਰੀਆਂ ਦੇ ਮਨੋਬਲ ਵਿੱਚ ਵੀ ਵਾਧਾ ਹੋਵੇਗਾ। ਟੂਰਨਾਂਮੈਂਟ ਵਿੱਚ ਭਾਰਤ ਆਪਣਾ ਮੈਚ 2 ਨਵੰਬਰ ਨੂੰ ਚੀਨ ਨਾਲ, 3 ਨਵੰਬਰ ਨੂੰ ਜਾਪਾਨ, 5 ਨਵੰਬਰ ਨੂੰ ਓਮਾਨ, 7 ਨਵੰਬਰ ਨੂੰ ਪਾਕਿਸਤਾਨ ਅਤੇ 8 ਨਵੰਬਰ ਨੂੰ ਮਲੇਸ਼ੀਆ ਨਾਲ ਖੇਡੇਗਾ। ਟੀਮ ਵਿੱਚ ਚੁਣੇ ਗਏ ਖਿਡਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ:- (ਗੋਲਕੀਪਰ) ਸੁਸ਼ਾਂਤ , ਹਰਜੋਤ ਸਿੰਘ। (ਫ਼ੁੱਲਬੈਕ) ਗੁਰਜਿੰਦਰ ਸਿੰਘ, ਅਮਿਤ ਰੋਹੀਦਾਸ, ਸੁਰਿੰਦਰ ਕੁਮਾਰ, ਸੁਖਮਨਜੀਤ ਸਿੰਘ, ਪ੍ਰਦੀਪ ਮੋਰ। (ਮਿੱਡਫ਼ੀਲਡਰ) ਪ੍ਰਭਦੀਪ ਸਿੰਘ, ਮਨਪ੍ਰੀਤ ਸਿੰਘ (ਕਪਤਾਨ), ਸਤਬੀਰ ਸਿੰਘ, ਹਰਜੀਤ ਸਿੰਘ, ਕੋਠਾਜੀਤ ਸਿੰਘ(ਉੱਪ-ਕਪਤਾਨ), ਇਮਰਾਨ ਖਾਨ। (ਫ਼ਾਰਵਰਡ) ਮਲਕ ਸਿੰਘ, ਮਨਦੀਪ ਸਿੰਘ, ਤਲਵਿੰਦਰ ਸਿੰਘ, ਰਮਨਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਹਨ।ਟੀਮ 29 ਅਕਤੂਬਰ ਸ਼ਾਮ ਨੂੰ  ਜਾਪਾਨ ਲਈ ਰਵਾਨਾ ਹੋ ਜਾਵੇਗੀ।



Archive

RECENT STORIES